DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ-20 ਦਰਜਾਬੰਦੀ ਵਿੱਚ INDIA ਦੀ ਸਰਦਾਰੀ ਕਾਇਮ

ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਵੱਲੋਂ ਜਾਰੀ ਤਾਜ਼ਾ ਟੀ-20 ਦਰਜਾਬੰਦੀ ਵਿੱਚ ਤਿੰਨ ਵਾਰ ਦੀ ਵਿਸ਼ਵ ਜੇਤੂ ਭਾਰਤੀ ਟੀਮ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਭਾਰਤ ਨੇ ਇਸੇ ਸਾਲ ਮਾਰਚ ਵਿੱਚ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜਿਆ...

  • fb
  • twitter
  • whatsapp
  • whatsapp
featured-img featured-img
Ahmedabad, Mar 08 (ANI): Indian players celebrate their victory over New Zealand in the ICC Men's T20 Cricket World Cup 2026 final match, at Narendra Modi Stadium in Ahmedabad on Sunday. (ANI Photo)
Advertisement

ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਵੱਲੋਂ ਜਾਰੀ ਤਾਜ਼ਾ ਟੀ-20 ਦਰਜਾਬੰਦੀ ਵਿੱਚ ਤਿੰਨ ਵਾਰ ਦੀ ਵਿਸ਼ਵ ਜੇਤੂ ਭਾਰਤੀ ਟੀਮ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਭਾਰਤ ਨੇ ਇਸੇ ਸਾਲ ਮਾਰਚ ਵਿੱਚ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜਿਆ ਸੀ। ਇਸ ਇਤਿਹਾਸਕ ਜਿੱਤ ਸਦਕਾ ਭਾਰਤ 275 ਅੰਕਾਂ ਨਾਲ ਸਿਖਰ ’ਤੇ ਹੈ। ਇੰਗਲੈਂਡ 262 ਅੰਕਾਂ ਨਾਲ ਦੂਜੇ ਅਤੇ ਆਸਟਰੇਲੀਆ 258 ਅੰਕਾਂ ਨਾਲ ਤੀਜੇ ਸਥਾਨ ’ਤੇ ਕਾਬਜ਼ ਹੈ। ਨਿਊਜ਼ੀਲੈਂਡ, ਦੱਖਣੀ ਅਫਰੀਕਾ, ਪਾਕਿਸਤਾਨ ਅਤੇ ਵੈਸਟ ਇੰਡੀਜ਼ ਕ੍ਰਮਵਾਰ ਚੌਥੇ ਤੋਂ ਸੱਤਵੇਂ ਸਥਾਨ ’ਤੇ ਹਨ।

ਸ੍ਰੀਲੰਕਾ (221) ਨੂੰ 6 ਅੰਕਾਂ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਉਹ ਨੌਵੇਂ ਸਥਾਨ ’ਤੇ ਖਿਸਕ ਗਿਆ ਹੈ; ਬੰਗਲਾਦੇਸ਼ (225) ਇੱਕ ਦਰਜਾ ਉਪਰ ਅੱਠਵੇਂ ਨੰਬਰ ’ਤੇ ਪਹੁੰਚ ਗਿਆ ਹੈ। ਅਫ਼ਗਾਨਿਸਤਾਨ 220 ਅੰਕਾਂ ਨਾਲ ਦਸਵੇਂ ਸਥਾਨ ’ਤੇ ਹੈ।

Advertisement

ਉੱਤਰੀ ਅਮਰੀਕਾ ਵਿੱਚ ਕ੍ਰਿਕਟ ਦੇ ਵਧਦੇ ਪ੍ਰਭਾਵ ਵਿਚਾਲੇ ਅਮਰੀਕਾ ਦੋ ਸਥਾਨ ਉਪਰ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਅਮਰੀਕਾ ਨੇ ਨੈਦਰਲੈਂਡਜ਼ ਅਤੇ ਸਕਾਟਲੈਂਡ ਵਰਗੀਆਂ ਟੀਮਾਂ ਨੂੰ ਪਛਾੜਿਆ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਟੀਮਾਂ ਦਾ ਉਭਾਰ ਟੀ-20 ਕ੍ਰਿਕਟ ਨੂੰ ਹੋਰ ਰੋਮਾਂਚ ਬਣਾ ਸਕਦਾ ਹੈ।

Advertisement

ਨੇਪਾਲ (17ਵਾਂ) ਅਤੇ ਓਮਾਨ (19ਵਾਂ) ਨੇ ਵੀ ਇੱਕ-ਇੱਕ ਸਥਾਨ ਦਾ ਸੁਧਾਰ ਕੀਤਾ ਹੈ। ਆਈ ਸੀ ਸੀ ਨੇ ਦੱਸਿਆ ਕਿ ਰੈਂਕਿੰਗ ਵਿੱਚ ਸ਼ਾਮਲ ਟੀਮਾਂ ਦੀ ਗਿਣਤੀ 102 ਤੋਂ ਘਟ ਕੇ 98 ਰਹਿ ਗਈ ਹੈ। ਫਿਜੀ, ਗੈਂਬੀਆ, ਗਰੀਸ (ਯੂਨਾਨ) ਅਤੇ ਇਜ਼ਰਾਈਲ ਨਿਰਧਾਰਤ ਅੱਠ ਮੈਚ ਨਾ ਖੇਡਣ ਕਾਰਨ ਰੈਂਕਿੰਗ ’ਚੋਂ ਬਾਹਰ ਹੋ ਗਏ ਹਨ।

Advertisement
×