DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਵਾਲੇ ਮੁਲਕਾਂ ’ਚ ਸ਼ਾਮਲ

ਡੀ ਆਰ ਡੀ ਓ ਨੇ ਮਾਅਰਕਾ ਮਾਰਿਆ; ਲਗਾਤਾਰ ਦੋ ਦਿਨ ’ਚ ਕੀਤੇ ਕਈ ਸਫ਼ਲ ਪ੍ਰੀਖਣ

  • fb
  • twitter
  • whatsapp
  • whatsapp
featured-img featured-img
ਡੀ ਆਰ ਡੀ ਓ ਵੱਲੋਂ ਕੀਤਾ ਗਿਆ ਮਿਜ਼ਾਈਲ ਪ੍ਰੀਖਣ। -ਫੋਟੋ: ਪੀਟੀਆਈ
Advertisement

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਨੇ ਭਾਰਤ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਕਈ ਅਹਿਮ ਤਕਨੀਕਾਂ ਦਾ ਸਫਲ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿੱਚ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਤੇ ਸਮੁੰਦਰੀ ਖ਼ਤਰਿਆਂ ਦਾ ਮੁਕਾਬਲਾ ਕਰਨ ਵਾਲੀਆਂ ਉੱਨਤ ਪ੍ਰਣਾਲੀਆਂ ਸ਼ਾਮਲ ਹਨ।

ਡੀ ਆਰ ਡੀ ਓ ਵੱਲੋਂ 10 ਅਤੇ 11 ਜੂਨ ਨੂੰ ਲਗਾਤਾਰ ਤਿੰਨ ਉਡਾਣ ਟੈਸਟ ਕੀਤੇ ਗਏ। ਇਸ ਦੌਰਾਨ ਬਹੁ-ਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ (ਬੀ ਐੱਮ ਡੀ) ਦੀ ਸਫਲਤਾ ਨਾਲ ਪਰਖ ਕੀਤੀ ਗਈ। ਇਸ ਦੌਰਾਨ ਇੰਟਰਸੈਪਟਰ ਮਿਜ਼ਾਈਲਾਂ ਨੇ ਸਹੀ ਨਿਸ਼ਾਨੇ ਲਗਾਏ।

Advertisement

ਇਸ ਸਫ਼ਲਤਾ ਨਾਲ ਭਾਰਤ ਹੁਣ ਉਨ੍ਹਾਂ ਚੋਣਵੇਂ ਮੁਲਕਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਫੌਰੀ ਹਰਕਤ ਵਿੱਚ ਆਉਣ ਵਾਲੀ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾ ਮੌਜੂਦ ਹੈ। ਇਹ ਪ੍ਰਣਾਲੀ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈ ਸੀ ਬੀ ਐੱਮ) ਵਰਗੇ ਖ਼ਤਰਿਆਂ ਨੂੰ ਵੀ ਰੋਕਣ ਅਤੇ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਨਾਲ ਹੀ ਨੇਵਲ ਐਂਟੀ-ਸ਼ਿਪ ਮਿਜ਼ਾਈਲ-ਮੀਡੀਅਮ ਰੇਂਜ (ਐੱਨ ਏ ਐੱਮ ਐੱਮ-ਐੱਮ ਆਰ) ਦੀ ਪਹਿਲੀ ਸਫ਼ਲ ਅਜ਼ਮਾਇਸ਼ ਕੀਤੀ ਗਈ। ਇਹ ਮਿਜ਼ਾਈਲ ਭਾਰਤੀ ਜਲ ਸੈਨਾ ਦੀ ਹਮਲਾਵਰ ਅਤੇ ਰੱਖਿਆ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗੀ। ਇਨ੍ਹਾਂ ਅਜ਼ਮਾਇਸ਼ਾਂ ਦੀ ਨਿਗਰਾਨੀ ਡੀ ਆਰ ਡੀ ਓ ਦੇ ਚੇਅਰਮੈਨ ਅਤੇ ਰੱਖਿਆ ਖੋਜ ਵਿਭਾਗ ਦੇ ਸਕੱਤਰ ਡਾ. ਰਾਜੇਸ਼ ਕੁਮਾਰ ਸਿੰਘ ਨੇ ਕੀਤੀ। ਉਨ੍ਹਾਂ ਨੇ ਡੀ ਆਰ ਡੀ ਓ ਅਤੇ ਉਦਯੋਗਿਕ ਭਾਈਵਾਲਾਂ ਦੇ ਸਾਂਝੇ ਯਤਨ ਦੀ ਸ਼ਲਾਘਾ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਡੀ ਆਰ ਡੀ ਓ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਦੇਸ਼ ਦੀ ਸੁਰੱਖਿਆ ਤਿਆਰੀ ਅਤੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਨੂੰ ਹੋਰ ਮਜ਼ਬੂਤ ਬਣਾਉਣਗੀਆਂ। ਇਹ ਪ੍ਰੀਖਣ ਭਾਰਤ ਦੀ ਸਵਦੇਸ਼ੀ ਰੱਖਿਆ ਤਕਨੀਕ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨੇ ਜਾ ਰਹੇ ਹਨ।

Advertisement

Advertisement
×