DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India T20 Victory: ਅਭਿਸ਼ੇਕ ਤੇ ਸੂਰਿਆਵੰਸ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾਇਆ

ਨਿੳੂਜ਼ੀਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ ਸਨ 198 ਦੌੜਾਂ; ਭਾਰਤ ਨੇ 13.2 ਓਵਰਾਂ ਵਿੱਚ 199 ਦੌੜਾਂ ਦਾ ਟੀਚਾ ਹਾਸਲ ਕੀਤਾ; ਅਭਿਸ਼ੇਕ ਨੇ 35 ਗੇਂਦਾਂ ’ਚ ਜੜਿਆ ਸੈਂਕੜਾ, ਦੋਵਾਂ ਨੇ 43 ਗੇਂਦਾਂ ਵਿੱਚ ਬਣਾਈਆਂ 133 ਦੌੜਾਂ

  • fb
  • twitter
  • whatsapp
  • whatsapp
featured-img featured-img
India's Abhishek Sharma, left, and Vaibhav Sooryavanshi gesture after winning during the third T20 cricket international match between New Zealand and India in Wellington, New Zealand, Tuesday, Oct. 27, 2026. AP/PTI(AP10_27_2026_000304A)
Advertisement

India T20 Victory: ਭਾਰਤ ਨੇ ਤੀਜੇ ਟੀ 20 ਮੈਚ ਵਿਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 198 ਦੌੜਾਂ ਬਣਾਈਆਂ ਜਦਕਿ ਭਾਰਤ ਨੇ 13.2 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 199 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰ ਫਿਰ ਵੈਭਵ ਸੂਰਿਆਵੰਸ਼ੀ ’ਤੇ ਸਨ ਪਰ ਮੈਚ ਦਾ ਰੁਖ਼ ਅਭਿਸ਼ੇਕ ਸ਼ਰਮਾ ਨੇ ਬਦਲ ਦਿੱਤਾ। ਦੋਵਾਂ ਨੇ ਨਿਊਜ਼ੀਲੈਂਡ ਵੱਲੋਂ ਦਿੱਤੇ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੇਂਦਬਾਜ਼ਾਂ ਦੀ ਇਕ ਨਾ ਚੱਲਣ ਦਿੱਤੀ।

Advertisement

ਅਭਿਸ਼ੇਕ ਨੇ ਸਿਰਫ਼ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ, ਜਦਕਿ ਵੈਭਵ ਨੇ ਵੀ ਸ਼ਾਨਦਾਰ ਸ਼ਾਟ ਖੇਡੇ। ਦੋਵਾਂ ਦੀ ਸਲਾਮੀ ਜੋੜੀ ਨੇ ਸਿਰਫ਼ ਪੰਜ ਓਵਰਾਂ ਵਿੱਚ ਭਾਰਤ ਦਾ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ। ਇਹ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ ਟੀਮ ਸੈਂਕੜੇ ਦਾ ਰਿਕਾਰਡ ਹੈ।

Advertisement

ਅਭਿਸ਼ੇਕ ਅਤੇ ਵੈਭਵ ਨੇ ਸਿਰਫ਼ 43 ਗੇਂਦਾਂ ਵਿੱਚ 133 ਦੌੜਾਂ ਜੋੜ ਕੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਬੇਵੱਸ ਕਰ ਦਿੱਤਾ। ਵੈਭਵ ਨੇ 19 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਸੰਜੂ ਸੈਮਸਨ ਛੇਤੀ ਆਊਟ ਹੋ ਗਏ ਪਰ ਤਿਲਕ ਵਰਮਾ ਅਤੇ ਨਮਨ ਧੀਰ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ।

35 ਗੇਂਦਾਂ ਵਿੱਚ ਸੈਂਕੜਾ

ਅਭਿਸ਼ੇਕ ਸ਼ਰਮਾ ਨੇ ਆਪਣਾ ਹਮਲਾਵਰ ਅੰਦਾਜ਼ ਜਾਰੀ ਰੱਖਦਿਆਂ ਮਹਿਜ਼ 35 ਗੇਂਦਾਂ ਵਿੱਚ ਸੈਂਕੜਾ ਜੜ ਦਿੱਤਾ। ਇਹ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਉਸ ਦਾ ਚੌਥਾ ਸੈਂਕੜਾ ਹੈ। ਭਾਰਤ ਨੇ 13.2 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 199 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ ਨੇ ਲੜੀ ’ਤੇ ਕੀਤਾ ਕਬਜ਼ਾ

ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ ਦੋ ਮੈਚ ਬਾਕੀ ਰਹਿੰਦਿਆਂ ਹੀ 3-0 ਦੀ ਲੀਡ ਹਾਸਲ ਕਰ ਲਈ ਹੈ। ਭਾਰਤੀ ਬੱਲੇਬਾਜ਼ਾਂ ਦੇ ਇਸ ਧਮਾਕੇਦਾਰ ਪ੍ਰਦਰਸ਼ਨ ਨੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।

Advertisement
×