DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India vs Afghanistan: ਇਕ ਦਿਨਾ ਸੀਰੀਜ਼ ਦੇ ਪਹਿਲੇ ਮੈਚ ’ਚ ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਮੀਂਹ ਪ੍ਰਭਾਵਿਤ ਪਹਿਲੇ ਮੈਚ ਵਿੱਚ Shubman Gill ਨੇ ਦਿਵਾਈ ਸ਼ਾਨਦਾਰ ਜਿੱਤ; ਪਹਿਲਾ ਮੈਚ ਖੇਡ ਰਹੇ ਗੁਰਨੂਰ ਬਰਾੜ ਤੇ ਹਰਸ਼ ਦੂਬੇ ਦੀ ਸ਼ਾਨਦਾਰ ਗੇਂਦਬਾਜ਼ੀ

  • fb
  • twitter
  • whatsapp
  • whatsapp
featured-img featured-img
Dharamshala: India's KL Rahul, right, greets Afghanistan's Ibrahim Zadran after winning an ODI cricket match between India and Afghanistan, in Dharamshala, Himachal Pradesh, Saturday, June 13, 2026. (PTI Photo/Ravi Choudhary) (PTI06_13_2026_000571B) *** Local Caption ***
Advertisement

ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਵਿੱਚ 1-0 ਨਾਲ ਲੀਡ ਹਾਸਲ ਕਰ ਲਈ ਹੈ।

Advertisement

ਇਸ ਮੈਚ ਦੌਰਾਨ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਆਪਣੇ ਪਹਿਲੇ ਹੀ ਅੰਤਰਰਾਸ਼ਟਰੀ ਮੈਚ ਵਿੱਚ ਵਧੀਆ ਪ੍ਰਦਰਸ਼ਨ ਕੀਤਾ । ਦੂਜੇ ਪਾਸੇ ਕਪਤਾਨ ਸ਼ੁਭਮਨ ਗਿੱਲ ਦੀ ਸ਼ਾਨਦਾਰ ਪਾਰੀ ਸਦਕਾ ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਪਹਿਲੇ ਇੱਕ ਰੋਜ਼ਾ (ODI) ਮੈਚ ਵਿੱਚ ਅਫ਼ਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਧਰਮਸ਼ਾਲਾ ਵਿੱਚ ਖੇਡਿਆ ਗਿਆ ਇਹ ਮੈਚ ਸਾਲ 2027 ਵਿੱਚ ਹੋਣ ਵਾਲੇ ਇਕ ਦਿਨਾ ਵਿਸ਼ਵ ਕੱਪ ਲਈ ਭਾਰਤ ਦੀਆਂ ਤਿਆਰੀਆਂ ਦੀ ਸ਼ੁਰੂਆਤ ਹੈ। ਲਗਾਤਾਰ ਪਏ ਮੀਂਹ ਕਾਰਨ ਮੈਚ 4 ਘੰਟੇ 15 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਰਕੇ ਦੋਵਾਂ ਟੀਮਾਂ ਲਈ ਮੈਚ ਘਟਾ ਕੇ 25-25 ਓਵਰਾਂ ਦਾ ਕਰ ਦਿੱਤਾ ਗਿਆ।

Advertisement

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

ਅਫ਼ਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ ਮਹਿਜ਼ 51 ਗੇਂਦਾਂ ਵਿੱਚ 102 ਦੌੜਾਂ ਦੀ ਬਿਹਤਰੀਨ ਸੈਂਕੜੇ ਵਾਲੀ ਪਾਰੀ ਖੇਡੀ ਪਰ ਭਾਰਤ ਵੱਲੋਂ ਪਹਿਲਾ ਮੈਚ ਖੇਡ ਰਹੇ ਗੁਰਨੂਰ ਬਰਾੜ ਅਤੇ ਹਰਸ਼ ਦੂਬੇ ਨੇ 3-3 ਵਿਕਟਾਂ ਹਾਸਲ ਕਰ ਕੇ ਅਫ਼ਗਾਨਿਸਤਾਨ ਦੀ ਪੂਰੀ ਟੀਮ ਨੂੰ 194 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਜਵਾਬ ਵਿੱਚ ਕਪਤਾਨ ਸ਼ੁਭਮਨ ਗਿੱਲ ਨੇ 66 ਗੇਂਦਾਂ ਵਿੱਚ ਨਾਬਾਦ 84 ਦੌੜਾਂ ਬਣਾਈਆਂ ਅਤੇ ਭਾਰਤ ਨੂੰ 22.5 ਓਵਰਾਂ ਵਿੱਚ ਹੀ ਆਸਾਨੀ ਨਾਲ ਜਿੱਤ ਦੇ ਟੀਚੇ ਤੱਕ ਪਹੁੰਚਾ ਦਿੱਤਾ। ਕੇ.ਐੱਲ. ਰਾਹੁਲ ਨੇ ਵੀ 19 ਗੇਂਦਾਂ ਵਿੱਚ ਨਾਬਾਦ 39 ਦੌੜਾਂ ਦੀ ਤੇਜ਼ ਪਾਰੀ ਖੇਡੀ।

ਭਾਰਤੀ ਪਾਰੀ ਦੀ ਸ਼ੁਰੂਆਤ ਦੌਰਾਨ ਰੋਹਿਤ ਸ਼ਰਮਾ (16 ਦੌੜਾਂ) ਛੇਵੇਂ ਓਵਰ ਵਿੱਚ ਰਨ ਆਊਟ ਹੋ ਗਿਆ। ਲੰਬੇ ਸਮੇਂ ਬਾਅਦ ਵਨਡੇਅ ਟੀਮ ਵਿੱਚ ਵਾਪਸੀ ਕਰ ਰਹੇ ਇਸ਼ਾਨ ਕਿਸ਼ਨ ਨੇ ਤੀਜੇ ਨੰਬਰ 'ਤੇ ਆ ਕੇ 22 ਗੇਂਦਾਂ ਵਿੱਚ 34 ਦੌੜਾਂ ਦੀ ਚੰਗੀ ਪਾਰੀ ਖੇਡੀ, ਪਰ ਉਹ ਰਾਸ਼ਿਦ ਖਾਨ ਦੀ ਗੇਂਦ ਦਾ ਸ਼ਿਕਾਰ ਹੋ ਗਏ।

ਧਰਮਸ਼ਾਲਾ ਮੈਦਾਨ 'ਤੇ ਹਾਲ ਹੀ ਵਿੱਚ ਲਗਾਏ ਗਏ ਨਵੇਂ ਸਬ-ਏਅਰ ਡਰੇਨੇਜ ਸਿਸਟਮ (ਪਾਣੀ ਸੁਕਾਉਣ ਦੀ ਪ੍ਰਣਾਲੀ) ਸਦਕਾ ਮੀਂਹ ਹਟਣ ਤੋਂ ਬਾਅਦ ਮੈਚ ਸ਼ੁਰੂ ਕਰਨ ਵਿੱਚ ਬਹੁਤਾ ਸਮਾਂ ਖ਼ਰਾਬ ਨਹੀਂ ਹੋਇਆ।

Advertisement
×