DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India Women Asia Cup: ਹਾਂਗ ਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪੁੱਜਿਆ ਭਾਰਤ

ਸਮ੍ਰਿਤੀ ਮੰਧਾਨਾ ਦਾ ਸ਼ਾਨਦਾਰ ਸੈਂਕੜਾ; ਭਾਰਤ ਨੇ ਬਣਾੲੀਆਂ ਸਨ 193 ਦੌੜਾਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

India Women Asia Cup: ਦੁਬਈ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਹਾਂਗ ਕਾਂਗ ਨੂੰ 137 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਹਾਸਲ ਕਰ ਲਿਆ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਤੇਜ਼ਤਰਾਰ ਸੈਂਕੜੇ (124 ਦੌੜਾਂ) ਅਤੇ ਦੀਪਤੀ ਸ਼ਰਮਾ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਨੂੰ ਇਹ ਆਸਾਨ ਜਿੱਤ ਦਿਵਾਈ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 193 ਦੌੜਾਂ ਬਣਾਈਆਂ। ਮੰਧਾਨਾ ਨੇ 64 ਗੇਂਦਾਂ ਵਿੱਚ 14 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 124 ਦੌੜਾਂ ਬਣਾਈਆਂ। ਉਸ ਨੇ ਸ਼ਿਫਾਲੀ ਵਰਮਾ (28 ਦੌੜਾਂ) ਨਾਲ ਪਹਿਲੀ ਵਿਕਟ ਲਈ 8 ਓਵਰਾਂ ਵਿੱਚ 74 ਦੌੜਾਂ ਦੀ ਭਾਈਵਾਲੀ ਕੀਤੀ। ਹਾਂਗ ਕਾਂਗ ਵੱਲੋਂ ਮਰੀਨਾ ਲੈਂਪਲੋ ਨੇ 2 ਵਿਕਟਾਂ ਹਾਸਲ ਕੀਤੀਆਂ।

Advertisement

ਦੀਪਤੀ ਸ਼ਰਮਾ ਅਤੇ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਅੱਗੇ ਢੇਰ ਹੋਈ ਹਾਂਗ ਕਾਂਗ ਦੀ ਟੀਮ

ਭਾਰਤ ਵੱਲੋਂ ਦਿੱਤੇ ਗਏ 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹਾਂਗ ਕਾਂਗ ਦੀ ਪੂਰੀ ਟੀਮ 16.2 ਓਵਰਾਂ ਵਿੱਚ ਸਿਰਫ਼ 56 ਦੌੜਾਂ 'ਤੇ ਹੀ ਸਿਮਟ ਗਈ। ਹਾਂਗ ਕਾਂਗ ਦੇ ਆਖ਼ਰੀ 6 ਵਿਕਟਾਂ ਸਿਰਫ਼ 4 ਦੌੜਾਂ ਦੇ ਵਫ਼ਕੇ ਵਿੱਚ ਡਿੱਗ ਗਏ। ਭਾਰਤ ਲਈ ਆਫ ਸਪਿੰਨਰ ਦੀਪਤੀ ਸ਼ਰਮਾ ਨੇ 9 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਨੰਦਿਨੀ ਸ਼ਰਮਾ, ਲੈੱਗ ਸਪਿੰਨਰ ਪ੍ਰੇਮਾ ਰਾਵਤ ਅਤੇ ਖੱਬੇ ਹੱਥ ਦੀ ਸਪਿੰਨਰ ਸ੍ਰੀ ਚਰਨੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਹਾਂਗ ਕਾਂਗ ਵੱਲੋਂ ਕਪਤਾਨ ਨਤਾਸ਼ਾ ਮਾਈਲਸ ਨੇ ਸਭ ਤੋਂ ਵੱਧ 15 ਦੌੜਾਂ ਬਣਾਈਆਂ। ਭਾਰਤ ਆਪਣਾ ਅਗਲਾ ਅਤੇ ਆਖ਼ਰੀ ਗਰੁੱਪ ਮੈਚ ਸ਼ਨਿਚਰਵਾਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗਾ।

Advertisement

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਲਈ ਸਮ੍ਰਿਤੀ ਮੰਧਾਨਾ ਅਤੇ ਸ਼ਫਾਲੀ ਵਰਮਾ ਨੇ ਪਾਰੀ ਦੀ ਸ਼ੁਰੂਆਤ ਕੀਤੀ। ਸ਼ਫਾਲੀ ਵਰਮਾ ਨੇ 17 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 28 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਖਿਡਾਰਨਾਂ ਨੇ ਪਹਿਲੀ ਵਿਕਟ ਲਈ 74 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਨੂੰ ਰੁਚਿਤਾ ਵੈਂਕਟੇਸ਼ ਨੇ ਤੋੜਿਆ। ਪਾਵਰ-ਪਲੇਅ ਖ਼ਤਮ ਹੋਣ ਤੋਂ ਬਾਅਦ ਮੰਧਾਨਾ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਏ। ਪ੍ਰਤਿਕਾ ਨੇ 12 ਗੇਂਦਾਂ ਵਿੱਚ 10 ਦੌੜਾਂ ਬਣਾਈਆਂ, ਜਦੋਂ ਕਿ ਰਿਚਾ ਘੋਸ਼ ਨੇ 13 ਗੇਂਦਾਂ ਵਿੱਚ 11 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਵੀ 9 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਆਊਟ ਹੋ ਗਈ। ਹਾਂਗ ਕਾਂਗ ਵੱਲੋਂ ਮਾਰੀਨਾ ਲੈਂਪਲੋ ਨੇ ਦੋ ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਰੁਚਿਤਾ ਵੈਂਕਟੇਸ਼ ਅਤੇ ਕੌਰ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

Advertisement
×