DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India Sri Lanka Test: ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਪਾਰੀ 503 ਦੌੜਾਂ ’ਤੇ ਐਲਾਨੀ; ਸ੍ਰੀਲੰਕਾ ਦੀਆਂ ਦੋ ਵਿਕਟਾਂ ਡਿੱਗੀਆਂ

ਧਰੁਵ ਜੁਰੇਲ ਨੇ ਸ਼ਾਨਦਾਰ ਪਾਰੀ ਖੇਡੀ; ਖਰਾਬ ਰੌਸ਼ਨੀ ਕਾਰਨ ਦਿਨ ਦੀ ਖੇਡ ਜਲਦੀ ਸਮਾਪਤ

  • fb
  • twitter
  • whatsapp
  • whatsapp
featured-img featured-img
Colombo: India's Dhruv Jurel plays a shot on day two of the second Test cricket match between India and Sri Lanka, in Colombo, Sri Lanka, Monday, Aug. 24, 2026. (PTI Photo/Shailendra Bhojak) (PTI08_24_2026_000195B) *** Local Caption ***
Advertisement

India vs Sri Lanka: ਕੋਲੰਬੋ ਟੈਸਟ ਵਿੱਚ ਸ੍ਰੀਲੰਕਾ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ ਸਿਰਫ਼ 8 ਦੌੜਾਂ 'ਤੇ ਹੀ ਆਪਣੇ ਦੋ ਵਿਕਟ ਗੁਆ ਦਿੱਤੇ। ਭਾਰਤੀ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਸਲਾਮੀ ਬੱਲੇਬਾਜ਼ ਲਾਹਿਰੂ ਉਦਾਰਾ ਨੂੰ ਯਸ਼ਸਵੀ ਜੈਸਵਾਲ ਦੇ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਮਾਨਵ ਸੁਥਾਰ ਨੇ ਪ੍ਰਭਾਤ ਜੈਸੂਰੀਆ ਨੂੰ ਐਲ.ਬੀ.ਡਬਲਊ. ਆਊਟ ਕੀਤਾ। ਦਿਨ ਦੀ ਖੇਡ ਖ਼ਤਮ ਹੋਣ 'ਤੇ ਕਾਮਿਲ ਮਿਸ਼ਾਰਾ ਨਾਬਾਦ ਵਾਪਸ ਪਰਤੇ।

ਸੋਮਵਾਰ ਨੂੰ ਮੈਚ ਦੇ ਦੂਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ਦੇ ਨੁਕਸਾਨ 'ਤੇ 503 ਦੌੜਾਂ ਬਣਾ ਕੇ ਐਲਾਨ ਦਿੱਤੀ। ਧਰੂਵ ਜੁਰੇਲ ਨੇ 177 ਗੇਂਦਾਂ ਦਾ ਸਾਹਮਣਾ ਕਰਕੇ 115 ਦੌੜਾਂ ਬਣਾਈਆਂ ਅਤੇ ਉਹ ਨਾਬਾਦ ਰਹੇ। ਜੁਰੇਲ ਨੇ ਆਪਣੇ ਟੈਸਟ ਕ੍ਰਿਕਟ ਦਾ ਇਹ ਦੂਜਾ ਸੈਂਕੜਾ ਲਗਾਇਆ। ਇਸ ਤੋਂ ਇਲਾਵਾ ਮੁਹੰਮਦ ਸਿਰਾਜ 29 ਗੇਂਦਾਂ ਵਿੱਚ 3 ਦੌੜਾਂ ਬਣਾ ਕੇ ਆਊਟ ਹੋਏ, ਜਦੋਂ ਕਿ ਮਾਨਵ ਸੁਥਾਰ ਨੇ 18 ਦੌੜਾਂ ਦਾ ਯੋਗਦਾਨ ਪਾਇਆ।

Advertisement

ਕੋਲੰਬੋ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸੋਮਵਾਰ ਨੂੰ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ਦੇ ਨੁਕਸਾਨ 'ਤੇ 503 ਦੌੜਾਂ ਬਣਾ ਕੇ ਐਲਾਨ ਦਿੱਤੀ। ਇਸ ਮੌਕੇ ਧਰੁਵ ਜੁਰੇਲ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਟੈਸਟ ਕ੍ਰਿਕਟ ਵਿੱਚ ਆਪਣਾ ਦੂਜਾ ਸੈਂਕੜਾ ਜੜਿਆ। ਉਸ ਨੇ 177 ਗੇਂਦਾਂ ਦਾ ਸਾਹਮਣਾ ਕਰਕੇ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਚਾਹ ਦੇ ਸਮੇਂ ਤੋਂ ਬਾਅਦ ਆਊਟ ਹੋਣ ਤੋਂ ਪਹਿਲਾਂ ਜੁਰੇਲ ਨੇ ਟੈਸਟ ਬੱਲੇਬਾਜ਼ ਵਜੋਂ ਆਪਣੀ ਕਾਬਲੀਅਤ ਨੂੰ ਪੂਰੀ ਤਰ੍ਹਾਂ ਸਾਬਤ ਕੀਤਾ। ਭਾਰਤੀ ਟੀਮ ਨੇ ਇਸ ਪਾਰੀ ਦੌਰਾਨ ਕੁੱਲ 138 ਓਵਰ ਖੇਡੇ। ਇਸ ਦੌਰਾਨ ਭਾਰੀ ਮੀਂਹ ਪਿਆ ਜਿਸ ਕਾਰਨ ਅੰਪਾਇਰਾਂ ਨੇ ਚਾਹ ਦਾ ਸਮਾਂ ਕੁਝ ਪਹਿਲਾਂ ਹੀ ਕਰ ਦਿੱਤਾ। ਉਸ ਵੇਲੇ ਭਾਰਤ ਦਾ ਸਕੋਰ 8 ਵਿਕਟਾਂ 'ਤੇ 475 ਦੌੜਾਂ ਸੀ।

Advertisement

ਲੰਚ ਤੋਂ ਬਾਅਦ ਵਾਲੇ ਸੈਸ਼ਨ ਵਿੱਚ ਭਾਰਤ ਨੇ ਰਿਸ਼ਭ ਪੰਤ (63 ਦੌੜਾਂ) ਅਤੇ ਮਾਨਵ ਸੁਥਾਰ (18 ਦੌੜਾਂ) ਦੇ ਰੂਪ ਵਿੱਚ ਵਿਕਟਾਂ ਗੁਆਈਆਂ। ਇਸ ਤੋਂ ਪਹਿਲਾਂ ਰਿਸ਼ਭ ਪੰਤ ਅਤੇ ਧਰੁਵ ਜੁਰੇਲ ਨੇ ਸੱਤਵੀਂ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਮੈਚ ਦੇ ਸੰਖੇਪ ਸਕੋਰ ਦੀ ਗੱਲ ਕਰੀਏ ਤਾਂ ਭਾਰਤ ਨੇ 138 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 503 ਦੌੜਾਂ ਬਣਾਈਆਂ। ਭਾਰਤ ਵੱਲੋਂ ਦੇਵਦੱਤ ਪਡੀਕਲ ਨੇ ਵੀ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਧਰੁਵ ਜੁਰੇਲ ਨੇ 115 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਗੇਂਦਬਾਜ਼ੀ ਕਰਦਿਆਂ ਅਸਿਥਾ ਫਰਨਾਂਡੋ ਨੇ 4 ਵਿਕਟਾਂ ਹਾਸਿਲ ਕੀਤੀਆਂ।

Advertisement
×