DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India vs New Zealand,India won by 48 runs: ਭਾਰਤ ਨੇ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਭਾਰਤ 238 ਦੌਡ਼ਾਂ; ਨਿਊਜ਼ੀਲੈਂਡ ਸੱਤ ਵਿਕਟਾਂ ਦੇ ਨੁਕਸਾਨ ਨਾਲ 190 ਦੌਡ਼ਾਂ

  • fb
  • twitter
  • whatsapp
  • whatsapp
featured-img featured-img
Nagpur: New Zealand's captain Mitchell Santner, left, with Jacob Duffy, right, celebrates after the wicket of India's Hardik Pandya during the first T20I cricket match between India and New Zealand, at Vidarbha Cricket Association Stadium in Nagpur, Maharashtra, Wednesday, Jan. 21, 2026. (PTI Photo/Kunal Patil)(PTI01_21_2026_000453B)
Advertisement

ਇੱਥੇ ਖੇਡੇ ਜਾ ਰਹੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਪਹਿਲੇ ਟੀ-20 ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾ ਦਿੱਤਾ ਹੈ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ’ਤੇ 238 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 239 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤਦਿਆਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

Advertisement

Advertisement

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 238 ਦੌੜਾਂ ਬਣਾਈਆਂ ਜਦਕਿ ਨਿਊਜ਼ੀਲੈਂਡ ਦੀ ਟੀਮ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 190 ਦੌੜਾਂ ਹੀ ਬਣਾ ਸਕੀ।ਨਿਊਜ਼ੀਲੈਂਡ ਵਲੋਂ ਸਭ ਤੋਂ ਵੱਧ 78 ਦੌੜਾਂ ਗਲੈਨ ਫਿਲਪ ਨੇ ਬਣਾਈਆਂ ਜਦਕਿ ਭਾਰਤ ਵਲੋਂ ਵਰੁਣ ਚੱਕਰਵਰਤੀ ਤੇ ਸ਼ਿਵਮ ਦੂਬੇ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਭਾਰਤ ਦੀਆਂ ਪਹਿਲੀਆਂ ਦੋ ਵਿਕਟਾਂ ਜਲਦੀ ਡਿੱਗ ਗਈਆਂ ਸਨ ਪਰ ਬਾਅਦ ਵਿਚ ਅਭਿਸ਼ੇਕ ਸ਼ਰਮਾ ਨੇ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਭਾਰਤ ਵਲੋਂ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਉਸ ਨੇ ਸਿਰਫ 35 ਗੇਂਦਾਂ ਖੇਡਦਿਆਂ ਪੰਜ ਚੌਕੇ ਤੇ ਅੱਠ ਛੱਕੇ ਜੜੇ।

Advertisement
×