DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India vs Sri Lanka 2nd Test: ਭਾਰਤੀ ਸਪਿਨਰਾਂ ਨੇ ਸ੍ਰੀ ਲੰਕਾ ਖ਼ਿਲਾਫ਼ ਸੁੱਟੀਆਂ 10 No Balls; 2021 ਤੋਂ ਬਾਅਦ ਤੀਜਾ ਸਭ ਤੋਂ ਵੱਧ ਅੰਕੜਾ

2021 ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਕਿਸੇ ਸਪਿਨ ਯੂਨਿਟ ਦਾ ਇਹ ਤੀਜਾ ਸਭ ਤੋਂ ਵੱਧ ਨੋ-ਬਾਲਾਂ ਦਾ ਅੰਕੜਾ

  • fb
  • twitter
  • whatsapp
  • whatsapp
featured-img featured-img
ਕ੍ਰਿਕਟਰ ਰਵਿੰਦਰ ਜਡੇਜਾ ਦੇ ਨਾਲ ਭਾਰਤੀ ਟੀਮ। ਫੋਟੋ; ਏਐੱਨਆਈ
Advertisement

ਸ੍ਰੀਲੰਕਾ ਵਿਰੁੱਧ ਕੋਲੰਬੋ ਵਿੱਚ ਖੇਡੇ ਜਾ ਰਹੇ ਮੌਜੂਦਾ ਟੈਸਟ ਮੈਚ ਵਿੱਚ ਭਾਰਤ ਦੇ ਸਪਿਨ ਹਮਲੇ ਨੇ ਹੁਣ ਤੱਕ 10 ਨੋ-ਬਾਲਾਂ ਸੁੱਟ ਦਿੱਤੀਆਂ ਹਨ, ਜਿਸ ਨਾਲ ਇਹ 2021 ਤੋਂ ਬਾਅਦ ਕਿਸੇ ਵੀ ਟੈਸਟ ਮੈਚ ਵਿੱਚ ਸਪਿਨ ਯੂਨਿਟ ਵੱਲੋਂ ਸੁੱਟੀਆਂ ਗਈਆਂ ਨੋ-ਬਾਲਾਂ ਦਾ ਤੀਜਾ ਸਭ ਤੋਂ ਵੱਧ ਅੰਕੜਾ ਬਣ ਗਿਆ ਹੈ।

ਸਾਲ 2023 ਵਿੱਚ ਮੀਰਪੁਰ ਵਿਖੇ ਬੰਗਲਾਦੇਸ਼ ਵਿਰੁੱਧ ਅਫਗਾਨਿਸਤਾਨ ਦੀਆਂ 15 ਨੋ-ਬਾਲਾਂ ਅਤੇ 2021 ਵਿੱਚ ਚੇਨਈ ਵਿਖੇ ਇੰਗਲੈਂਡ ਵਿਰੁੱਧ ਭਾਰਤ ਦੀਆਂ 14 ਨੋ-ਬਾਲਾਂ ਹੀ ਭਾਰਤ ਦੇ ਮੌਜੂਦਾ ਅੰਕੜੇ ਨਾਲੋਂ ਵੱਧ ਹਨ।

Advertisement

ਵਿਸ਼ਵ ਦੇ ਨੰਬਰ 1 ਟੈਸਟ ਆਲਰਾਊਂਡਰ ਰਵਿੰਦਰ ਜਡੇਜਾ 2021 ਤੋਂ ਬਾਅਦ ਟੈਸਟ ਮੈਚਾਂ ਵਿੱਚ ਸਪਿਨਰਾਂ ਵੱਲੋਂ ਸਭ ਤੋਂ ਵੱਧ ਨੋ-ਬਾਲਾਂ ਸੁੱਟਣ ਦੀ ਸੂਚੀ ਵਿੱਚ ਸਭ ਤੋਂ ਅੱਗੇ ਹਨ, ਜਿਨ੍ਹਾਂ ਦੀ ਗਿਣਤੀ 88 ਹੈ। ਉਹ ਪਾਕਿਸਤਾਨ ਦੇ ਨੋਮਨ ਅਲੀ (40) ਅਤੇ ਸ੍ਰੀ ਲੰਕਾ ਦੇ ਲਸਿਥ ਐਮਬੁਲਡੇਨੀਆ (33) ਤੋਂ ਕਾਫੀ ਅੱਗੇ ਹਨ।

Advertisement

ਹਾਲਾਂਕਿ, ਭਾਰਤੀ ਸਪਿਨਰਾਂ ਨੇ ਸ੍ਰੀ ਲੰਕਾ ਦੀ ਬੱਲੇਬਾਜ਼ੀ ਲਾਈਨ-ਅੱਪ ਨੂੰ ਤਹਿਸ-ਨਹਿਸ ਕਰ ਦਿੱਤਾ, ਜਿਸ ਵਿੱਚ ਮੌਜੂਦਾ ਕੋਲੰਬੋ ਟੈਸਟ ਦੀ ਪਹਿਲੀ ਪਾਰੀ ਵਿੱਚ ਮਾਨਵ ਸੁਥਾਰ ਨੇ ਤਿੰਨ ਵਿਕਟਾਂ, ਸਾਰਾਂਸ਼ ਜੈਨ ਨੇ ਦੋ ਅਤੇ ਰਵਿੰਦਰ ਜਡੇਜਾ ਨੇ ਇੱਕ ਵਿਕਟ ਲਈ। ਇਸ ਤਿੱਕੜੀ ਨੇ ਸ੍ਰੀਲੰਕਾ ਦੀ ਦੂਸਰੀ ਪਾਰੀ ਵਿੱਚ ਵੀ ਚਾਰ ਵਿਕਟਾਂ ਹਾਸਲ ਕੀਤੀਆਂ ਹਨ।

ਮੈਚ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਫਾਲੋ-ਆਨ ਲਾਗੂ ਕਰਨ ਤੋਂ ਬਾਅਦ ਮਹਿਮਾਨ ਟੀਮ ਨੇ ਸ੍ਰੀਲੰਕਾ ਦੀ ਦੂਜੇ ਪਾਰੀ ਵਿੱਚ 6 ਵਿਕਟਾਂ ਹਾਸਲ ਕਰ ਲਈਆਂ ਸਨ, ਜਿਸ ਤੋਂ ਬਾਅਦ ਮੀਂਹ ਕਾਰਨ ਚੌਥੇ ਦਿਨ ਦੀ ਖੇਡ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਗਈ ਅਤੇ ਭਾਰਤ ਨੇ ਅਨੁਸ਼ਾਸਿਤ ਗੇਂਦਬਾਜ਼ੀ ਦੇ ਦਮ ’ਤੇ ਮੁੜ ਕੰਟਰੋਲ ਹਾਸਲ ਕਰ ਲਿਆ।

ਚੌਥੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਸ੍ਰੀਲੰਕਾ ਨੇ 6 ਵਿਕਟਾਂ ਦੇ ਨੁਕਸਾਨ ’ਤੇ 229 ਦੁੜਾਂ ਬਣਾ ਲਈਆਂ ਸਨ ਅਤੇ ਉਹ 16 ਦੌੜਾਂ ਨਾਲ ਅੱਗੇ ਹੈ, ਜਿਸ ਵਿੱਚ ਸੋਨਲ ਦਿਨੂਸ਼ਾ (7) ਅਤੇ ਕੇਸ਼ਰਾ ਨੁਵੰਥਾ (3) ਕਰੀਜ਼ 'ਤੇ ਨਾਬਾਦ ਸਨ।

ਭਾਰਤ ਨੇ ਸਵੇਰੇ ਹੀ ਸ੍ਰੀ ਲੰਕਾ ਦੀ ਪਹਿਲੀ ਪਾਰੀ ਸਮਾਪਤ ਕਰ ਦਿੱਤੀ ਸੀ ਅਤੇ ਮੇਜ਼ਬਾਨ ਟੀਮ ਨੂੰ ਦੁਬਾਰਾ ਬੱਲੇਬਾਜ਼ੀ ਕਰਨ ਲਈ ਕਿਹਾ ਸੀ।

ਸ੍ਰੀਲੰਕਾ ਦੇ ਚੋਟੀ ਦੇ ਬੱਲੇਬਾਜ਼ਾਂ ਨੇ ਦੂਜੇ ਪਾਰੀ ਵਿੱਚ ਵਧੇਰੇ ਦ੍ਰਿੜਤਾ ਦਿਖਾਈ, ਜਿਸ ਵਿੱਚ ਪਾਸਿਨੂ ਸੂਰਿਆਬੰਦਾਰਾ ਨੇ ਇੱਕ ਵਾਰ ਫਿਰ ਸ਼ਾਨਦਾਰ 92 ਦੌੜਾਂ ਬਣਾ ਕੇ ਪ੍ਰਭਾਵਿਤ ਕੀਤਾ।

ਸੰਖੇਪ ਸਕੋਰ: ਭਾਰਤ 503/9 ਡਿਕਲੇਅਰ (ਦੇਵਦੱਤ ਪਡੀਕਲ 117, ਧਰੁਵ ਜੁਰੇਲ 115*; ਅਸਿਥਾ ਫਰਨਾਂਡੋ 4/106)। ਬਨਾਮ ਸ੍ਰੀ ਲੰਕਾ 290 ਅਤੇ 229/6 (ਪਾਸਿਨੂ ਸੂਰਿਆਬੰਦਾਰਾ 92, ਕਾਮਿੰਦੂ ਮੈਂਡਿਸ 55; ਮਾਨਵ ਸੁਥਾਰ 2/81)

Advertisement
×