DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਹਾਕੀ ਆਲਮੀ ਕੱਪ ’ਚ ਤਗ਼ਮੇ ਦਾ ਸੋਕਾ ਖ਼ਤਮ ਕਰ ਸਕਦੈ ਭਾਰਤ: ਹਰਮਨਪ੍ਰੀਤ

ਪੂਰੀ ਤਿਆਰੀ ਤੇ ਹੌਸਲੇ ਨਾਲ ਮੈਦਾਨ ’ਚ ਉਤਰੇਗੀ ਟੀਮ

  • fb
  • twitter
  • whatsapp
  • whatsapp
Advertisement

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਉਸ ਦੀ ਟੀਮ ਦੇਸ਼ ਦੇ ਪੰਜ ਦਹਾਕੇ ਪੁਰਾਣੇ ਆਲਮੀ ਕੱਪ ਮੈਡਲ ਦੇ ਸੋਕੇ ਨੂੰ ਖ਼ਤਮ ਕਰਨ ਦੇ ਸਮਰੱਥ ਹੈ। ਉਸ ਨੇ ਕਿਹਾ ਕਿ ਟੀਮ ਅਗਲੇ ਮਹੀਨੇ ਹੋਣ ਵਾਲੇ ਇਸ ਵੱਡੇ ਟੂਰਨਾਮੈਂਟ ਵਿੱਚ ਉਸੇ ਵਿਸ਼ਵਾਸ ਅਤੇ ਤਿਆਰੀ ਨਾਲ ਉਤਰੇਗੀ, ਜਿਸ ਨੇ ਟੋਕੀਓ ਖੇਡਾਂ ਵਿੱਚ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤਣ ਵਿੱਚ ਮਦਦ ਕੀਤੀ ਸੀ। ਭਾਰਤ ਨੇ 2021 ਵਿੱਚ ਟੋਕੀਓ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ 41 ਸਾਲਾਂ ਦਾ ਓਲੰਪਿਕ ਮੈਡਲ ਦਾ ਸੋਕਾ ਖ਼ਤਮ ਕੀਤਾ ਸੀ ਅਤੇ ਉਸ ਤੋਂ ਬਾਅਦ ਹਰਮਨਪ੍ਰੀਤ ਦੀ ਕਪਤਾਨੀ ਹੇਠ ਪੈਰਿਸ ਖੇਡਾਂ ਵਿੱਚ ਵੀ ਇਸੇ ਕਾਰਨਾਮੇ ਨੂੰ ਦੁਹਰਾਇਆ। ਇਹ ਮਾਹਿਰ ਡਰੈਗ-ਫਲਿੱਕਰ ਹੁਣ ਚਾਹੁੰਦਾ ਹੈ ਕਿ ਟੀਮ 15 ਤੋਂ 30 ਅਗਸਤ ਤੱਕ ਨੈਦਰਲੈਂਡਜ਼ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਆਲਮੀ ਕੱਪ ’ਚ ਵੀ ਉਸੇ ਸਫਲਤਾ ਨੂੰ ਦੁਹਰਾਏ। ਹਰਮਨਪ੍ਰੀਤ ਨੇ ਇੰਟਰਵਿਊ ਵਿੱਚ ਕਿਹਾ, ‘‘ਸਾਡੀਆਂ ਭਾਵਨਾਵਾਂ ਟੋਕੀਓ ਓਲੰਪਿਕ ਤੋਂ ਪਹਿਲਾਂ ਵਰਗੀਆਂ ਹੀ ਹਨ। ਸਾਡੀ ਤਿਆਰੀ ਵੀ ਓਨੀ ਹੀ ਮਜ਼ਬੂਤ ਹੈ ਕਿਉਂਕਿ ਸਾਡਾ ਨਿਸ਼ਾਨਾ 50 ਸਾਲਾਂ ਦੇ ਆਲਮੀ ਕੱਪ ਮੈਡਲ ਦੇ ਸੋਕੇ ਨੂੰ ਖ਼ਤਮ ਕਰਨਾ ਹੈ। ਜਿਸ ਤਰ੍ਹਾਂ ਅਸੀਂ ਟੋਕੀਓ ਵਿੱਚ 41 ਸਾਲਾਂ ਬਾਅਦ ਓਲੰਪਿਕ ਮੈਡਲ ਜਿੱਤਿਆ ਸੀ, ਅਸੀਂ ਆਲਮੀ ਕੱਪ ਦਾ ਸੋਕਾ ਵੀ ਤੋੜਨਾ ਚਾਹੁੰਦੇ ਹਾਂ।’’

Advertisement
Advertisement
×