DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India ਨੇ ਇੱਕ ਰੋਜ਼ਾ ਲੜੀ ’ਚ ਹੂੰਝਾ ਫੇਰਿਆ

ਆਖ਼ਰੀ ਮੈਚ ਵਿੱਚ Afghanistan ਨੂੰ ਨੌਂ ਵਿਕਟਾਂ ਨਾਲ ਹਰਾਇਅਾ

  • fb
  • twitter
  • whatsapp
  • whatsapp
Advertisement

ਭਾਰਤ ਨੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੂਜੇ ਸੈਂਕੜੇ ਦੀ ਮਦਦ ਨਾਲ ਤੀਜੇ ਤੇ ਆਖ਼ਰੀ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਤੇ 3-0 ਨਾਲ ਕਬਜ਼ਾ ਕਰ ਲਿਆ। ਕ੍ਰਿਸ਼ਨਾ 5 ਵਿਕਟਾਂ ਲੈ ਕੇ ‘ਮੈਨ ਆਫ ਦਿ ਮੈਚ’ ਰਿਹਾ, ਜਦਕਿ ਸ਼ੁਭਮਨ ਗਿੱਲ ਨੂੰ ‘ਮੈਨ ਆਫ ਦਿ ਸੀਰੀਜ਼’ ਐਲਾਨਿਆ ਗਿਆ। ਕਪਤਾਨ ਹਾਸ਼ਮਤੁੱਲਾ ਸ਼ਾਹਿਦੀ ਦੇ ਸ਼ਾਨਦਾਰ ਸੈਂਕੜੇ (102 ਦੌੜਾਂ) ਦੇ ਬਾਵਜੂਦ ਅਫ਼ਗਾਨਿਸਤਾਨ ਦੀ ਪਾਰੀ 44.2 ਓਵਰਾਂ ਵਿੱਚ 218 ਦੌੜਾਂ ’ਤੇ ਸਿਮਟ ਗਈ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਵਿਰੋਧੀ ਟੀਮ ਦੀ ਖ਼ਰਾਬ ਫੀਲਡਿੰਗ ਦਾ ਪੂਰਾ ਫ਼ਾਇਦਾ ਚੁੱਕਿਆ। ਜੈਸਵਾਲ ਨੇ 86 ਗੇਂਦਾਂ ਵਿੱਚ ਨਾਬਾਦ 110 ਦੌੜਾਂ ਬਣਾਈਆਂ ਅਤੇ ਰੋਹਿਤ ਸ਼ਰਮਾ (79 ਦੌੜਾਂ) ਨਾਲ ਪਹਿਲੀ ਵਿਕਟ ਲਈ 170 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤਰ੍ਹਾਂ ਭਾਰਤ ਨੇ 28.4 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 224 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਅਫ਼ਗਾਨਿਸਤਾਨ ਨੂੰ ਪੰਜ ਦੌੜਾਂ ਦੇ ਲੱਗੇ ਜੁਰਮਾਨੇ ਕਾਰਨ ਭਾਰਤ ਦੀ ਪਾਰੀ ਬਿਨਾਂ ਕੋਈ ਗੇਂਦ ਖੇਡੇ ਪੰਜ ਦੇ ਸਕੋਰ ਤੋਂ ਸ਼ੁਰੂ ਹੋਈ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਟੀਮ ਨੂੰ ਪ੍ਰਸਿੱਧ ਕ੍ਰਿਸ਼ਨਾ ਨੇ ਝਟਕੇ ਦਿੱਤੇ ਅਤੇ ਪੰਜ ਵਿਕਟਾਂ ਹਾਸਲ ਕੀਤੀਆਂ।

Advertisement
Advertisement
×