DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Wrestling Championship ’ਚ India ਨੂੰ ਦੋ Gold Medals

ਵਿਸ਼ਵ ਅੰਡਰ-23 ਚੈਂਪੀਅਨ ਸੁਜੀਤ ਅਤੇ ਅਭਿਮੰਨਿਊ ਨੇ ਅੱਜ ਇੱਥੇ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਆਪੋ-ਆਪਣੇ ਪੁਰਸ਼ ਫਰੀਸਟਾਈਲ ਫਾਈਨਲ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰ ਕੇ ਭਾਰਤ ਨੂੰ ਦੋ ਸੋਨ ਤਗ਼ਮੇ ਦਿਵਾਏ ਹਨ। ਇਸ ਸਾਲ ਹੁਣ ਤੱਕ ਜੇਤੂ ਰਹਿਣ ਵਾਲੇ ਸੁਜੀਤ ਨੇ...

  • fb
  • twitter
  • whatsapp
  • whatsapp
featured-img featured-img
ਸੰਕੇਤਰ ਤਸਵੀਰ।
Advertisement

ਵਿਸ਼ਵ ਅੰਡਰ-23 ਚੈਂਪੀਅਨ ਸੁਜੀਤ ਅਤੇ ਅਭਿਮੰਨਿਊ ਨੇ ਅੱਜ ਇੱਥੇ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਆਪੋ-ਆਪਣੇ ਪੁਰਸ਼ ਫਰੀਸਟਾਈਲ ਫਾਈਨਲ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰ ਕੇ ਭਾਰਤ ਨੂੰ ਦੋ ਸੋਨ ਤਗ਼ਮੇ ਦਿਵਾਏ ਹਨ। ਇਸ ਸਾਲ ਹੁਣ ਤੱਕ ਜੇਤੂ ਰਹਿਣ ਵਾਲੇ ਸੁਜੀਤ ਨੇ ਉਜ਼ਬੇਕਿਸਤਾਨ ਦੇ ਉਮੀਦਜੋਨ ਜਾਲੋਲੋਵ ਵਿਰੁੱਧ ਪੁਰਸ਼ਾਂ ਦੇ 65 ਕਿਲੋ ਫਰੀਸਟਾਈਲ ਫਾਈਨਲ ’ਚ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ 8-1 ਨਾਲ ਜਿੱਤ ਦਰਜ ਕੀਤੀ। ਬਜਰੰਗ ਪੂਨੀਆ ਦੀ 2019 ਦੀ ਜਿੱਤ ਤੋਂ ਬਾਅਦ ਇਸ ਭਾਰ ਵਰਗ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਬਣ ਗਿਆ ਹੈ।

ਇਸੇ ਤਰ੍ਹਾਂ ਅਭਿਮੰਨਿਊ ਨੇ ਪੁਰਸ਼ਾਂ ਦੇ 70 ਕਿਲੋ ਫਰੀਸਟਾਈਲ ਫਾਈਨਲ ਵਿੱਚ ਮੰਗੋਲੀਆ ਦੇ ਤੁਲਗਾ ਤੁਮੂਰ ਓਚਿਰ ਨੂੰ 5-3 ਨਾਲ ਹਰਾ ਕੇ ਭਾਰਤ ਲਈ ਦੂਜਾ ਸੋਨ ਤਗ਼ਮਾ ਜਿੱਤਿਆ। ਸੰਦੀਪ ਮਾਨ ਕੋਲ ਭਾਰਤ ਲਈ ਸੋਨ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕਰਨ ਦਾ ਮੌਕਾ ਸੀ, ਪਰ ਪੁਰਸ਼ਾਂ ਦੇ 79 ਕਿਲੋ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਉਹ 1-2 ਨਾਲ ਹਾਰ ਗਿਆ।

Advertisement

ਇਸ ਤੋਂ ਪਹਿਲਾਂ ਅੰਕੁਸ਼ ਨੇ ਪੁਰਸ਼ਾਂ ਦੇ 57 ਕਿਲੋ ਫਰੀਸਟਾਈਲ ਵਿੱਚ ਜਪਾਨ ਦੇ ਫੂਗਾ ਸਾਸਾਕੀ ਨੂੰ 8-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਦੋ ਸੋਨੇ, ਚਾਰ ਚਾਂਦੀ ਅਤੇ ਅੱਠ ਕਾਂਸੀ ਦੇ ਤਗ਼ਮੇ ਜਿੱਤੇ ਹਨ। ਮੁਕਾਬਲੇ ਦੇ ਆਖਰੀ ਦਿਨ ਭਾਰਤ ਕੋਲ ਦੋ ਹੋਰ ਸੋਨ ਤਗ਼ਮੇ ਜਿੱਤਣ ਦਾ ਮੌਕਾ ਹੋਵੇਗਾ।

Advertisement

Advertisement
×