India Commonwealth Gold: ਕਾਮਨਵੈਲਥ ਗੇਮਜ਼ ਵਿਚ ਭਾਰਤ ਨੂੰ ਅੱਠਵਾਂ ਸੋਨ ਤਗਮਾ
ਪ੍ਰੀਤੀ ਤੇ ਜੈਸਮੀਨ ਨੇ ਮੁੱਕੇਬਾਜ਼ੀ ਤੇ ਸੋਮਨ ਨੇ ਪੈਰਾ ਸ਼ਾਟਪੁੱਟ ਵਿਚ ਜਿੱਤਿਆ ਗੋਲਡ ਮੈਡਲ; ਭਾਰਤ ਨੂੰ ਹੁਣ ਤਕ 30 ਤਗਮੇ ਮਿਲੇ
ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੇ ਆਪਣਾ ਅੱਠਵਾਂ ਗੋਲਡ ਮੈਡਲ ਜਿੱਤ ਲਿਆ ਹੈ। ਮਹਿਲਾ ਮੁੱਕੇਬਾਜ਼ੀ ਵਿੱਚ ਜੈਸਮੀਨ ਲਾਂਬੋਰੀਆ ਨੇ 57 ਕਿਲੋਗ੍ਰਾਮ ਅਤੇ ਪ੍ਰੀਤੀ ਪਵਾਰ ਨੇ 54 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਦੇ ਨਾਲ ਹੀ ਸੋਮਨ ਰਣਾ ਨੇ ਪੈਰਾ ਸ਼ਾਟਪੁੱਟ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ।
ਦੂਜੇ ਪਾਸੇ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਜਾਦੂਮਣੀ ਸਿੰਘ ਆਸਟ੍ਰੇਲੀਆ ਦੇ ਜਾਈ ਡਿਕਸਨ ਤੋਂ ਹਾਰ ਗਿਆ ਜਿਸ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।
ਜੈਸਮੀਨ ਨੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਦੀ ਮਿਕਾਏਲਾ ਵਾਲਸ ਨੂੰ ਅਤੇ ਪ੍ਰੀਤੀ ਨੇ ਕੈਨੇਡਾ ਦੀ ਸਵਾਨਾ ਡੋਲਮਾਗੋ ਨੂੰ ਮਾਤ ਦਿੱਤੀ। ਇਨ੍ਹਾਂ ਸ਼ਾਨਦਾਰ ਜਿੱਤਾਂ ਦੇ ਨਾਲ ਭਾਰਤ ਦੇ ਕੁੱਲ ਅੱਠ ਗੋਲਡ ਸਮੇਤ ਕੁੱਲ 30 ਮੈਡਲ ਹੋ ਗਏ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਮੈਡਲ ਸੂਚੀ ਵਿੱਚ ਛੇਵੇਂ ਸਥਾਨ ਉੱਤੇ ਪਹੁੰਚ ਗਈ ਹੈ।
ਭਾਰਤੀ ਮੁੱਕੇਬਾਜ਼ਾਂ ਦੇ ਅੱਜ ਹੋਣ ਵਾਲੇ ਅਹਿਮ ਫਾਈਨਲ ਮੁਕਾਬਲੇ
ਭਾਰਤ ਦੇ ਸੱਤ ਹੋਰ ਮੁੱਕੇਬਾਜ਼ ਗੋਲਡ ਮੈਡਲ ਲਈ ਰਿੰਗ ਵਿੱਚ ਉਤਰਨਗੇ। ਰਾਤ 9:00 ਵਜੇ ਸਾਕਸ਼ੀ ਚੌਧਰੀ (51 KG), 9:15 ਵਜੇ ਪ੍ਰਿਆ (60 KG), 9:30 ਵਜੇ ਅਰੁੰਧਤੀ ਚੌਧਰੀ (70 KG), 10:15 ਵਜੇ ਲਵਲੀਨਾ ਬੋਰਗੋਹੇਨ (75 KG), 10:45 ਵਜੇ ਸਚਿਨ ਸਿਵਾਚ (60 KG), 11:15 ਵਜੇ ਅੰਕੁਸ਼ ਪੰਘਾਲ (80 KG) ਅਤੇ 11:45 ਵਜੇ ਨਰਿੰਦਰ ਬਰਵਾਲ (90+ KG) ਆਪਣੇ-ਆਪਣੇ ਫਾਈਨਲ ਮੁਕਾਬਲੇ ਖੇਡਣਗੇ।

