DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ World Cup ਅਤੇ Asian Games ਲਈ ਇੱਕੋ ਟੀਮ ਉਤਾਰੇਗਾ ਭਾਰਤ

ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਨੇ ਸਪਸ਼ਟ ਕੀਤਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਦੱਸਿਆ ਕਿ ਆਗਾਮੀ ਆਲਮੀ ਕੱਪ ਅਤੇ ਏਸ਼ਿਆਈ ਖੇਡਾਂ ਲਈ ਭਾਰਤ ਵੱਲੋਂ ਇੱਕੋ ਟੀਮ ਮੈਦਾਨ ’ਚ ਉਤਾਰੀ ਜਾਵੇਗੀ। ਇਨ੍ਹਾਂ ਦੋਵਾਂ ਅਹਿਮ ਟੂਰਨਾਮੈਂਟਾਂ ਵਿਚਾਲੇ ਮਹਿਜ਼ 20 ਦਿਨਾਂ ਦਾ ਫ਼ਰਕ ਹੈ। ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੈਦਰਲੈਂਡਜ਼ ਵਿੱਚ ਹੋਵੇਗਾ; ਏਸ਼ਿਆਈ ਖੇਡਾਂ 19 ਸਤੰਬਰ ਤੋਂ 4 ਅਕਤੂਬਰ ਤੱਕ ਜਪਾਨ ਵਿੱਚ ਖੇਡੀਆਂ ਜਾਣਗੀਆਂ।

ਕੋਚ ਨੇ ਕਿਹਾ ਕਿ ਉਨ੍ਹਾਂ ਲਈ ਏਸ਼ਿਆਈ ਖੇਡਾਂ ਜ਼ਿਆਦਾ ਅਹਿਮ ਹਨ ਕਿਉਂਕਿ ਇਹ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧਾ ਕੁਆਲੀਫਾਇਰ ਹਨ। ਆਲਮੀ ਕੱਪ ’ਚ ਖੇਡਣ ਦੇ ਤਜਰਬੇ ਦੀ ਵਰਤੋਂ ਏਸ਼ਿਆਈ ਖੇਡਾਂ ਵਿੱਚ ਕੀਤੀ ਜਾਵੇਗੀ। ਵਿਸ਼ਵ ਕੱਪ ਲਈ 20 ਖਿਡਾਰਨਾਂ ਚੁਣੀਆਂ ਜਾਣਗੀਆਂ; ਏਸ਼ਿਆਈ ਖੇਡਾਂ ਵਿੱਚ ਨਿਯਮਾਂ ਅਨੁਸਾਰ 18 ਖਿਡਾਰਨਾਂ ਹੀ ਹਿੱਸਾ ਲੈਣਗੀਆਂ। ਮਾਰਿਨ ਨੇ ਦੱਸਿਆ ਕਿ ਡੱਚ ਡਰੈਗ ਫਲਿੱਕ ਮਾਹਿਰ ਟੇਕੇ ਟੈਕਮਾ ਦੋਵਾਂ ਟੂਰਨਾਮੈਂਟਾਂ ਵਿੱਚ ਟੀਮ ਨਾਲ ਰਹੇਗਾ। ਹਾਕੀ ਇੰਡੀਆ ਨੇ ਉਸ ਨੂੰ 2028 ਓਲੰਪਿਕ ਤੱਕ ਟੀਮ ਨਾਲ ਜੋੜਿਆ ਹੈ। ਉਹ ਪੈਨਲਟੀ ਕਾਰਨਰ ਵਿੱਚ ਹਮਲੇ ਅਤੇ ਬਚਾਅ ਦੇ ਨਾਲ-ਨਾਲ ਡਿਫੈਂਡਰਾਂ ਦਾ ਮਾਰਗਦਰਸ਼ਨ ਵੀ ਕਰੇਗਾ।

Advertisement

ਇਸ ਦੌਰਾਨ ਭਾਰਤੀ ਟੀਮ ਦੀ ਕਪਤਾਨ ਸਲੀਮਾ ਟੇਟੇ ਨੇ ਸੱਟ ਮਗਰੋਂ ਵਾਪਸੀ ਕਰਨ ਵਾਲੀ ਡਰੈਗ ਫਲਿੱਕਰ ਦੀਪਿਕਾ ਦੀ ਸ਼ਲਾਘਾ ਕੀਤੀ। ਦੀਪਿਕਾ ਨੇ ਐੱਫ ਆਈ ਐੱਚ ਨੇਸ਼ਨਜ਼ ਕੱਪ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਛੇ ਗੋਲ ਕੀਤੇ ਸਨ। ਸਲੀਮਾ ਨੇ ਕਿਹਾ ਕਿ ਦੀਪਿਕਾ ਟੀਮ ਦੀ ਅਹਿਮ ਖਿਡਾਰਨ ਹੈ ਅਤੇ ਟੀਮ ਨੂੰ ਭਰੋਸਾ ਹੈ ਕਿ ਉਹ ਨਾਜ਼ੁਕ ਪਲਾਂ ਵਿੱਚ ਵੀ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਕਾਬਲੀਅਤ ਰੱਖਦੀ ਹੈ।

Advertisement

Advertisement
×