Advertisement
ਸ਼ਾਨਦਾਰ ਲੈਅ ਵਿੱਚ ਚੱਲ ਰਹੀ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿੱਚ ਬੁੱਧਵਾਰ ਨੂੰ ਨੈਦਰਲੈਂਡਜ਼ ਖ਼ਿਲਾਫ਼ ਉਤਰੇਗੀ। ਉਸ ਲਈ ਨੈਦਰਲੈਂਡਜ਼ ਚੁਣੌਤੀ ਨਹੀਂ ਹੈ, ਪਰ ਡੱਚ ਟੀਮ ਆਪਣੇ ਮਜ਼ਬੂਤ ਵਿਰੋਧੀ ਤੋਂ ਡਰੀ ਵੀ ਨਹੀਂ ਹੋਈ। ਡੱਚ ਟੀਮ ਇੱਕ ਲੱਖ 32 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿੱਚ ਖੇਡਣ ਲਈ ਉਤਸ਼ਾਹਿਤ ਹੈ। ਨੈਦਰਲੈਂਡਜ਼ ਟੀਮ ਦੇ ਮੀਡੀਆ ਤੇ ਮਾਰਕੀਟਿੰਗ ਦੇਖਣ ਵਾਲੇ ਜੌਹਨ ਵਾਨ ਵਲੀਏਟ ਨੇ ਕਿਹਾ, ‘‘ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਨਾਲ ਖੇਡਣਾ ਸਾਡੇ ਲਈ ਬਹੁਤ ਵੱਡੀ ਗੱਲ ਹੈ। ਕੱਲ੍ਹ ਦਾ ਮੈਚ ਦੇਖਣ ਲਈ ਉਸ ਤੋਂ ਵੱਧ ਦਰਸ਼ਕ ਮੌਜੂਦ ਹੋਣਗੇ, ਜੋ ਫੀਫਾ ਵਿਸ਼ਵ ਕੱਪ ਵਿੱਚ ਡੱਚ ਟੀਮ ਦੇ ਸਮਰਥਨ ਲਈ ਮੈਦਾਨ ਵਿੱਚ ਆਉਂਦੇ ਹਨ।’’
Advertisement
Advertisement
×

