DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੇ ਨਾਮੀਬੀਆ ਨੂੰ 93 ਦੌੜਾਂ ਨਾਲ ਹਰਾਇਆ

ਮੇਜ਼ਬਾਨ ਟੀਮ ਦੀ ਟੀ20 ਵਿਸ਼ਵ ਕੱਪ ’ਚ ਦੂਜੀ ਜਿੱਤ; ਪਾਕਿਸਤਾਨ ਨਾਲ ਮੁਕਾਬਲਾ 15 ਨੂੰ

  • fb
  • twitter
  • whatsapp
  • whatsapp
featured-img featured-img
ਭਾਰਤੀ ਬੱਲੇਬਾਜ਼ ਇਸ਼ਾਨ ਕਿਸ਼ਨ ਨਾਮੀਬੀਆ ਖ਼ਿਲਾਫ਼ ਮੈਚ ਦੌਰਾਨ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ
Advertisement
ਭਾਰਤ ਨੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਸਦਕਾ ਟੀ20 ਕ੍ਰਿਕਟ ਵਿਸ਼ਵ ਕੱਪ ਵਿੱਚ ਨਾਮੀਬੀਆ ਨੂੰ 93 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 209 ਦੌੜਾਂ ਬਣਾਈਆਂ। ਨਾਮੀਬੀਅਨ ਟੀਮ 210 ਦੌੜਾਂ ਦਾ ਪਿੱਛਾ 18.2 ਓਵਰਾਂ ’ਚ 116 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਗੇਂਦਬਾਜ਼ ਵਰੁਣ ਚਕਰਵਰਤੀ ਨੇ ਤਿੰਨ ਵਿਕਟਾਂ ਜਦਕਿ ਅਕਸ਼ਰ ਪਟੇਲ ਤੇ ਹਾਰਦਿਕ ਪੰਡਿਆ ਨੇ 2-2 ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਸ਼ਿਵਮ ਦੂਬੇ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਇਹ ਦੂਜੀ ਜਿੱਤ ਹੈ। ਮੇਜ਼ਬਾਨ ਟੀਮ ਨੇ ਆਪਣੇ ਪਲੇਠੇ ਮੁਕਾਬਲੇ ’ਚ ਅਮਰੀਕਾ ਨੂੰ ਹਰਾਇਆ ਸੀ। ਭਾਰਤ ਆਪਣਾ ਅਗਲਾ ਮੈਚ ਪਾਕਿਸਤਾਨ ਨਾਲ 15 ਫਰਵਰੀ ਨੂੰ ਕੋਲੰਬੋ ਵਿੱਚ ਖੇਡੇਗਾ।

Advertisement

ਇਸ ਤੋਂ ਪਹਿਲਾਂ ਅੱਜ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤ ਨੇ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ (61 ਦੌੜਾਂ) ਤੇ ਫਿਰ ਹਾਰਦਿਕ ਪੰਡਿਆ (52 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ ’ਚ 209/9 ਦਾ ਸਕੋਰ ਬਣਾਇਆ। ਟੀਮ ਦੇ ਸਕੋਰ ’ਚ ਸੰਜੂ ਸੈਮਸਨ ਨੇ 22 ਦੌੜਾਂ, ਤਿਲਕ ਵਰਮਾ ਨੇ 25, ਸੂਰਿਆਕੁਮਾਰ ਯਾਦਵ ਨੇ 12 ਤੇ ਸ਼ਿਵਮ ਦੂਬੇ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਨਾਮੀਬੀਆ ਵੱਲੋਂ ਗ੍ਰੇਹਾਰਡ ਐਰਾਸਮਸ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। -ਪੀਟੀਆਈ

Advertisement

Advertisement
×