DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India ਨੇ LPG ਦਰਾਮਦ ਸਰੋਤਾਂ ’ਚ ਵੰਨ-ਸੁਵੰਨਤਾ ਲਿਆਂਦੀ

ਖਾਡ਼ੀ ਮੁਲਕਾਂ ’ਤੇ ਨਿਰਭਰਤਾ ਘਟਾਉਣ ਅਤੇ ਸਪਲਾਈ ਬਣਾਈ ਰੱਖਣ ’ਚ ਮਦਦ ਮਿਲੀ

  • fb
  • twitter
  • whatsapp
  • whatsapp
Advertisement

ਪੱਛਮੀ ਏਸ਼ੀਆ ’ਚ ਸੰਘਰਸ਼ ਦੌਰਾਨ ਭਾਰਤ ਨੇ ਘਰੇਲੂ ਗੈਸ (ਐੱਲ ਪੀ ਜੀ) ਦਰਾਮਦ ਦੇ ਸਰੋਤਾਂ ’ਚ ਵੰਨ-ਸੁਵੰਨਤਾ ਲਿਆਉਂਦੇ ਹੋਏ ਅਮਰੀਕਾ, ਇਰਾਨ ਅਤੇ ਹੋਰ ਦੇਸ਼ਾਂ ਤੋਂ ਖ਼ਰੀਦ ਵਧਾਈ। ਇਸ ਨਾਲ ਖਾੜੀ ਮੁਲਕਾਂ ’ਤੇ ਨਿਰਭਰਤਾ ਘਟੀ ਅਤੇ ਸਪਲਾਈ ਬਣਾਈ ਰੱਖਣ ’ਚ ਮਦਦ ਮਿਲੀ। ਇਸ ਦੌਰਾਨ ਜਨਤਕ ਖੇਤਰ ਦੀਆਂ ਤੇਲ ਵੰਡ ਕੰਪਨੀਆਂ ਨੇ ਕੌਮਾਂਤਰੀ ਕੀਮਤਾਂ ’ਚ ਵਾਧੇ ਦਾ ਵੱਡਾ ਹਿੱਸਾ ਖ਼ੁਦ ਝੱਲ ਕੇ ਘਰੇਲੂ ਖ਼ਪਤਕਾਰਾਂ ਨੂੰ ਰਾਹਤ ਦਿੱਤੀ।

ਰੇਟਿੰਗ ਏਜੰਸੀ ਕ੍ਰਿਸਿਲ ਦੀ ਰਿਪੋਰਟ ਅਨੁਸਾਰ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੀ ਕੁੱਲ ਐੱਲ ਪੀ ਜੀ ਦਰਾਮਦ ਦਾ ਤਕਰੀਬਨ 90 ਫ਼ੀਸਦ ਹਿੱਸਾ ਪੱਛਮੀ ਏਸ਼ਿਆਈ ਮੁਲਕਾਂ ਤੋਂ ਆਉਂਦਾ ਸੀ ਜਿਸ ਕਾਰਨ ਦੇਸ਼ ਖੇਤਰੀ ਅੜਿੱਕਿਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਸੀ। ਰਿਪੋਰਟ ਅਨੁਸਾਰ ਅਪਰੈਲ 2026 ਤੱਕ ਭਾਰਤ ਦੀ ਕੁੱਲ ਐੱਲ ਪੀ ਜੀ ਦਰਾਮਦ ’ਚ ਅਮਰੀਕਾ ਦੀ ਹਿੱਸੇਦਾਰੀ ਵਧ ਕੇ ਤਕਰੀਬਨ ਇੱਕ-ਤਿਹਾਈ ਹੋ ਗਈ ਜੋ ਫਰਵਰੀ ’ਚ ਸਿਰਫ਼ ਅੱਠ ਫ਼ੀਸਦ ਸੀ। ਇਹ ਤਬਦੀਲੀ 2025 ਦੇ ਅਖ਼ੀਰ ’ਚ ਅਮਰੀਕਾ ਨਾਲ ਹੋਏ 22 ਲੱਖ ਟਨ ਸਾਲਾਨਾ ਐੱਲ ਪੀ ਜੀ ਸਪਲਾਈ ਸਮਝੌਤੇ ਨਾਲ ਸੰਭਵ ਹੋਈ ਜੋ ਭਾਰਤ ਦੀ ਸਾਲਾਨਾ ਲੋੜ ਦਾ ਤਕਰੀਬਨ 10 ਫ਼ੀਸਦ ਹੈ। ਇਰਾਨ ਵੀ ਭਾਰਤ ਦੇ ਦਰਾਮਦ ਸਰੋਤਾਂ ’ਚ ਮੁੜ ਸ਼ਾਮਲ ਹੋਇਆ ਅਤੇ ਅਪਰੈਲ ’ਚ ਕੁੱਲ ਦਰਾਮਦ ’ਚ ਉਸ ਦੀ ਹਿੱਸੇਦਾਰੀ ਤਕਰੀਬਨ ਛੇ ਫ਼ੀਸਦ ਰਹੀ। ਇਸ ਤੋਂ ਇਲਾਵਾ ਅਰਜਨਟੀਨਾ, ਚਿਲੀ, ਫਰਾਂਸ ਅਤੇ ਨੈਦਰਲੈਂਡਜ਼ ਜਿਹੇ ਦੇਸ਼ਾਂ ਤੋਂ ਸਪਲਾਈ ਹਾਸਲ ਕੀਤੀ ਗਈ। ਰਿਪੋਰਟ ’ਚ ਕਿਹਾ ਗਿਆ ਕਿ ਦਰਾਮਦ ਸਰੋਤਾਂ ’ਚ ਵੰਨ-ਸੁਵੰਨਤਾ ਲਿਆਉਣ ਨਾਲ ਸੰਘਰਸ਼ ਦੌਰਾਨ ਸਪਲਾਈ ਬਣਾਈ ਰੱਖਣ ’ਚ ਮਦਦ ਮਿਲੀ। ਹਾਲਾਂਕਿ ਇਸ ਕਾਰਨ ਸਪਲਾਈ ਲੜੀ ਲੰਮੀ ਹੋਈ ਅਤੇ ਮਾਲ-ਭਾੜਾ ਲਾਗਤ ਵਧ ਗਈ।

Advertisement

Advertisement
Advertisement
×