ਭਾਰਤ ਨੇ ਚੌਥੇ ਟੈਸਟ ’ਚ ਆਸਟਰੇਲੀਆ ਨੂੰ ਹਰਾ ਕੇ ਟੈਸਟ ਲੜੀ 2-1 ਨਾਲ ਜਿੱਤੀ, ਮੇਜ਼ਬਾਨ ਮੁਲਕ 32 ਸਾਲਾਂ ’ਚ ਪਹਿਲੀ ਵਾਰ ਗਾਬਾ ਮੈਦਾਨ ’ਤੇ ਹਾਰਿਆ

ਭਾਰਤ ਨੇ ਚੌਥੇ ਟੈਸਟ ’ਚ ਆਸਟਰੇਲੀਆ ਨੂੰ ਹਰਾ ਕੇ ਟੈਸਟ ਲੜੀ 2-1 ਨਾਲ ਜਿੱਤੀ, ਮੇਜ਼ਬਾਨ ਮੁਲਕ 32 ਸਾਲਾਂ ’ਚ ਪਹਿਲੀ ਵਾਰ ਗਾਬਾ ਮੈਦਾਨ ’ਤੇ ਹਾਰਿਆ

ਬ੍ਰਿਸਬੇਨ, 19 ਜਨਵਰੀ

ਇਥੇ ਭਾਰਤ ਨੇ ਆਸਟਰੇਲੀਆ ਨੂੰ ਚੌਥੇ ਕ੍ਰਿਕਟ ਟੈਸਟ ਮੈਚ ਵਿੱਚ ਤਿੰਨ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤਣ ਦੇ ਨਾਲ ਹੀ ਬਾਰਡਰ-ਗਾਵਸਕਰ ਟਰਾਫੀ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਭਾਰਤ ਕੋਲ 328 ਦੌੜਾਂ ਦਾ ਟੀਚਾ ਸੀ, ਜੋ ਉਸ ਨੇ ਛੇ ਵਿਕਟਾਂ ਗੁਆ ਕੇ ਹਾਸਲ ਕੀਤਾ। ਭਾਰਤ ਲਈ ਸ਼ੁਭਮਨ ਗਿੱਲ ਨੇ 91, ਰਿਸ਼ਭ ਪੰਤ ਨੇ ਅਜੇਤੂ 89 ਅਤੇ ਚੇਤੇਸ਼ਵਰ ਪੁਜਾਰਾ ਨੇ 56 ਦੌੜਾਂ ਬਣਾਈਆਂ। ਗਾਬਾ ਮੈਦਾਨ ਵਿਚ ਪਿਛਲੇ 32 ਸਾਲਾਂ ਵਿਚ ਆਸਟਰੇਲੀਆ ਦੀ ਇਹ ਪਹਿਲੀ ਹਾਰ ਹੈ, ਜਦਕਿ ਭਾਰਤ ਨੇ ਇਥੇ ਆਪਣੀ ਪਹਿਲੀ ਜਿੱਤ ਦਰਜ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All