DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ਿਆਈ ਕੱਪ ’ਚ ਅੱਜ ਜਪਾਨ ਨਾਲ ਭਿੜੇਗਾ ਭਾਰਤ

ਥਾਈਲੈਂਡ ਵਿਚ ਏ ਅੈਫ ਸੀ ਅੰਡਰ-20 ਮਹਿਲਾ ਏਸ਼ਿਆਈ ਕੱਪ ਮੁਕਾਬਲੇ

  • fb
  • twitter
  • whatsapp
  • whatsapp
Advertisement

ਭਾਰਤੀ ਅੰਡਰ-20 ਮਹਿਲਾ ਕੌਮੀ ਫੁਟਬਾਲ ਟੀਮ ਭਲਕੇ ਏ ਐੱਫ ਸੀ ਅੰਡਰ-20 ਏਸ਼ਿਆਈ ਕੱਪ ਥਾਈਲੈਂਡ (2026) ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਪਾਨ ਦੀ ਮਜ਼ਬੂਤ ਟੀਮ ਖਿਲਾਫ਼ ਕਰੇਗੀ ਤੇ ਇਸ ਟੂਰਨਾਮੈਂਟ ਵਿਚ ਖੇਡਣ ਦੇ 20 ਸਾਲ ਦੇ ਇੰਤਜ਼ਾਰ ਨੂੰ ਖਤਮ ਕਰੇਗੀ। ਭਾਰਤ ਲਈ ਇਹ ਮਹਿਜ਼ ਇਕ ਮੈਚ ਤੋਂ ਕਿਤੇ ਵੱਧ ਹੈ ਕਿਉਂਕਿ ਟੀਮ ਨੇ ਦੋ ਦਹਾਕਿਆਂ ਵਿਚ ਪਹਿਲੀ ਵਾਰ ਇਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ। ਮੁੱਖ ਕੋਚ ਜੋਕਿਮ ਐਲੇਕਜ਼ੇਂਡਰਸਨ ਨੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕਿਹਾ, ‘‘ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਾਰਤੀ ਟੀਮ ਦੇ ਨਾਲ ਅਸੀਂ ਸਾਰੇ ਇਸ ਮਾਹੌਲ ਵਿਚ ਨਵੇਂ ਹਾਂ। ਅਸੀਂ ਜਾਣਦੇ ਹਾਂ ਕਿ ਸਾਡਾ ਸਾਹਮਣਾ ਮਜ਼ਬੂਤ ਵਿਰੋਧੀਆਂ ਦੇ ਨਾਲ ਹੈ ਤੇ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਟੀਮ ਇਸ ਗਰੁੱਪ ਤੋਂ ਅੱਗੇ ਵਧਣਾ ਚਾਹੁੰਦੀ ਹੈ ਤੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਇੱਛਾ ਰੱਖਦੀ ਹੈ। ਟੂਰਨਾਮੈਂਟ ਲਈ ਭਾਰਤ ਦੀ ਪੂਰੀ ਤਿਆਰੀ ਹੈ। ਕਜ਼ਾਖ਼ਸਤਾਨ ਵਿਚ ਖੇਡੇ ਗਏ ਦੋਸਤਾਨਾ ਮੈਚਾਂ ਤੋਂ ਲੈ ਕੇ ਸਵੀਡਨ ਵਿਚ ਇਕ ਮਹੀਨੇ ਦੇ ਸਿਖਲਾਈ ਕੈਂਪ ਤੱਕ ਪੂਰਾ ਧਿਆਨ ਅਜਿਹੀ ਟੀਮ ਬਣਾਉਣ ਉਤੇ ਕੇਂਦਰਿਤ ਰਿਹਾ ਹੈ ਜੋ ਵੱਡੇ ਪੱਧਰ ਦੇ ਮੁਕਾਬਲਿਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋਵੇ। ਟੀਮ ਨੇ ਤਕਨੀਕੀ, ਰਣਨੀਤਕ ਤੇ ਮਾਨਸਿਕ, ਹਰ ਤਰ੍ਹਾਂ ਨਾਲ ਕਾਫ਼ੀ ਸੁਧਾਰ ਕੀਤਾ ਹੈ।

Advertisement
Advertisement
×