India vs Afghanistan T20 Series: ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਪਹਿਲਾ ਟੀ-20 ਮੈਚ ਅੱਜ
ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਖੇਡਿਆ ਜਾਵੇਗਾ। ਸ਼ਾਮ 7:30 ਵਜੇ ਸ਼ੁਰੂ ਹੋਣ ਵਾਲੇ ਇਸ ਮੈਚ ਲਈ ਭਾਰਤੀ ਟੀਮ ਪ੍ਰਬੰਧਕਾਂ ਸਾਹਮਣੇ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਅਤੇ ਤਜਰਬੇਕਾਰ ਸੰਜੂ ਸੈਮਸਨ ’ਚੋਂ ਕਿਸੇ...
ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਖੇਡਿਆ ਜਾਵੇਗਾ। ਸ਼ਾਮ 7:30 ਵਜੇ ਸ਼ੁਰੂ ਹੋਣ ਵਾਲੇ ਇਸ ਮੈਚ ਲਈ ਭਾਰਤੀ ਟੀਮ ਪ੍ਰਬੰਧਕਾਂ ਸਾਹਮਣੇ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਅਤੇ ਤਜਰਬੇਕਾਰ ਸੰਜੂ ਸੈਮਸਨ ’ਚੋਂ ਕਿਸੇ ਇੱਕ ਨੂੰ ਚੁਣਨ ਦੀ ਵੱਡੀ ਚੁਣੌਤੀ ਹੈ। ਜਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੀ ਤਿਆਰੀ ਪੱਖੋਂ ਇਹ ਲੜੀ ਭਾਰਤ ਲਈ ਅਹਿਮ ਮੰਨੀ ਜਾ ਰਹੀ ਹੈ।
ਭਾਵੇਂ ਇੰਗਲੈਂਡ ਦੌਰੇ ਦੌਰਾਨ ਸੈਮਸਨ ਦੀ ਥਾਂ ਸੂਰਿਆਵੰਸ਼ੀ ਨੂੰ ਮੌਕਾ ਮਿਲਿਆ ਸੀ, ਪਰ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਦੀ ਸਲਾਮੀ ਜੋੜੀ ਟੀ-20 ਵਿੱਚ ਕਾਫ਼ੀ ਕਾਮਯਾਬ ਸਾਬਤ ਹੋਈ ਹੈ। ਬੀਤੇ ਦਿਨ ਦੇ ਅਭਿਆਸ ਦੌਰਾਨ ਸੈਮਸਨ, ਸੂਰਿਆਵੰਸ਼ੀ ਨਾਲੋਂ ਵੱਧ ਲੈਅ ਵਿੱਚ ਨਜ਼ਰ ਆਇਆ। ਹਾਲਾਂਕਿ, ਅਫ਼ਗਾਨਿਸਤਾਨ ਦੀ ਗੇਂਦਬਾਜ਼ੀ ਦੀ ਰਫ਼ਤਾਰ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਸ਼ੈਲੀ ਲਈ ਢੁਕਵੀਂ ਸਾਬਤ ਹੋ ਸਕਦੀ ਹੈ। ਦੂਜੇ ਪਾਸੇ, ਜੇ ਅਭਿਆਸ ਦੌਰਾਨ ਜ਼ਖ਼ਮੀ ਹੋਇਆ ਈਸ਼ਾਨ ਕਿਸ਼ਨ ਬਾਹਰ ਹੁੰਦਾ ਹੈ, ਤਾਂ ਸੈਮਸਨ ਅਤੇ ਸੂਰਿਆਵੰਸ਼ੀ ਦੋਵੇਂ ਮੈਚ ਖੇਡ ਸਕਦੇ ਹਨ।
ਇਸ ਦੌਰਾਨ ਅਫ਼ਗਾਨਿਸਤਾਨ ਕੋਲ ਰਾਸ਼ਿਦ ਖ਼ਾਨ, ਨੂਰ ਅਹਿਮਦ ਅਤੇ ਮੁਜੀਬ ਉਰ ਰਹਿਮਾਨ ਵਰਗੇ ਚੰਗੇ ਸਪਿੰਨਰ ਹਨ, ਜੋ ਭਾਰਤੀ ਬੱਲੇਬਾਜ਼ਾਂ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਭਾਰਤੀ ਟੀਮ ’ਚ ਸਪਿੰਨਰਾਂ ਦੀ ਚੋਣ ਵੀ ਅਹਿਮ ਰਹੇਗੀ। ਉਂਜ ਅਕਸਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਦਾ ਖੇਡਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ ਪਰ ਦੇਖਣਾ ਇਹ ਹੋਵੇਗਾ ਕਿ ਟੀਮ ਵਰੁਣ ਚੱਕਰਵਰਤੀ ਦੇ ਰੂਪ ਵਿੱਚ ਤੀਜਾ ਸਪਿੰਨਰ ਖਿਡਾਉਂਦੀ ਹੈ ਜਾਂ ਯਸ਼ ਠਾਕੁਰ ਦੇ ਰੂਪ ਵਿੱਚ ਵਾਧੂ ਤੇਜ਼ ਗੇਂਦਬਾਜ਼।

