DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ’ਚ ਭਾਰਤ ਨੂੰ ਦੋ ਤਗ਼ਮੇ

ਕੁਡ਼ੀਆਂ ਤੇ ਮੁੰਡਿਆਂ ਦੇ ਵਰਗ ’ਚ ਕਾਂਸੀ ਦੇ ਤਗ਼ਮੇ ਫੁੰਡੇ

  • fb
  • twitter
  • whatsapp
  • whatsapp
Advertisement

ਇੱਥੇ 10ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਵਿੱਚ ਅੱਜ ਭਾਰਤੀ ਐਥਲੀਟਾਂ ਨੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਅਤੇ ਚਾਰ ਹੋਰਾਂ ਨੇ ਵੱਖ-ਵੱਖ ਵਰਗਾਂ ਦੇ ਫਾਈਨਲ ਵਿੱਚ ਥਾਂ ਬਣਾਈ। ਸੈਮੀ ਫਾਈਨਲ ਮੁਕਾਬਲਿਆਂ ਵਿੱਚ ਭਾਰਤ ਦੀ ਅਨੂ ਨੂੰ ਚੀਨ ਦੀ ਜ਼ਾਂਗ ਲਿਨਿੰਗ ਖ਼ਿਲਾਫ਼ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ ਪਰ ਉਹ ਮੈਚ ਹਾਰ ਗਈ ਅਤੇ ਕੁੜੀਆਂ ਦੇ ਵਰਗ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ।

ਮੁੰਡਿਆਂ ਦੇ ਸੈਮੀ ਫਾਈਨਲ ਵਿੱਚ ਗੌਤਮ ਮਾਨਕਾਸ ਨੂੰ ਆਪਣੇ ਵਿਰੋਧੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੇ ਵੀ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਚਾਰ ਭਾਰਤੀ ਖਿਡਾਰੀਆਂ ਨੇ ਜਿੱਤ ਦਰਜ ਕਰ ਕੇ ਫਾਈਨਲ ਵਿੱਚ ਥਾਂ ਬਣਾਈ। ਉਪੇਂਦਰੋ ਥੌਗਮ ਨੇ ਮਿਸਰ ਦੇ ਅਹਿਮਦ ਮੁਹੰਮਦ ਨੂੰ ਹਰਾ ਕੇ ਅਤੇ ਪਾਮਾ ਹੇਬਾ ਸਿੰਘ ਨੇ ਸੈਨੇਗਲ ਦੇ ਅਲੀਮੂ ਸਾਈ ਨੂੰ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਪੱਕੀ ਕੀਤੀ। ਯੁਵਰਾਜ ਨੇ ਫਿਲਪੀਨਜ਼ ਦੇ ਜ਼ੀਵੀਲ ਬੰਤਾਲੀ ਨੂੰ ਹਰਾ ਕੇ ਫਾਈਨਲ ਵਿੱਚ ਕਦਮ ਰੱਖਿਆ ਅਤੇ ਵਿਕਟਰ ਨੇ ਮਿਸਰ ਦੇ ਸਈਦ ਕਰੀਮ ਮੁਹੰਮਦ ਨੂੰ ਮਾਤ ਦੇ ਕੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ।

Advertisement

Advertisement
Advertisement
×