DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India ਨੇ SriLanka ਤੋਂ ਲੜੀ ਜਿੱਤੀ

ਦਿਨੁਸ਼ਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਦੂਜਾ ਮੈਚ ਡਰਾਅ ਕਰਵਾਇਆ

  • fb
  • twitter
  • whatsapp
  • whatsapp
Advertisement

ਸੈਂਕੜਾ ਬਣਾਉਣ ਵਾਲੇ ਸੋਨਲ ਦਿਨੁਸ਼ਾ ਦੀ ਨਾਬਾਦ 133 ਦੌੜਾਂ ਦੀ ਸ਼ਾਨਦਾਰ ਅਤੇ ਅਣਥੱਕ ਪਾਰੀ ਦੀ ਮਦਦ ਨਾਲ ਸ੍ਰੀਲੰਕਾ ਨੇ ਅੱਜ ਦੂਜੇ ਅਤੇ ਆਖ਼ਰੀ ਟੈਸਟ ਮੈਚ ਵਿੱਚ ਹਾਰ ਤੋਂ ਬਚਦਿਆਂ ਯਾਦਗਾਰ ਡਰਾਅ ਖੇਡਿਆ। ਸ੍ਰੀਲੰਕਾ ਨੇ ਲਗਾਤਾਰ ਗੇਂਦਬਾਜ਼ੀ ਕਰ ਰਹੀ ਭਾਰਤੀ ਟੀਮ, ਪੰਜਵੇਂ ਦਿਨ ਦੀ ਪਿੱਚ ਅਤੇ ਫਾਲੋ-ਔਨ ਦੇ ਦਬਾਅ ਦਾ ਸਾਹਮਣਾ ਕਰਦਿਆਂ ਇਹ ਕਮਾਲ ਕੀਤਾ। ਗਾਲੇ ਵਿੱਚ ਪਹਿਲੇ ਟੈਸਟ ’ਚ 165 ਦੌੜਾਂ ਦੀ ਜਿੱਤ ਦੇ ਆਧਾਰ ’ਤੇ ਭਾਰਤ ਨੇ ਦੋ ਮੈਚਾਂ ਦੀ ਇਹ ਲੜੀ 1-0 ਨਾਲ ਜਿੱਤ ਲਈ, ਪਰ ਸ੍ਰੀਲੰਕਾ ਆਪਣੀ ਇਸ ਜ਼ਬਰਦਸਤ ਵਾਪਸੀ ’ਤੇ ਮਾਣ ਮਹਿਸੂਸ ਕਰ ਸਕਦਾ ਹੈ। ਦਿਨੁਸ਼ਾ ਜਿਸ ਨੇ 420 ਮਿੰਟਾਂ ਵਿੱਚ 264 ਗੇਂਦਾਂ ਦਾ ਸਾਹਮਣਾ ਕੀਤਾ, ਇਸ ਮੈਚ ਵਿੱਚ ਸ੍ਰੀਲੰਕਾ ਲਈ ਸੁਪਰਮੈਨ ਸਾਬਤ ਹੋਇਆ। ਉਸ ਨੇ ਇਸ ਲੜੀ ਵਿੱਚ ਆਪਣਾ ਤੀਜਾ ਸੈਂਕੜਾ ਅਤੇ ਇਸ ਲੜੀ ਦੀਆਂ ਆਪਣੀਆਂ ਸਾਰੀਆਂ ਚਾਰ ਪਾਰੀਆਂ ਵਿੱਚ 50 ਤੋਂ ਵੱਧ ਦੌੜਾਂ ਦਾ ਚੌਥਾ ਸਕੋਰ ਬਣਾਇਆ।

ਦਿਨੁਸ਼ਾ ਨੇ ਇਸ ਦੋ ਮੈਚਾਂ ਦੀ ਲੜੀ ਦੌਰਾਨ ਕੁੱਲ 722 ਗੇਂਦਾਂ ਦਾ ਸਾਹਮਣਾ ਕੀਤਾ ਅਤੇ 1139 ਮਿੰਟ ਤੱਕ ਬੱਲੇਬਾਜ਼ੀ ਕੀਤੀ। ਇਹ 25 ਸਾਲਾ ਖਿਡਾਰੀ ਅਜਿਹਾ ਤੀਜਾ ਬੱਲੇਬਾਜ਼ ਵੀ ਬਣ ਗਿਆ ਹੈ ਜਿਸ ਨੇ ਉਸ ਟੈਸਟ ਮੈਚ ਵਿੱਚ ਦੋਹਰੇ ਸੈਂਕੜੇ ਜੜੇ ਜਿੱਥੇ ਉਸ ਦੀ ਟੀਮ ਨੂੰ ਫਾਲੋ-ਔਨ ਮਿਲਿਆ ਸੀ। ਇਸ ਦੇ ਨਾਲ ਹੀ ਉਹ ਭਾਰਤ ਦੇ ਵਿਜੈ ਹਜ਼ਾਰੇ ਅਤੇ ਜ਼ਿੰਬਾਬਵੇ ਦੇ ਐਂਡੀ ਫਲਾਵਰ ਵਰਗੇ ਮਹਾਨ ਖਿਡਾਰੀਆਂ ਦੇ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਆਪਣੀ ਦੂਜੀ ਪਾਰੀ 429 ਦੌੜਾਂ ਤੇ 9 ਵਿਕਟਾਂ ’ਤੇ ਐਲਾਨੀ, ਜਿਸ ਨਾਲ ਉਨ੍ਹਾਂ ਦੀ ਕੁੱਲ ਲੀਡ 216 ਦੌੜਾਂ ਦੀ ਹੋ ਗਈ ਅਤੇ ਇਸ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਹੱਥ ਮਿਲਾ ਕੇ ਮੈਚ ਨੂੰ ਡਰਾਅ ਐਲਾਨ ਦਿੱਤਾ ਪਰ ਸਥਿਤੀ ਉਦੋਂ ਬਹੁਤ ਵੱਖਰੀ ਸੀ ਜਦੋਂ ਸ੍ਰੀਲੰਕਾ ਨੇ ਦਿਨ ਦੀ ਸ਼ੁਰੂਆਤ 229 ਦੌੜਾਂ ’ਤੇ 6 ਵਿਕਟਾਂ ਤੋਂ ਕੀਤੀ, ਜਦੋਂ ਕਿ ਉਹ ਸਿਰਫ 16 ਦੌੜਾਂ ਹੀ ਅੱਗੇ ਸਨ। ਲੱਗਦਾ ਸੀ ਕਿ ਘਰੇਲੂ ਟੀਮ ਜਲਦੀ ਹੀ ਆਊਟ ਹੋ ਜਾਵੇਗੀ ਪਰ ਇਸ ਦੇ ਉਲਟ ਹੋਇਆ ਕਿਉਂਕਿ ਭਾਰਤੀ ਗੇਂਦਬਾਜ਼ ਸ੍ਰੀਲੰਕਾਈ ਬੱਲੇਬਾਜ਼ਾਂ ਦੇ ਜਜ਼ਬੇ ਅੱਗੇ ਝੁਕ ਗਏ। ਦਿਨੁਸ਼ਾ ਨੇ 196 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਕੇਸ਼ਰਾ ਨੁਵੰਥਾ ਨੇ 150 ਗੇਂਦਾਂ ’ਤੇ 46 ਦੌੜਾਂ ਬਣਾਈਆਂ। ਦੋਵਾਂ ਨੇ 7ਵੇਂ ਵਿਕਟ ਲਈ 246 ਗੇਂਦਾਂ ਵਿੱਚ 112 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਸ੍ਰੀਲੰਕਾ ਨੇ ਪਹਿਲੇ ਸੈਸ਼ਨ ਵਿੱਚ ਬਿਨਾਂ ਕੋਈ ਵਿਕਟ ਗੁਆਏ ਸੁਰੱਖਿਅਤ ਢੰਗ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਲੰਚ ਤੋਂ ਬਾਅਦ ਦੇ ਸ਼ੁਰੂਆਤੀ ਸਮੇਂ ਵਿੱਚ ਭਾਰਤ ਨੂੰ ਖੁਸ਼ੀ ਦਾ ਮੌਕਾ ਮਿਲਿਆ ਜਦੋਂ ਮਾਨਵ ਸੁਥਾਰ ਨੇ ਨੁਵੰਥਾ ਨੂੰ ਆਊਟ ਕੀਤਾ, ਜਿਸ ਦਾ ਕੈਚ ਸਲਿੱਪ ਵਿੱਚ ਧਰੁਵ ਜੁਰੇਲ ਨੇ ਸੁਰੱਖਿਅਤ ਢੰਗ ਨਾਲ ਫੜਿਆ। ਸ੍ਰੀਲੰਕਾ ਨੇ ਦਿਨੁਸ਼ਾ ਅਤੇ ਪ੍ਰਭਾਤ ਜੈਸੂਰੀਆ (2 ਦੌੜਾਂ, 28 ਗੇਂਦਾਂ) ਰਾਹੀਂ ਛੋਟੀ ਜਿਹੀ ਲੜਾਈ ਜਾਰੀ ਰੱਖੀ। -ਪੀਟੀਆਈ

Advertisement

Advertisement
Advertisement
×