DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IND vs WI 2nd T20: ਸੰਜੂ ਸੈਮਸਨ ਜਾਂ ਸੂਰਿਆਵੰਸ਼ੀ ’ਚੋਂ ਕੌਣ ਕਰੇਗਾ ਓਪਨਿੰਗ: ਟੀ-20 ਟੀਮ ’ਚ ਹੋ ਸਕਦਾ ਹੈ ਬਦਲਾਅ !

ਰਾਂਚੀ T20 'ਚ ਵੈਸਟਇੰਡੀਜ਼ ਵਿਰੁੱਧ 2-0 ਦੀ ਲੀਡ ’ਤੇ ਭਾਰਤ ਦੀ ਨਜ਼ਰ; ਫਾਰਮ ’ਚ ਵਾਪਸੀ ਲਈ ਸੈਮਸਨ ’ਤੇ ਹੋਵੇਗਾ ਦਬਾਅ

  • fb
  • twitter
  • whatsapp
  • whatsapp
featured-img featured-img
ਸੰਜੂ ਸੈਮਸਨ ਤੇ ਵੈਭਵ ਸੂਰਿਆਵੰਸ਼ੀ। ਫਾਈਲ ਫੋਟੋਆਂ
Advertisement

ਭਾਰਤੀ ਟੀਮ ਦੇ ਸ਼ਾਨਦਾਰ ਬੱਲੇਬਾਜ਼ੀ ਵਿੱਚ ਸੰਜੂ ਸੈਮਸਨ ਦੀ ਖਰਾਬ ਫਾਰਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਵਿਰੁੱਧ ਦੂਜੇ ਟੀ-20 ਮੈਚ ਵਿੱਚ ਟੀਮ ਪ੍ਰਬੰਧਨ ਓਪਨਰ ਅਭਿਸ਼ੇਕ ਸ਼ਰਮਾ ਦੇ ਨਾਲ 15 ਸਾਲਾ ਨੌਜਵਾਨ ਵੈਭਵ ਸੂਰਿਆਵੰਸ਼ੀ ਨੂੰ ਉਤਾਰਨ ਬਾਰੇ ਵਿਚਾਰ ਕਰ ਸਕਦਾ ਹੈ।

ਇੱਥੇ ਜਿੱਤ ਦਰਜ ਕਰਕੇ ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਹਾਸਲ ਕਰ ਲਵੇਗਾ, ਪਰ ਮੇਜ਼ਬਾਨ ਟੀਮ ਸੈਮਸਨ ਤੋਂ ਵੱਡੀ ਪਾਰੀ ਦੀ ਉਮੀਦ ਕਰੇਗੀ। ਕੇਰਲ ਦੇ ਇਸ ਬੱਲੇਬਾਜ਼ ਦੀਆਂ ਪਿਛਲੀਆਂ ਚਾਰ ਪਾਰੀਆਂ 9, 7, 2 ਅਤੇ 11 ਦੌੜਾਂ ਹੀ ਰਹੀਆਂ ਹਨ। ਹਾਲਾਂਕਿ, ਕਪਤਾਨ ਸ਼੍ਰੇਅਸ ਅਈਅਰ ਨੇ ਆਪਣੇ 68ਵੇਂ ਮੈਚ ਵਿੱਚ ਪਹਿਲਾ ਟੀ-20 ਸੈਂਕੜਾ ਜੜਿਆ, ਇਹਨਾਂ ਨਾਕਾਮੀਆਂ ਦੀ ਭਰਪਾਈ ਕੀਤੀ ਹੈ।

Advertisement

ਸੂਰਿਆਵੰਸ਼ੀ ਨੇ ਮਿਲੇ ਮੌਕਿਆਂ ਵਿੱਚ ਟੀ-20 ਅਨੁਕੂਲ ਖੇਡ ਦਿਖਾਈ ਹੈ। ਹਾਲਾਂਕਿ, ਉਸ ਨੇ ਇੰਗਲੈਂਡ ਵਿਰੁੱਧ 14, 13, 15 ਅਤੇ ਏਸ਼ੀਆਈ ਖੇਡਾਂ ਵਿੱਚ 18 ਤੇ 35 ਦੌੜਾਂ ਬਣਾਈਆਂ ਸਨ, ਜਿਸ ਤੋਂ ਸਪੱਸ਼ਟ ਹੈ ਕਿ ਉਸ ਨੂੰ ਜਲਦਬਾਜ਼ੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼ੁੱਕਰਵਾਰ ਦਾ ਮੈਚ ਸੈਮਸਨ-ਸੂਰਿਆਵੰਸ਼ੀ ਦੇ ਸਵਾਲ ’ਤੇ ਕੇਂਦਰਿਤ ਰਹੇਗਾ।

Advertisement

ਗੇਂਦਬਾਜ਼ੀ ਵਿੱਚ ਭਾਰਤ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਜਗ੍ਹਾ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨੂੰ ਨਵੀਂ ਗੇਂਦ ਸੌਂਪਣ ਦੀ ਕੋਸ਼ਿਸ਼ ਕਰ ਸਕਦਾ ਹੈ। ਦੂਜੇ ਪਾਸੇ, ਕੁਲਦੀਪ ਯਾਦਵ, ਅਕਸ਼ਰ ਪਟੇਲ ਅਤੇ ਨਮਨ ਧੀਰ (3/31) ਦੇ ਦਮ ’ਤੇ ਸਪਿਨ ਵਿਭਾਗ ਮਜ਼ਬੂਤ ਨਜ਼ਰ ਆ ਰਿਹਾ ਹੈ।

ਵੈਸਟਇੰਡੀਜ਼ ਲਈ ਪਹਿਲੇ ਮੈਚ ਦੀਆਂ 171 ਦੌੜਾਂ ਤੋਂ ਵੱਡਾ ਸਕੋਰ ਬਣਾਉਣਾ ਜ਼ਰੂਰੀ ਹੋਵੇਗਾ। ਕਪਤਾਨ ਸ਼ਾਈ ਹੋਪ ਦੇ ਨਾਲ ਟੀਮ ਵਿੱਚ ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਰੋਸਟਨ ਚੇਜ਼ ਅਤੇ ਰੋਮਾਰੀਓ ਸ਼ੈਫਰਡ ਵਰਗੇ ਵੱਡੇ ਨਾਮ ਸ਼ਾਮਲ ਹਨ। ਬੁਮਰਾਹ ਤੋਂ ਬਿਨਾਂ ਖੇਡ ਰਹੀ ਭਾਰਤੀ ਟੀਮ ਸਾਹਮਣੇ 220 ਤੋਂ ਵੱਧ ਦਾ ਸਕੋਰ ਉਹਨਾਂ ਨੂੰ ਮਜ਼ਬੂਤੀ ਦੇ ਸਕਦਾ ਹੈ। ਅਕੀਲ ਹੋਸੀਨ ਤੋਂ ਇਲਾਵਾ ਉਹਨਾਂ ਦੀ ਗੇਂਦਬਾਜ਼ੀ ਵਿੱਚ ਧਾਰ ਦੀ ਘਾਟ ਹੈ, ਜਿਸ ਦੀ ਭਰਪਾਈ ਉਹਨਾਂ ਨੂੰ ਬੱਲੇਬਾਜ਼ੀ ਨਾਲ ਕਰਨੀ ਪਵੇਗੀ।

ਟੀਮਾਂ

ਭਾਰਤ: ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਈਸ਼ਾਨ ਕਿਸ਼ਨ, ਨਮਨ ਧੀਰ, ਕੁਲਦੀਪ ਯਾਦਵ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਰਵੀ ਬਿਸ਼ਨੋਈ, ਸੰਜੂ ਸੈਮਸਨ (ਵਿਕਟਕੀਪਰ), ਵੈਭਵ ਸੂਰਿਆਵੰਸ਼ੀ, ਮਯੰਕ ਯਾਦਵ।

ਵੈਸਟਇੰਡੀਜ਼: ਸ਼ਾਈ ਹੋਪ (ਕਪਤਾਨ ਅਤੇ ਵਿਕਟਕੀਪਰ), ਜੁਏਲ ਐਂਡਰਿਊ, ਰੋਸਟਨ ਚੇਜ਼, ਮੈਥਿਊ ਫੋਰਡੇ, ਸ਼ਿਮਰੋਨ ਹੇਟਮਾਇਰ, ਅਕੀਲ ਹੋਸੀਨ, ਸ਼ਮਾਰ ਜੋਸਫ, ਗੁਡਾਕੇਸ਼ ਮੋਤੀ, ਕੀਮੋ ਪਾਲ, ਕਮਿਲ ਪੂਰਨ, ਰੋਵਮੈਨ ਪਾਵੇਲ, ਸ਼ੇਰਫੇਨ ਰਦਰਫੋਰਡ, ਕਵਿਨਟਨ ਸੈਮਪਸਨ, ਰੋਮਾਰੀਓ ਸ਼ੈਫਰਡ, ਸ਼ਮਾਰ ਸਪਰਿੰਗਰ।

ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।

Advertisement
×