DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਆ ਓਪਨ: ਲਿਨ ਤੇ ਯੰਗ ਬਣੇ ਚੈਂਪੀਅਨ

ਪੁਰਸ਼ ਸਿੰਗਲਜ਼ ’ਚ ਚੀਨੀ ਤਾਇਪੇ ਦੇ ਖਿਡਾਰੀ ਨੇ ਪਹਿਲਾ ਸੁਪਰ 750 ਖਿਤਾਬ ਜਿੱਤਿਆ / ਮਹਿਲਾ ਸਿੰਗਲਜ਼ ’ਚ ਯੰਗ ਦੀ ਬਾਦਸ਼ਾਹਤ ਕਾਇਮ

  • fb
  • twitter
  • whatsapp
  • whatsapp
featured-img featured-img
ਔਰਤਾਂ ਦੇ ਸਿੰਗਲ ਖਿਤਾਬ ਦੀ ਜੇਤੂ ਦੱਖਣੀ ਕੋਰੀਆ ਦੀ ਐਨ ਸੀ ਯੰਗ।
Advertisement

ਚੀਨੀ ਤਾਇਪੇ ਦੇ ਲਿਨ ਚੁਨ ਯੀ ਅਤੇ ਦੱਖਣੀ ਕੋਰੀਆ ਦੀ ਵਿਸ਼ਵ ਨੰਬਰ ਇੱਕ ਖਿਡਾਰਨ ਐਨ ਸੇ ਯੰਗ ਨੇ ਇੱਥੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਖਿਤਾਬ ਜਿੱਤ ਲਏ ਹਨ। 26 ਸਾਲਾ ਲਿਨ ਨੇ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਤੀਜਾ ਦਰਜਾ ਪ੍ਰਾਪਤ ਜੌਨਾਥਨ ਕ੍ਰਿਸਟੀ ਨੂੰ 21-10, 21-18 ਨਾਲ ਹਰਾ ਕੇ ਆਪਣੇ ਕਰੀਅਰ ਦਾ ਪਹਿਲਾ ਸੁਪਰ 750 ਖਿਤਾਬ ਜਿੱਤਿਆ। ਖੱਬੇ ਹੱਥ ਦੇ ਇਸ ਖਿਡਾਰੀ ਨੇ ਸੱਟ ਦੇ ਬਾਵਜੂਦ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪਹਿਲੀ ਗੇਮ ਵਿੱਚ ਉਸ ਨੇ ਜੌਨਾਥਨ ਨੂੰ ਕੋਈ ਮੌਕਾ ਨਹੀਂ ਦਿੱਤਾ। ਦੂਜੀ ਗੇਮ ਵਿੱਚ ਜੌਨਾਥਨ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਇੱਕ ਵਾਰ 18-15 ਦੀ ਲੀਡ ਵੀ ਲਈ, ਪਰ ਲਿਨ ਨੇ ਲਗਾਤਾਰ ਛੇ ਅੰਕ ਲੈ ਕੇ ਮੈਚ ਅਤੇ ਖਿਤਾਬ ਆਪਣੇ ਨਾਮ ਕਰ ਲਿਆ। ਮਹਿਲਾ ਸਿੰਗਲਜ਼ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਤੇ ਮੌਜੂਦਾ ਚੈਂਪੀਅਨ ਐਨ ਸੇ ਯੰਗ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਚੀਨ ਦੀ ਵਿਸ਼ਵ ਨੰਬਰ ਦੋ ਖਿਡਾਰਨ ਵਾਂਗ ਜ਼ੀਯੀ ਨੂੰ 21-13, 21-11 ਨਾਲ ਮਾਤ ਦਿੱਤੀ। ਇਹ ਇਸ ਸੀਜ਼ਨ ਵਿੱਚ ਉਸ ਦਾ ਦੂਜਾ ਖਿਤਾਬ ਹੈ। ਯੰਗ ਪੂਰੇ ਮੈਚ ਵਿੱਚ ਹਾਵੀ ਰਹੀ ਅਤੇ ਵਾਂਗ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ।

Advertisement
Advertisement
×