DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ireland Beat India 2nd T20: ਆਇਰਲੈਂਡ ਨੇ ਭਾਰਤ ਨੂੰ ਦੂਜੇ ਟੀ-20 ਮੈਚ ਵਿਚ ਇਕ ਦੌੜ ਨਾਲ ਹਰਾਇਆ

ਆਇਰਲੈਂਡ ਅੱਠ ਵਿਕਟਾਂ ਦੇ ਨੁਕਸਾਨ ’ਤੇ 154 ਦੌੜਾਂ; ਭਾਰਤ ਨੌਂ ਵਿਕਟਾਂ ਦੇ ਨੁਕਸਾਨ ’ਤੇ 153 ਦੌੜਾਂ

  • fb
  • twitter
  • whatsapp
  • whatsapp
Advertisement

ਆਇਰਲੈਂਡ ਨੇ ਦੂਜੇ ਟੀ 20 ਮੈਚ ਵਿਚ ਵੀ ਭਾਰਤ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਟੀਮ ਨੇ ਵਿਸ਼ਵ ਚੈਂਪੀਅਨ ਟੀਮ ਨੂੰ ਪਹਿਲੇ ਟੀ 20 ਮੈਚ ਵਿਚ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 154 ਦੌੜਾਂ ਬਣਾਈਆਂ ਜਦਕਿ ਭਾਰਤੀ ਟੀਮ 20 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ’ਤੇ 153 ਦੌੜਾਂ ਹੀ ਬਣਾ ਸਕੀ ਤੇ ਆਇਰਲੈਂਡ ਨੇ ਭਾਰਤ ਨੂੰ ਇਹ ਮੈਚ ਇਕ ਦੌੜ ਨਾਲ ਹਰਾ ਦਿੱਤਾ। ਇਸ ਮੈਚ ਵਿਚ ਭਾਰਤ ਨੂੰ ਆਖਰੀ ਗੇਂਦ ਵਿਚ ਜਿੱਤਣ ਲਈ ਅੱਠ ਦੌੜਾਂ ਦੀ ਲੋੜ ਸੀ ਤੇ ਪ੍ਰਿੰਸ ਯਾਦਵ ਨੇ ਕਰੀਜ਼ ’ਤੇ ਆਉਂਦਿਆਂ ਪਹਿਲੀ ਗੇਂਦ ਵਿਚ ਹੀ ਛੱਕਾ ਜੜ ਦਿੱਤਾ ਪਰ ਇਹ ਭਾਰਤ ਲਈ ਕਾਫੀ ਨਹੀਂ ਸੀ ਤੇ ਆਇਰਲੈਂਡ ਨੇ ਇਹ ਮੈਚ ਇਕ ਦੌੜ ਨਾਲ ਜਿੱਤ ਲਿਆ।

Advertisement

ਭਾਰਤ ਵਲੋਂ ਸਿਰਫ ਤਿਲਕ ਵਰਮਾ ਨੇ ਹੀ 46 ਗੇਂਦਾਂ ਵਿਚ 55 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸ਼ਿਵਮ ਦੂਬੇ ਨੇ 20 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਭਾਰਤੀ ਬੱਲੇਬਾਜ਼ੀ ਵਧੀਆ ਪ੍ਰਦਰਸ਼ਨ ਨਾ ਕਰ ਸਕਿਆ ਤੇ ਭਾਰਤ ਨੂੰ ਇਸ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

Advertisement

ਇਸ ਤੋਂ ਪਹਿਲਾਂ ਭਾਰਤ ਵਲੋਂ ਆਪਣਾ ਪਹਿਲਾ ਮੈਚ ਖੇਡ ਰਹੇ ਪ੍ਰਿੰਸ ਯਾਦਵ ਤੇ ਸ਼ਿਵਮ ਦੂਬੇ ਦੀ ਬਦੌਲਤ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਆਇਰਲੈਂਡ ਨੂੰ ਅੱਠ ਵਿਕਟਾਂ ਦੇ ਨੁਕਸਾਨ ’ਤੇ 154 ਦੌੜਾਂ ’ਤੇ ਹੀ ਰੋਕ ਦਿੱਤਾ।

ਇੱਕ ਸਮੇਂ ਹੈਰੀ ਟੈਕਟਰ ਅਤੇ ਬੇਨ ਕੈਲਿਟਜ਼ ਦੀ ਜੋੜੀ ਆਖ਼ਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਵੱਲ ਵਧ ਰਹੀ ਸੀ। ਦੋਵਾਂ ਨੇ ਚੌਥੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਸ਼ਿਵਮ ਦੂਬੇ ਨੇ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ ਹਾਸਲ ਕਰ ਕੇ ਮੈਚ ਦਾ ਰੁਖ ਬਦਲ ਦਿੱਤਾ।

ਦੂਬੇ ਨੇ ਪਹਿਲਾਂ ਬੇਨ ਕੈਲਿਟਜ਼ (23 ਗੇਂਦਾਂ 'ਤੇ 37 ਦੌੜਾਂ) ਨੂੰ ਕੈਚ ਕਰਵਾਇਆ ਅਤੇ ਅਗਲੀ ਹੀ ਗੇਂਦ 'ਤੇ ਸ਼ਾਨਦਾਰ ਆਫ ਕਟਰ ਨਾਲ ਗੈਰੇਥ ਡੇਲਾਨੀ ਨੂੰ ਬੋਲਡ ਕਰ ਦਿੱਤਾ।

ਡੈਬਿਊ ਮੈਚ ਖੇਡ ਰਹੇ ਪ੍ਰਿੰਸ ਯਾਦਵ ਨੇ ਚਾਰ ਓਵਰਾਂ ਵਿੱਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਉਸ ਨੇ ਲੋਰਕਨ (18 ਗੇਂਦਾਂ 'ਤੇ 15 ਦੌੜਾਂ) ਨੂੰ ਤੇਜ਼ ਬਾਊਂਸਰ 'ਤੇ ਵਿਕਟਕੀਪਰ ਈਸ਼ਾਨ ਕਿਸ਼ਨ ਹੱਥੋਂ ਕੈਚ ਕਰਵਾ ਕੇ ਆਪਣੀ ਪਹਿਲੀ ਵਿਕਟ ਹਾਸਲ ਕੀਤੀ।

ਅਰਸ਼ਦੀਪ ਸਿੰਘ ਨੇ ਵੀ ਚਾਰ ਓਵਰਾਂ ਵਿੱਚ 35 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ, ਜਦਕਿ ਹਰਸ਼ਿਤ ਰਾਣਾ ਨੇ ਇੱਕ ਵਿਕਟ ਹਾਸਲ ਕੀਤੀ।

ਆਇਰਲੈਂਡ ਵੱਲੋਂ ਹੈਰੀ ਟੈਕਟਰ ਨੇ ਆਪਣੇ 100ਵੇਂ ਟੀ-20 ਕੌਮਾਂਤਰੀ ਮੈਚ ਵਿੱਚ 47 ਗੇਂਦਾਂ 'ਤੇ 53 ਦੌੜਾਂ ਬਣਾਈਆਂ ਅਤੇ ਆਪਣਾ ਨੌਵਾਂ ਟੀ-20 ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਉਹ ਪਾਰੀ ਦੇ ਆਖ਼ਰੀ ਹਿੱਸੇ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕੇ।

ਅਕਸ਼ਰ ਪਟੇਲ ਨੇ ਭਾਵੇਂ ਕੋਈ ਵਿਕਟ ਹਾਸਲ ਨਹੀਂ ਕੀਤੀ ਪਰ ਉਸ ਨੇ ਆਪਣੇ ਚਾਰ ਓਵਰਾਂ ਵਿੱਚ ਸਿਰਫ਼ 28 ਦੌੜਾਂ ਦਿੱਤੀਆਂ ਅਤੇ ਕਿਫ਼ਾਇਤੀ ਗੇਂਦਬਾਜ਼ੀ ਨਾਲ ਆਇਰਲੈਂਡ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾਈ ਰੱਖਿਆ।

ਇਸ ਤੋਂ ਪਹਿਲਾਂ ਹਰਸ਼ਿਤ ਰਾਣਾ ਨੇ ਟਿਮ ਟੈਕਟਰ ਨੂੰ ਮਿਡਵਿਕਟ 'ਤੇ ਕੈਚ ਕਰਵਾ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਰੌਸ ਅਡੇਅਰ ਨੂੰ ਐਕਸਟਰਾ ਕਵਰ 'ਤੇ ਤਿਲਕ ਵਰਮਾ ਹੱਥੋਂ ਕੈਚ ਕਰਵਾ ਦਿੱਤਾ।

ਆਇਰਲੈਂਡ ਨੇ ਸ਼ੁਰੂਆਤੀ ਤਿੰਨ ਵਿਕਟਾਂ 50 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਬੇਨ ਕੈਲਿਟਜ਼ ਨੇ ਕੁਝ ਹਮਲਾਵਰ ਸ਼ਾਟ ਖੇਡੇ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਆਖ਼ਰੀ ਓਵਰਾਂ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਆਇਰਲੈਂਡ ਨੂੰ 154 ਦੌੜਾਂ ਤੱਕ ਹੀ ਰੋਕ ਦਿੱਤਾ।

Advertisement
×