DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਆਲਮੀ Hockey ਕੱਪ ’ਚ ਹਾਸਲ ਕਰ ਸਕਦੈ ਸ਼ਾਨਦਾਰ ਜਿੱਤ: Jamie Dwyer

ਆਸਟਰੇਲੀਆ ਦੇ ਮਹਾਨ ਸਾਬਕਾ ਖਿਡਾਰੀ ਜੈਮੀ ਡਵਾਇਰ ਨੂੰ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਟੀਮ ਕੋਲ ਆਲਮੀ ਹਾਕੀ ਵਿੱਚ ਮਜ਼ਬੂਤ ਸ਼ਕਤੀ ਬਣਨ ਲਈ ਲੋੜੀਂਦੀ ਪ੍ਰਤਿਭਾ, ਹੁਨਰ ਅਤੇ ਬੁਨਿਆਦੀ ਢਾਂਚਾ ਹੈ, ਪਰ ਉਸ ਦਾ ਕਹਿਣਾ ਹੈ ਕਿ ਟੀਮ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਆਸਟਰੇਲੀਆ ਦੇ ਮਹਾਨ ਸਾਬਕਾ ਖਿਡਾਰੀ ਜੈਮੀ ਡਵਾਇਰ ਨੂੰ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਟੀਮ ਕੋਲ ਆਲਮੀ ਹਾਕੀ ਵਿੱਚ ਮਜ਼ਬੂਤ ਸ਼ਕਤੀ ਬਣਨ ਲਈ ਲੋੜੀਂਦੀ ਪ੍ਰਤਿਭਾ, ਹੁਨਰ ਅਤੇ ਬੁਨਿਆਦੀ ਢਾਂਚਾ ਹੈ, ਪਰ ਉਸ ਦਾ ਕਹਿਣਾ ਹੈ ਕਿ ਟੀਮ ਨੂੰ ਆਪਣੀ ਅਸਲ ਸਮਰੱਥਾ ਨੂੰ ਮਹਿਸੂਸ ਕਰਨ ਲਈ ਨਿਰੰਤਰਤਾ ਦੀ ਲੋੜ ਹੈ। ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਫਾਰਵਰਡਾਂ ਵਿੱਚ ਸ਼ੁਮਾਰ ਡਵਾਇਰ ਨੇ ਆਸਟਰੇਲੀਆ ਲਈ 365 ਕੌਮਾਂਤਰੀ ਮੈਚ ਖੇਡੇ ਅਤੇ 244 ਗੋਲ ਕੀਤੇ, ਜਿਨ੍ਹਾਂ ਵਿੱਚ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਦੇ ਫਾਈਨਲ ਵਿੱਚ ਨੈਦਰਲੈਂਡਜ਼ ਵਿਰੁੱਧ ਵਾਧੂ ਸਮੇਂ ਵਿੱਚ ਕੀਤਾ ਗਿਆ ਇਤਿਹਾਸਕ ਜੇਤੂ ਗੋਲ ਵੀ ਸ਼ਾਮਲ ਹੈ। ਉਹ 2010 ਅਤੇ 2014 ਵਿੱਚ ਆਲਮੀ ਕੱਪ ਜਿੱਤਣ ਵਾਲੀ ਆਸਟਰੇਲਿਆਈ ਟੀਮ ਦਾ ਹਿੱਸਾ ਵੀ ਸੀ। ਇੱਕ ਦਹਾਕਾ ਪਹਿਲਾਂ ਸੰਨਿਆਸ ਲੈਣ ਵਾਲਾ 47 ਸਾਲਾ ਡਵਾਇਰ ਖੇਡ ਦੇ ਬਦਲਾਅ ਤੋਂ, ਖ਼ਾਸ ਕਰ ਕੇ ਇਸ ਦੀ ਰ਼ਫਤਾਰ ਅਤੇ ਤੇਜ਼ ਰ਼ਫਤਾਰ ਨਾਲ ਖਿਡਾਰੀਆਂ ਵੱਲੋਂ ਹੁਨਰ ਦਿਖਾਉਣ ਦੀ ਸਮਰੱਥਾ ਤੋਂ ਬਹੁਤ ਪ੍ਰਭਾਵਿਤ ਹੈ।

ਡਵਾਇਰ ਨੇ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ, ‘‘ਮੈਂ ਇਸ ਆਲਮੀ ਕੱਪ ਵਿੱਚ ਕੁਝ ਮੈਚ ਦੇਖੇ ਹਨ ਅਤੇ ਜਿਸ ਤਰੀਕੇ ਨਾਲ ਹਾਕੀ ਖੇਡੀ ਜਾ ਰਹੀ ਹੈ, ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ। ਅੱਜ ਦੇ ਖਿਡਾਰੀਆਂ ਕੋਲ ਅਦਭੁਤ ਹੁਨਰ ਹੈ ਅਤੇ ਉਹ ਸੱਚਮੁੱਚ ਸ਼ਾਨਦਾਰ ਐਥਲੀਟ ਹਨ।’’ ਡਵਾਇਰ ਚੱਲ ਰਹੇ ਆਲਮੀ ਕੱਪ ਵਿੱਚ ਭਾਰਤ ਦੀ ਮੁਹਿੰਮ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਇਹ ਟੀਮ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਉਸ ਨੇ ਕਿਹਾ, ‘‘ਪੁਰਸ਼ਾਂ ਦੀ ਟੀਮ ਫ਼ਿਲਹਾਲ ਦੁਨੀਆਂ ਦੀਆਂ ਸਰਬੋਤਮ ਟੀਮਾਂ ਦੇ ਨਾਲ ਖੜ੍ਹੀ ਹੈ। ਉਹ ਸ਼ਾਨਦਾਰ ਟੀਮ ਹੈ ਅਤੇ ਉਹ ਟੂਰਨਾਮੈਂਟ ਜਿੱਤ ਸਕਦੇ ਹਨ ਪਰ ਜੇ ਭਾਰਤ ਨੇ ਲਗਾਤਾਰ ਵੱਡੇ ਖ਼ਿਤਾਬ ਜਿੱਤਣੇ ਹਨ, ਤਾਂ ਉਨ੍ਹਾਂ ਨੂੰ ਮੈਚ ਦਰ ਮੈਚ ਵਿੱਚ ਆਪਣੀ ਸਰਬੋਤਮ ਹਾਕੀ ਖੇਡਣਾ ਸਿੱਖਣਾ ਹੋਵੇਗਾ।’’

Advertisement

Advertisement
Advertisement
×