DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India Women Win: ਟੈਸਟ ਮੈਚ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾਇਆ

457 ਦੌੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ 186 ਦੌੜਾਂ ’ਤੇ ਆਲ ਆੳੂਟ

  • fb
  • twitter
  • whatsapp
  • whatsapp
featured-img featured-img
England's Lauren Bell, center, walks off after being bowled out by India's Deepti Sharma, who celebrates with teammates during day four of the first Women's Rothesay Test cricket match between England and India in London, England, Monday, July 13, 2026. AP/PTI(AP07_13_2026_000174B)
Advertisement

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੈਸਟ ਮੈਚ ਦੇ ਚੌਥੇ ਅਤੇ ਆਖਰੀ ਦਿਨ ਅੱਜ ਇੰਗਲੈਂਡ ਨੂੰ 270 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਆਫ-ਸਪਿੰਨਰ ਸਨੇਹ ਰਾਣਾ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਿਵਾਈ।

ਲੰਡਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਜਿੱਤ ਲਈ 457 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਪੂਰੀ ਟੀਮ ਦੂਜੀ ਪਾਰੀ ਵਿੱਚ ਸਿਰਫ਼ 186 ਦੌੜਾਂ 'ਤੇ ਹੀ ਸਿਮਟ ਗਈ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਆਪਣੀ ਪਿਛਲੀ ਰਾਤ ਦੇ ਸਕੋਰ 6 ਵਿਕਟਾਂ 'ਤੇ 130 ਦੌੜਾਂ ਤੋਂ ਕੀਤੀ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਜ਼ਿਆਦਾ ਦੇਰ ਟਿਕਣ ਨਹੀਂ ਦਿੱਤਾ।

Advertisement

ਭਾਰਤ ਵੱਲੋਂ ਸਪਿੰਨਰ ਦੀਪਤੀ ਸ਼ਰਮਾ ਅਤੇ ਸਨੇਹ ਰਾਣਾ ਸਭ ਤੋਂ ਸਫ਼ਲ ਗੇਂਦਬਾਜ਼ ਰਹੀਆਂ। ਇਨ੍ਹਾਂ ਦੋਵਾਂ ਨੇ 6 ਵਿਕਟਾਂ ਹਾਸਲ ਕੀਤੀਆਂ ਅਤੇ ਇੰਗਲੈਂਡ ਦੇ ਬੱਲੇਬਾਜ਼ੀ ਕ੍ਰਮ ਨੂੰ ਚੱਲਣ ਨਾ ਦਿੱਤਾ। ਸਨੇਹ ਰਾਣਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 42 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ, ਇੰਗਲੈਂਡ ਦੀ ਤਰਫੋਂ ਵਿਕਟਕੀਪਰ ਬੱਲੇਬਾਜ਼ ਐਮੀ ਜੋਨਸ ਨੇ 52 ਦੌੜਾਂ ਦੀ ਪਾਰੀ ਖੇਡ ਕੇ ਸੰਘਰਸ਼ ਜ਼ਰੂਰ ਕੀਤਾ ਪਰ ਉਨ੍ਹਾਂ ਦੀ ਪਾਰੀ ਟੀਮ ਨੂੰ ਹਾਰ ਤੋਂ ਬਚਾਉਣ ਲਈ ਨਾਕਾਫ਼ੀ ਸਾਬਤ ਹੋਈ।

Advertisement

ਇਸ ਇਤਿਹਾਸਕ ਮੈਚ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ ਸਨ ਅਤੇ ਦੂਜੀ ਪਾਰੀ 7 ਵਿਕਟਾਂ ’ਤੇ 341 ਦੌੜਾਂ ਬਣਾ ਕੇ ਪਾਰੀ ਐਲਾਨੀ। ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 170 ਦੌੜਾਂ ਹੀ ਬਣਾ ਸਕੀ ਸੀ ਅਤੇ ਦੂਜੀ ਪਾਰੀ ਵਿੱਚ 62.5 ਓਵਰਾਂ ਵਿੱਚ 186 ਦੌੜਾਂ 'ਤੇ ਆਊਟ ਹੋ ਗਈ। ਇੰਗਲੈਂਡ ਲਈ ਦੂਜੀ ਪਾਰੀ ਵਿੱਚ ਐਮੀ ਜੋਨਸ ਨੇ 54 ਦੌੜਾਂ ਅਤੇ ਸੋਫੀ ਐਕਲਸਟੋਨ ਨੇ 50 ਦੌੜਾਂ ਬਣਾਈਆਂ। ਭਾਰਤ ਲਈ ਸਨੇਹ ਰਾਣਾ ਨੇ 42 ਦੌੜਾਂ ਦੇ ਕੇ 4 ਵਿਕਟਾਂ ਅਤੇ ਦੀਪਤੀ ਸ਼ਰਮਾ ਨੇ 36 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਿਸ ਸਦਕਾ ਭਾਰਤ ਨੇ ਇਹ ਮੈਚ 270 ਦੌੜਾਂ ਨਾਲ ਜਿੱਤ ਲਿਆ।

Advertisement
×