DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ

ਪਾਕਿਸਤਾਨ 58 ਦੌੜਾਂ ਨਾਲ ਹਾਰ ਕੇ ਬਾਹਰ; ਮਹਾਤਰੇ ਤੇ ਪਟੇਲ ਨੇ ਲਈਆਂ ਤਿੰਨ-ਤਿੰਨ ਵਿਕਟਾਂ

  • fb
  • twitter
  • whatsapp
  • whatsapp
Advertisement

ਭਾਰਤ ਨੇ ਅੱਜ ਇੱਥੇ ਆਈ ਸੀ ਸੀ ਅੰਡਰ-19 ਵਿਸ਼ਵ ਕੱਪ ਦੇ ਆਪਣੇ ਸੁਪਰ ਸਿਕਸ ਮੈਚ ਵਿੱਚ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਆਯੂਸ਼ ਮਹਾਤਰੇ ਦੀ ਕਪਤਾਨੀ ਵਾਲੀ ਭਾਰਤੀ ਟੀਮ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ, ਜਦਕਿ ਪਾਕਿਸਤਾਨ ਬਾਹਰ ਹੋ ਗਿਆ। ਭਾਰਤ ਵੱਲੋਂ ਦਿੱਤੇ 253 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 48.2 ਓਵਰਾਂ ਵਿੱਚ ਸਿਰਫ਼ 194 ਦੌੜਾਂ ਹੀ ਬਣਾ ਸਕੀ। ਬੱਲੇਬਾਜ਼ ਹਮਜ਼ਾ ਜ਼ਹੂਰ ਨੇ 49 ਗੇਂਦਾਂ ਵਿੱਚ 42 ਦੌੜਾਂ ਅਤੇ ਉਸਮਾਨ ਖਾਨ ਨੇ 92 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਭਾਰਤ ਲਈ ਆਯੂਸ਼ ਮਹਾਤਰੇ ਅਤੇ ਖਿਲਨ ਪਟੇਲ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਆਰ ਐੱਸ ਅੰਬਰੀਸ਼, ਹੈਨਿਲ ਪਟੇਲ, ਕਨਿਸ਼ਕ ਚੌਹਾਨ ਅਤੇ ਵਿਹਾਨ ਮਲਹੋਤਰਾ ਨੂੰ ਵੀ ਇੱਕ ਇੱਕ ਵਿਕਟ ਮਿਲੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.5 ਓਵਰਾਂ ਵਿੱਚ 252 ਦੌੜਾਂ ਬਣਾਈਆਂ। ਪਾਰੀ ਦੇ ਅਖੀਰ ਵਿੱਚ ਕਨਿਸ਼ਕ ਚੌਹਾਨ ਅਤੇ ਖਿਲਨ ਪਟੇਲ ਵੱਲੋਂ ਤੇਜ਼ ਰਫਤਾਰ ਨਾਲ ਬਣਾਈਆਂ 50 ਦੌੜਾਂ ਨੇ ਬਾਜ਼ੀ ਪਲਟ ਦਿੱਤੀ। ਕਨਿਸ਼ਕ ਨੇ 29 ਗੇਂਦਾਂ ’ਚ 35 ਅਤੇ ਖਿਲਨ ਨੇ 15 ਗੇਂਦਾਂ ’ਚ 21 ਦੌੜਾਂ ਬਣਾਈਆਂ। ਵੇਦਾਂਤ ਤ੍ਰਿਵੇਦੀ ਨੇ 68 , ਵੈਭਵ ਸੂਰਿਆਵੰਸ਼ੀ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਮਹਾਤਰੇ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ।

Advertisement
Advertisement
×