DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਵੱਡੇ ਮੁਕਾਬਲਿਆਂ ’ਚ ਮਾਰੇਗਾ ਬਾਜ਼ੀ: ਹਰਮਨਪ੍ਰੀਤ

ਹਾਕੀ ਇੰਡੀਆ ਲੀਗ ਲਈ ਖਿਡਾਰੀ ਤਿਆਰ

  • fb
  • twitter
  • whatsapp
  • whatsapp
Advertisement

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਹੈ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਟੀਮ ਕਈ ਵੱਡੇ ਟੂਰਨਾਮੈਂਟ ਜਿੱਤੇਗੀ।’’ ਓਲੰਪਿਕ ’ਚ ਭਾਰਤ ਲਈ ਸੋਨ ਤਗਮਾ ਜਿੱਤਣ ਦੇ ਨਾਲ-ਨਾਲ ਉਨ੍ਹਾਂ ਦੇਸ਼ ਦੇ ਕਈ ਵੱਡੇ ਟੂਰਨਾਮੈਂਟਾਂ ’ਚ ਜਿੱਤ ਦਰਜ ਕਰਨ ਬਾਰੇ ਹੌਸਲਾ ਦਿਖਾਇਆ ਹੈ। ਭਾਰਤੀ ਹਾਕੀ ਟੀਮ ਨੇ ਟੋਕੀਓ ਤੇ ਪੈਰਿਸ ਓਲੰਪਿਕ ਵਿੱਚ ਲਗਾਤਾਰ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ, ਜੋ 41 ਸਾਲਾਂ ਬਾਅਦ ਲਗਾਤਾਰ ਦੋ ਤਗ਼ਮੇ ਜਿੱਤਣ ਦੀ ਵੱਡੀ ਪ੍ਰਾਪਤੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਹਾਕੀ ਇੰਡੀਆ ਲੀਗ ਤੋਂ ਬਾਅਦ ਭਾਰਤੀ ਟੀਮ ਕੋਲ ਵਿਸ਼ਵ ਕੱਪ ਦੀ ਤਿਆਰੀ ਲਈ ਵਾਧੂ ਸਮਾਂ ਹੋਵੇਗਾ। ਪਿਛਲੇ ਦੋ ਓਲੰਪਿਕਸ ਵਿੱਚ ਉਨ੍ਹਾਂ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਤੇ ਉਨ੍ਹਾਂ ਦੀ ਟੀਮ ਹੋਰ ਵੱਡੇ ਟੂਰਨਾਮੈਂਟ ਜਿੱਤਣ ਲਈ ਵੀ ਤਿਆਰ ਹੈ।

ਹਾਕੀ ਇੰਡੀਆ ਲੀਗ 2026 ਚੇਨਈ, ਰਾਂਚੀ ਤੇ ਭੁਵਨੇਸ਼ਵਰ ਵਿੱਚ 3 ਜਨਵਰੀ ਤੋਂ 26 ਜਨਵਰੀ 2026 ਤੱਕ ਕਰਵਾਈ ਜਾਵੇਗੀ। 3 ਜਨਵਰੀ 2026 ਨੂੰ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿੱਚ ਮੇਜ਼ਬਾਨ ਟੀਮ ਤਮਿਲਨਾਡੂ ਡਰੈਗਨਜ਼ ਅਤੇ ਹੈਦਰਾਬਾਦ ਤੂਫ਼ਾਨਜ਼ ਵਿਚਕਾਰ ਪਹਿਲੇ ਮੈਚ ਖੇਡਿਆ ਜਾਵੇਗਾ।

Advertisement

Advertisement
Advertisement
×