DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ‘ਏ’ ਦੀ ਨੇਪਾਲ ’ਤੇ ਜਿੱਤ

ਸੀਨੀਅਰ ਟੀਮ ਦੀ ਗੇਂਦਬਾਜ਼ ਤਨੁਜਾ ਕੰਵਰ ਤੇ ਮੀਨੂ ਮਨੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ‘ਏ’ ਨੇ ਅੱਜ ਇੱਥੇ ਨੇਪਾਲ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਰਾਈਜ਼ਿੰਗ ਸਟਾਰ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ...

  • fb
  • twitter
  • whatsapp
  • whatsapp
Advertisement

ਸੀਨੀਅਰ ਟੀਮ ਦੀ ਗੇਂਦਬਾਜ਼ ਤਨੁਜਾ ਕੰਵਰ ਤੇ ਮੀਨੂ ਮਨੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ‘ਏ’ ਨੇ ਅੱਜ ਇੱਥੇ ਨੇਪਾਲ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਰਾਈਜ਼ਿੰਗ ਸਟਾਰ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਤਨੁਜਾ ਨੇ 12 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ; ਮੀਨੂ ਨੇ ਅੱਠ ਦੌੜਾਂ ਦੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਭਾਰਤ ‘ਏ’ ਨੇ ਨੇਪਾਲ ਨੂੰ 18 ਓਵਰਾਂ ਵਿੱਚ ਸਿਰਫ਼ 78 ਦੌੜਾਂ ’ਤੇ ਆਊਟ ਕਰ ਦਿੱਤਾ। ਦਿਨੇਸ਼ ਵਰਿੰਦਾ ਦੀਆਂ ਨਾਬਾਦ 39 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ‘ਏ’ ਨੇ ਸਿਰਫ਼ 7.5 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 82 ਦੌੜਾਂ ਬਣਾ ਕੇ ਦੋ ਅੰਕ ਹਾਸਲ ਕੀਤੇ। ਭਾਰਤੀ ਟੀਮ ਹੁਣ ਚਾਰ ਅੰਕਾਂ ਨਾਲ ਗਰੁੱਪ ‘ਏ’ ਵਿੱਚ ਸਿਖਰ ’ਤੇ ਪਹੁੰਚ ਗਈ ਹੈ।

Advertisement
Advertisement
×