DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India Vs New Zealand T-20: ਅਭਿਸ਼ੇਕ ਦੀ ਪਾਰੀ ਅੱਗੇ ਨਿਊਜ਼ੀਲੈਂਡ ਦੇ ਗੇਂਦਬਾਜ਼ ਬੇਵੱਸ

ਭਾਰਤ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ; 199 ਦੌੜਾਂ ਦਾ ਟੀਚਾ ਮਹਿਜ਼ 13.2 ਓਵਰਾਂ ਵਿੱਚ ਹਾਸਲ ਕੀਤਾ; ਅਭਿਸ਼ੇਕ ਨੇ 38 ਗੇਂਦਾਂ ਵਿੱਚ 113 ਦੌੜਾਂ ਬਣਾਈਆਂ

  • fb
  • twitter
  • whatsapp
  • whatsapp
featured-img featured-img
ਸੈਂਕੜਾ ਜੜਨ ਮਗਰੋਂ ਵਿਲੱਖਣ ਅੰਦਾਜ਼ ਵਿੱਚ ਖ਼ੁਸ਼ੀ ਮਨਾਉਂਦਾ ਹੋਇਆ ਅਭਿਸ਼ੇਕ ਸ਼ਰਮਾ। -ਫੋਟੋ: ਪੀਟੀਆਈ
Advertisement

ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਪਾਰੀ ਸਦਕਾ ਭਾਰਤੀ ਕ੍ਰਿਕਟ ਟੀਮ ਨੇ ਅੱਜ ਇੱਥੇ ਤੀਜੇ ਟੀ-20 ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਵੱਲੋਂ ਦਿੱਤਾ 199 ਦੌੜਾਂ ਦਾ ਟੀਚਾ ਭਾਰਤ ਨੇ ਸਿਰਫ਼ 13.2 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ 3-0 ਦੀ ਜੇਤੂ ਲੀਡ ਬਣਾ ਲਈ ਹੈ। ਨਿਊਜ਼ੀਲੈਂਡ ਵਿੱਚ ਭਾਰਤ ਨੇ ਇਹ ਲਗਾਤਾਰ ਤੀਜੀ ਟੀ-20 ਲੜੀ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 2020 ਵਿੱਚ 5-0 ਅਤੇ 2022 ਵਿੱਚ 1-0 ਨਾਲ ਲੜੀ ਆਪਣੇ ਨਾਂ ਕੀਤੀ ਸੀ।

ਦੁਨੀਆਂ ਦੇ ਸਿਖਰਲੇ ਦਰਜੇ ਵਾਲੇ ਟੀ-20 ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਮਹਿਜ਼ 38 ਗੇਂਦਾਂ ਵਿੱਚ 113 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣਾ ਨੀਮ ਸੈਂਕੜਾ ਸਿਰਫ਼ 15 ਗੇਂਦਾਂ ਅਤੇ ਸੈਂਕੜਾ 35 ਗੇਂਦਾਂ ’ਚ ਪੂਰਾ ਕੀਤਾ। ਦੂਜੇ ਪਾਸੇ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਵੀ 18 ਗੇਂਦਾਂ ਵਿੱਚ 45 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ ਸੱਤ ਓਵਰਾਂ ਵਿੱਚ 133 ਦੌੜਾਂ ਦੀ ਭਾਈਵਾਲੀ ਕੀਤੀ। ਇਸ ਦੌਰਾਨ ਭਾਰਤ ਨੇ ਪੰਜ ਓਵਰਾਂ ਵਿੱਚ ਸਭ ਤੋਂ ਤੇਜ਼ 100 ਦੌੜਾਂ ਅਤੇ ਪਾਵਰਪਲੇਅ ਵਿੱਚ ਸਭ ਤੋਂ ਵੱਧ 118 ਦੌੜਾਂ ਬਣਾਉਣ ਦਾ ਆਲਮੀ ਰਿਕਾਰਡ ਵੀ ਆਪਣੇ ਨਾਂ ਕੀਤਾ।

Advertisement

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 20 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 198 ਦੌੜਾਂ ਬਣਾਈਆਂ ਸਨ। ਇਸ ਦੌਰਾਨ ਡੇਰਿਲ ਮਿਸ਼ੇਲ ਨੇ 52 ਗੇਂਦਾਂ ਵਿੱਚ 89 ਦੌੜਾਂ ਦੀ ਪਾਰੀ ਖੇਡੀ। ਇਸੇ ਤਰ੍ਹਾਂ ਫਿਨ ਐਲਨ ਨੇ 40 ਅਤੇ ਬੇਵੋਨ ਜੈਕਬਜ਼ ਨੇ ਨਾਬਾਦ 39 ਦੌੜਾਂ ਦਾ ਯੋਗਦਾਨ ਪਾਇਆ।

Advertisement

12 ਗੇਂਦਾਂ ’ਚ ਨੀਮ ਸੈਂਕੜਾ ਕਦੇ-ਕਦਾਈਂ ਬਣਦੈ: ਅਭਿਸ਼ੇਕ

ਮੈਚ ਜਿੱਤਣ ਮਗਰੋਂ ਅਭਿਸ਼ੇਕ ਸ਼ਰਮਾ ਨੇ ਯੁਵਰਾਜ ਸਿੰਘ ਦੀ 12 ਗੇਂਦਾਂ ਵਿੱਚ ਨੀਮ ਸੈਂਕੜਾ ਜੜਨ ਦੀ ਚੁਣੌਤੀ ਬਾਰੇ ਕਿਹਾ ਕਿ ਅਜਿਹਾ ਕਰਨਾ ਸੌਖਾ ਨਹੀਂ ਹੈ। ਉਸ ਨੇ ਸਾਫ਼ ਕੀਤਾ ਕਿ ਬੱਲੇਬਾਜ਼ ਅਜਿਹੇ ਰਿਕਾਰਡਾਂ ਦੇ ਪਿੱਛੇ ਨਹੀਂ ਭੱਜਦੇ, ਸਗੋਂ ਟੀਮ ਲਈ ਖੇਡਦੇ ਹਨ ਅਤੇ ਅਜਿਹਾ ਕਾਰਨਾਮਾ ਕਦੇ-ਕਦਾਈਂ ਹੀ ਹੁੰਦਾ ਹੈ। ਉਸ ਨੇ ਆਪਣੀ ਪਾਰੀ ਦਾ ਸਿਹਰਾ ਕੋਚਾਂ ਅਤੇ ਅਭਿਆਸ ਨੂੰ ਦਿੱਤਾ। ਉਸ ਨੇ ਸ਼ਾਨਦਾਰ ਸ਼ੁਰੂਆਤ ਦੇਣ ਲਈ ਵੈਭਵ ਸੂਰਿਆਵੰਸ਼ੀ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ

Advertisement
×