DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭਾਰਤ ਨੇ ਜ਼ਿੰਬਾਬਵੇ ਨੂੰ 90 ਦੌੜਾਂ ਨਾਲ ਹਰਾਇਆ

ਲਡ਼ੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕੀਤੀ; ਤਿਲਕ, ਕਿਸ਼ਨ ਅਤੇ ਗੇਂਦਬਾਜ਼ਾਂ ਨੇ ਦਿਖਾਇਆ ਜ਼ੋਰ

  • fb
  • twitter
  • whatsapp
  • whatsapp
featured-img featured-img
ਭਾਰਤ ਦੇ ਖਿਡਾਰੀ ਜ਼ਿੰਬਾਬਵੇ ਖ਼ਿਲਾਫ਼ ਮੈਚ ਦੌਰਾਨ ਵਿਕਟ ਹਾਸਲ ਕਰਨ ਦੀ ਖੁਸ਼ੀ ਮਨਾਉਂਦੇ ਹੋਏ। -ਫੋਟੋ: ਏਪੀ
Advertisement

ਇਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਦੇ ਸ਼ਾਨਦਾਰ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਜ਼ਿੰਬਾਬਵੇ ਨੂੰ 90 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕੀਤੀ ਹੈ। ਅਫਰੀਕੀ ਟੀਮ ਲਈ 220 ਦੌੜਾਂ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ ਅਤੇ ਮੈਚ ਦਾ ਨਤੀਜਾ ਉਦੋਂ ਹੀ ਤੈਅ ਹੋ ਗਿਆ ਸੀ ਜਦੋਂ ਉਨ੍ਹਾਂ ਨੇ 9 ਓਵਰਾਂ ਦੇ ਅੰਦਰ ਹੀ 5 ਵਿਕਟਾਂ ਗੁਆ ਦਿੱਤੀਆਂ ਸਨ। ਅੰਤ ਵਿੱਚ ਜ਼ਿੰਬਾਬਵੇ ਦੀ ਪੂਰੀ ਟੀਮ 129 ਦੌੜਾਂ ’ਤੇ ਆਲ ਆਊਟ ਹੋ ਗਈ, ਜੋ ਭਾਰਤ ਦੇ 5 ਵਿਕਟਾਂ ’ਤੇ 219 ਦੌੜਾਂ ਦੇ ਸਕੋਰ ਤੋਂ ਕਾਫ਼ੀ ਪਿੱਛੇ ਰਹੀ।

ਭਾਰਤੀ ਪਾਰੀ ਦੀ ਨੀਂਹ ਕਿਸ਼ਨ ਦੀਆਂ 81 ਅਤੇ ਤਿਲਕ ਦੀਆਂ ਅਜੇਤੂ 60 ਦੌੜਾਂ ਦੇ ਆਧਾਰ ’ਤੇ ਰੱਖੀ ਗਈ। ਇਸ ਲੜੀ ਦੀ ਜਿੱਤ ਨਾਲ ਨਵੇਂ ਟੀ-20 ਕਪਤਾਨ ਸ਼੍ਰੇਅਸ ਅਈਅਰ ਨੂੰ ਵੀ ਵੱਡੀ ਰਾਹਤ ਮਿਲੀ ਹੋਵੇਗੀ, ਕਿਉਂਕਿ ਇਸ ਤੋਂ ਪਹਿਲਾਂ ਉਸ ਨੂੰ ਆਇਰਲੈਂਡ (0-2) ਅਤੇ ਇੰਗਲੈਂਡ (0-4) ਖ਼ਿਲਾਫ਼ ਲਗਾਤਾਰ ਦੋ ਲੜੀਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਜ਼ਿੰਬਾਬਵੇ ਨੇ ਬ੍ਰਾਇਨ ਬੈਨੇਟ (19 ਗੇਂਦਾਂ ’ਚ 32 ਦੌੜਾਂ) ਦੀ ਬਦੌਲਤ ਟੀਚੇ ਦਾ ਪਿੱਛਾ ਕਰਨ ਦੀ ਚੰਗੀ ਸ਼ੁਰੂਆਤ ਕੀਤੀ, ਜਿਸ ਨੇ ਸ਼ੁਰੂਆਤ ਕਰ ਰਹੇ ਤੇਜ਼ ਗੇਂਦਬਾਜ਼ ਯਸ਼ ਠਾਕੁਰ ਦੀਆਂ ਗੇਂਦਾਂ ’ਤੇ ਲਗਾਤਾਰ ਇੱਕ ਛੱਕਾ ਅਤੇ ਚੌਕਾ ਜੜਿਆ ਪਰ ਠਾਕੁਰ (2/30) ਨੇ ਜਲਦੀ ਹੀ ਬਦਲਾ ਲੈਂਦਿਆਂ ਬੈਨੇਟ ਨੂੰ ਆਊਟ ਕੀਤਾ। ਪਹਿਲਾ ਵਿਕਟ ਡਿੱਗਣ ਤੋਂ ਬਾਅਦ, ਭਾਰਤੀ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੂੰ ਉੱਭਰਨ ਦਾ ਮੌਕਾ ਨਹੀਂ ਦਿੱਤਾ। ਰਿਆਨ ਬਰਲ ਅਤੇ ਤਾਡੀ ਮਾਰੁਮਾਨੀ ਵੱਲੋਂ ਕੁਝ ਛੋਟੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਗਈਆਂ, ਪਰ ਕੋਈ ਵੀ ਪਾਰੀ ਲੰਬੇ ਸਮੇਂ ਤੱਕ ਭਾਰਤੀ ਗੇਂਦਬਾਜ਼ਾਂ ਨੂੰ ਚੁਣੌਤੀ ਦੇਣ ਲਈ ਕਾਫ਼ੀ ਨਹੀਂ ਸੀ।

Advertisement

Advertisement
Advertisement
×