DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਅਨ ਏਅਰ ਫੋਰਸ ਨੇ ਹਾਕੀ ਕੱਪ ਜਿੱਤਿਆ

ਰਾਊਂਡ ਗਲਾਸ ਹਾਕੀ ਅਕਾਦਮੀ ਨੇ ਮਹਿਲਾਵਾਂ ਦੇ ਵਰਗ ’ਚ ਮਾਰੀ ਬਾਜ਼ੀ

  • fb
  • twitter
  • whatsapp
  • whatsapp
featured-img featured-img
ਜੇਤੂ ਟੀਮ ਨੂੰ ਨਗਦ ਇਨਾਮ ਨਾਲ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
Advertisement

ਇੰਡੀਅਨ ਏਅਰ ਫੋਰਸ ਨੇ ਪੈਟਰੋਲੀਅਮ ਸਪੋਰਟਸ ਕੰਟਰੋਲ ਬੋਰਡ ਨੂੰ 2-1 ਦੇ ਫਰਕ ਨਾਲ ਹਰਾ ਕੇ ਭੁਲੱਥ ਹਾਕੀ ਕੱਪ ਦੇ ਪੁਰਸ਼ਾਂ ਦੇ ਵਰਗ ਦਾ ਖਿਤਾਬ ਆਪਣੇ ਨਾਂ ਕਰ ਲਿਆ। ਰਾਊਂਡ ਗਲਾਸ ਹਾਕੀ ਅਕਾਦਮੀ ਮੁਹਾਲੀ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀ ਟੀਮ ਨੂੰ 5-1 ਦੇ ਵੱਡੇ ਫਰਕ ਨਾਲ ਹਰਾ ਕੇ ਭੁਲੱਥ ਹਾਕੀ ਕੱਪ 2026 ਦਾ ਮਹਿਲਾਵਾਂ ਦੇ ਵਰਗ ਦਾ ਖਿਤਾਬ ਜਿੱਤਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਮੋਹਨਬੀਰ ਸਿੰਘ ਬੱਲ, ਗੁਰਜੀਤ ਸਿੰਘ ਪੱਟੀ, ਪਰਮਿੰਦਰ ਸੰਧੂ ਅਤੇ ਹੋਰਾਂ ਵਲੋਂ ਕਰਵਾਏ ਗਏ ਟੂਰਨਾਮੈਂਟ ਵਿੱਚ ਰਾਊਂਡ ਗਲਾਸ ਹਾਕੀ ਅਕਾਦਮੀ ਦੀ ਕਪਤਾਨ ਬਲਜੀਤ ਕੌਰ ਨੇ ਫਾਈਨਲ ਵਿੱਚ ਹੈਟ੍ਰਿਕ ਕੀਤੀ ਅਤੇ ਉਸ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੇਤੂ ਟੀਮ ਨੂੰ ਪੰਜ ਲੱਖ ਰੁਪਏ ਨਗਦ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਨਗਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਨੇ ਕੀਤੀ। ਮਰਦਾਂ ਦੇ ਵਰਗ ਦੀ ਜੇਤੂ ਟੀਮ ਨੂੰ ਟਰਾਫੀ ਦੇ ਨਾਲ 15 ਲੱਖ ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਟਰਾਫੀ ਦੇ ਨਾਲ 10 ਲੱਖ ਰੁਪਏ ਨਗ਼ਦ ਇਨਾਮ ਦਿੱਤਾ ਗਿਆ। ਤੀਜੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਨੇਵੀ ਦੀ ਟੀਮ ਨੂੰ 5 ਲੱਖ ਰੁਪਏ ਨਗ਼ਦ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਿਤਿਨ ਕੋਹਲੀ ਪ੍ਰਧਾਨ ਹਾਕੀ ਪੰਜਾਬ, ਉਲੰਪੀਅਨ ਰਜਿੰਦਰ ਸਿੰਘ ਜੂਨੀਅਰ, ਨਰਿੰਦਰ ਸਿੰਘ ਸੋਢੀ, ਸੁਰਿੰਦਰ ਸਿੰਘ ਭਾਪਾ, ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਸੁਖਬੀਰ ਸਿੰਘ ਗਰੇਵਾਲ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਤੇ ਹੋਰ ਹਾਜ਼ਰ ਸਨ।

Advertisement
Advertisement
×