ਭਾਰਤ ਨੇ ਆਸਟਰੇਲੀਆ ਤੋਂ ਲੜੀ ਜਿੱਤੀ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਤੀਜੇ ਅਤੇ ਫੈਸਲਾਕੁਨ ਟੀ-20 ਮੁਕਾਬਲੇ ਵਿੱਚ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਮ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ...
Advertisement
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਤੀਜੇ ਅਤੇ ਫੈਸਲਾਕੁਨ ਟੀ-20 ਮੁਕਾਬਲੇ ਵਿੱਚ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਮ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੀਆਂ 82 ਅਤੇ ਜੈਮੀਮਾ ਰੌਡਰਿਗਜ਼ ਦੀਆਂ 59 ਦੌੜਾਂ ਸਦਕਾ 6 ਵਿਕਟਾਂ ’ਤੇ 176 ਦਾ ਵੱਡਾ ਸਕੋਰ ਖੜ੍ਹਾ ਕੀਤਾ। ਮੰਧਾਨਾ ਅਤੇ ਰੌਡਰਿਗਜ਼ ਨੇ ਦੂਜੀ ਵਿਕਟ ਲਈ 121 ਦੌੜਾਂ ਦੀ ਭਾਈਵਾਲੀ ਕੀਤੀ। ਜਵਾਬ ਵਿੱਚ ਆਸਟਰੇਲਿਆਈ ਟੀਮ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਐਸ਼ਲੇ ਗਾਰਡਨਰ ਨੇ 57 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਨੂੰ ਜਿੱਤ ਨਾ ਦਿਵਾ ਸਕੀ। ਭਾਰਤ ਲਈ ਸ਼੍ਰੀਚਰਨੀ ਨੇ 32 ਦੌੜਾਂ ਦੇ ਕੇ 3, ਐੱਸ ਪਾਟਿਲ ਨੇ 22 ਦੌੜਾਂ ਦੇ ਕੇ 3 ਅਤੇ ਅਰੁੰਧਤੀ ਰੈੱਡੀ ਨੇ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ।
Advertisement
Advertisement
×

