DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਨੂੰ ਸੌਫਟ ਟੈਨਿਸ ’ਚ ਪਹਿਲਾ ਏਸ਼ਿਆਈ ਤਗ਼ਮਾ

ਜੈ ਮੀਣਾ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ

  • fb
  • twitter
  • whatsapp
  • whatsapp
featured-img featured-img
**EDS: TO GO WITH STORY SPF44; THIRD PARTY IMAGE** In this image received on Sept. 23, 2026, India's Jay Meena poses for photographs at the 20th Asian Games, in Nagoya, Japan. Meena secured India's first ever soft tennis medal at the Asian Games, fetching a bronze after losing to Japan's Takuya Kurosaka in the men's singles semifinals on Wednesday. (PTI Photo) (PTI09_23_2026_000369B) *** Local Caption ***
Advertisement

ਜੈ ਮੀਣਾ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਸੈਮੀ ਫਾਈਨਲ ਵਿੱਚ ਜਪਾਨ ਦੇ ਤਾਕੁਆ ਕੁਰੋਸਾਕਾ ਤੋਂ ਹਾਰਨ ਤੋਂ ਬਾਅਦ ਕਾਂਸੀ ਦਾ ਤਗ਼ਮਾ ਜਿੱਤ ਕੇ ਸੌਫਟ ਟੈਨਿਸ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ਦਾ ਪਹਿਲਾ ਤਗ਼ਮਾ ਹਾਸਲ ਕੀਤਾ। ਆਪਣੀਆਂ ਤੀਜੀਆਂ ਏਸ਼ਿਆਈ ਖੇਡਾਂ ਖੇਡ ਰਹੇ 26 ਸਾਲਾ ਜੈ ਨੇ ਤਿੰਨ ਗੇਮਾਂ ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਪਰ ਉਹ ਇਸ ਰਫ਼ਤਾਰ ਨੂੰ ਬਰਕਰਾਰ ਨਹੀਂ ਰੱਖ ਸਕੇ ਅਤੇ 45 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਕੁਰੋਸਾਕਾ ਤੋਂ 2-4 (3-5, 1-4, 1-4, 4-1, 6-4, 1-4) ਨਾਲ ਹਾਰ ਗਏ।

ਜੈ ਨੇ ਕਿਹਾ, ‘‘ਇਹ ਮੇਰੇ ਲਈ ਓਲੰਪਿਕ ਤਗ਼ਮੇ ਵਰਗਾ ਹੈ।’’ ਦੱਸਣਯੋਗ ਹੈ ਕਿ ਜੈ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਿਕਸਡ ਡਬਲਜ਼ ਦਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਦੱਖਣੀ ਕੋਰੀਆ ਵਿੱਚ 2024 ਦੀਆਂ ਏਸ਼ਿਆਈ ਚੈਂਪੀਅਨਸ਼ਿਪਾਂ ਵਿੱਚ ਵੀ ਪੁਰਸ਼ ਸਿੰਗਲਜ਼ ਦਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ ਪਿਛਲੀਆਂ ਦੋ ਏਸ਼ੀਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਹਾਂਗਜ਼ੂ 2023 ਵਿੱਚ ਮੇਜ਼ਬਾਨ ਚੀਨ ਦੇ ਖਿਡਾਰੀ ਤੋਂ ਹਾਰਨ ਕਾਰਨ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਏ ਸਨ।

Advertisement

ਉਨ੍ਹਾਂ ਕਿਹਾ, ‘‘ਮੈਂ ਜਾਣਦਾ ਹਾਂ ਕਿ ਇਸ ਪੱਧਰ ’ਤੇ ਤਗ਼ਮਾ ਜਿੱਤਣ ਲਈ ਕਿੰਨੀ ਮਿਹਨਤ ਦੀ ਲੋੜ ਹੁੰਦੀ ਹੈ। ਸਿਰਫ਼ ਇੱਕ ਖਿਡਾਰੀ, ਕੋਚ ਅਤੇ ਉਨ੍ਹਾਂ ਦੀ ਟੀਮ ਹੀ ਜਾਣਦੀ ਹੈ ਕਿ ਅਸੀਂ ਕਿੰਨਾ ਸੰਘਰਸ਼ ਅਤੇ ਦਰਦ ਸਹਿੰਦੇ ਹਾਂ। ਇਹ ਅਸਲ ਵਿੱਚ ਬਹੁਤ ਔਖਾ ਅਤੇ ਤਣਾਅਪੂਰਨ ਹੈ। ਤੁਹਾਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਕਾਫ਼ੀ ਮਜ਼ਬੂਤ ਹੋਣਾ ਪੈਂਦਾ ਹੈ।’’

Advertisement

ਮੱਧ ਪ੍ਰਦੇਸ਼ ਦੇ ਦੇਵਾਸ ਨਾਲ ਸਬੰਧਤ ਅਤੇ 2022 ਦੇ ਰਾਸ਼ਟਰੀ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੈ ਨੂੰ ਸ਼ੁਰੂ ਵਿੱਚ ਆਪਣੀ ਲੈਅ ਲੱਭਣ ਵਿੱਚ ਮੁਸ਼ਕਲ ਆਈ। ਜਪਾਨੀ ਖਿਡਾਰੀ ਨੇ ਤੀਜੀ ਗੇਮ 4-1 ਨਾਲ ਜਿੱਤ ਕੇ ਆਪਣੀ ਲੀਡ ਨੂੰ ਹੋਰ ਅੱਗੇ ਵਧਾਇਆ। ਜੈ ਨੇ ਚੌਥੀ ਗੇਮ 4-1 ਨਾਲ ਜਿੱਤ ਕੇ ਜਵਾਬ ਦਿੱਤਾ ਅਤੇ ਫਿਰ ਪੰਜਵੀਂ ਸੰਘਰਸ਼ਪੂਰਨ ਗੇਮ 6-4 ਨਾਲ ਆਪਣੇ ਨਾਮ ਕਰ ਕੇ ਫ਼ਰਕ ਨੂੰ ਘਟਾਇਆ। -ਪੀਟੀਆਈ

Advertisement
×