DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India vs New Zealand 4th T20 ਨਿਊਜ਼ੀਲੈਂਡ ਨੇ ਭਾਰਤ ਨੂੰ 50 ਦੌੜਾਂ ਨਾਲ ਹਰਾਇਆ

ਸ਼ਿਵਮ ਦੂਬੇ 65 ਦੌੜਾਂ ਨਾਲ ਟੌਪ ਸਕੋਰਰ; ਅਭਿਸ਼ੇਕ ਸ਼ਰਮਾ ਖਾਤਾ ਖੋਲ੍ਹਣ ਵਿਚ ਰਿਹਾ ਨਾਕਾਮ

  • fb
  • twitter
  • whatsapp
  • whatsapp
Advertisement

ਨਿਊਜ਼ੀਲੈਂਡ ਨੇ ਅੱਜ ਇਥੇ ਚੌਥੇ ਟੀ20 ਕੌਮਾਂਤਰੀ ਮੈਚ ਵਿਚ ਮੇਜ਼ਬਾਨ ਭਾਰਤ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨਿਊਜ਼ੀਲੈਂਡ ਵੱਲੋਂ ਜਿੱਤ ਲਈ ਦਿੱਤੇ 216 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 18.4 ਓਵਰਾਂ ਵਿਚ 164 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਸ਼ਿਵਮ ਦੂਬੇ ਨੇ 23 ਗੇਂਦਾਂ ਵਿਚ 65 ਦੌੜਾਂ ਦੀ ਪਾਰੀ ਖੇਡੀ ਤੇ ਉਹ ਟੀਮ ਲਈ ਟੌਪ ਸਕੋਰਰ ਰਿਹਾ। ਦੂੁਬੇ ਨੇ 3 ਚੌਕੇ ਤੇ 7 ਛੱਕੇ ਲਾਏ। ਰਿੰਕੂ ਸਿੰਘ ਨੇ 39 ਤੇ ਸੰਜੂ ਸੈਮਸਨ ਨੇ 24 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ ਤੇ ਪਾਰੀ ਦੀ ਪਹਿਲੀ ਗੇਂਦ ’ਤੇ ਮੈਟ ਹੈਨਰੀ ਦਾ ਸ਼ਿਕਾਰ ਬਣਿਆ। ਨਿਊਜ਼ੀਲੈਂਡ ਲਈ ਕਪਤਾਨ ਮਿਸ਼ੇਲ ਸੈਂਟਨਰ ਨੇ ਤਿੰਨ ਜਦੋਂਕਿ ਜੈਕਬ ਡਬੀ ਤੇ ਈਸ਼ ਸੋਢੀ ਨੇ 2-2 ਵਿਕਟ ਲਏ। ਇਕ ਇਕ ਵਿਕਟ ਜ਼ੈਕ ਫੌਲਕਸ ਤੇ ਮੈਟ ਹੈਨਰੀ ਦੇ ਹਿੱਸੇ ਆਈ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 215 ਦੌੜਾਂ ਬਣਾਈਆਂ ਹਨ। ਕੀਵੀ ਟੀਮ ਲਈ ਟਿਮ ਸੀਫ਼ਰਟ ਨੇ 62 ਤੇ ਡੇਵੋਨ ਕੌਨਵੇ ਨੇ 44 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਟੀਮ ਨੂੰ ਤੇਜ਼ਤਰਾਰ ਸ਼ੁਰੂਆਤ ਦਿੱਤੀ ਤੇ ਪਹਿਲੀ ਵਿਕਟ ਲਈ 8.2 ਓਵਰਾਂ ਵਿਚ 100 ਦੌੜਾਂ ਦੀ ਭਾਈਵਾਲੀ ਕੀਤੀ। ਗਲੈਨ ਫਿਲਿਪਸ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਰਚਿਨ ਰਵਿੰਦਰਨ ਨੇ 2, ਮਾਰਕ ਚੈਪਮਨ 9 ਤੇ ਕਪਤਾਨ ਮਿਸ਼ੇਲ ਸੈਂਟਨਰ ਨੇ 11 ਦੌੜਾਂ ਬਣਾਈਆਂ। ਡੈਰਿਲ ਮਿਸ਼ੇਲ 18 ਗੇਂਦਾਂ ਵਿਚ 39 ਦੌੜਾਂ ਦੀ ਪਾਰੀ ਨਾਲ ਨਾਬਾਦ ਰਿਹਾ। ਮੈਟ ਹੈਨਰੀ 6 ਦੌੜਾਂ ਨਾਲ ਨਾਬਾਦ ਰਿਹਾ।

Advertisement

ਭਾਰਤ ਲਈ ਕੁਲਦੀਪ ਯਾਦਵ ਤੇ ਅਰਸ਼ਦੀਪ ਸਿੰਘ ਨੇ 2-2 ਵਿਕਟ ਜਦੋਂਕਿ ਜਸਪ੍ਰੀਤ ਬੁਮਰਾਹ ਤੇ ਰਵੀ ਬਿਸ਼ਨੋਈ ਨੇ ਇਕ ਇਕ ਵਿਕਟ ਲਈ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਖਿਲਾਫ਼ ਚੌਥੇ ਟੀ20 ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਚੌਥੇ ਮੈਚ ਲਈ ਇਸ਼ਾਨ ਕਿਸ਼ਨ ਦੀ ਥਾਂ ਅਰਸ਼ਦੀਪ ਸਿੰਘ ਨੂੰ ਟੀਮ ਵਿਚ ਸ਼ਾਮਲ ਕੀਤਾ। ਉਧਰ ਮਹਿਮਾਨ ਟੀਮ ਨੇ ਵੀ ਆਖਰੀ 11 ਵਿਚ ਇਕ ਬਦਲਾਅ ਕੀਤਾ ਹੈ। ਕਾਇਲੇ ਜੈਮੀਸਨ ਦੀ ਜਗ੍ਹਾ ਜ਼ੈਕ ਫੋਲਕਸ ਨੂੰ ਟੀਮ ਵਿਚ ਥਾਂ ਦਿੱਤੀ। ਭਾਰਤ ਪੰਜ ਮੈਚਾਂ ਦੀ ਲੜੀ ਵਿਚ 3-0 ਨਾਲ ਅੱਗੇ ਹੈ।

Advertisement

Advertisement
×