DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IND vs ENG: ਜਿੱਥੇ ਹੌਸਲਾ ਟੁੱਟਿਆ; ਉੱਥੇ ਹੀ ਇਤਿਹਾਸ ਰਚਣ ਪਰਤਿਆ 'King Kohli' !

ਲਗਾਤਾਰ ਖ਼ਰਾਬ ਸਕੋਰਾਂ ਕਾਰਨ ਇਸ ਸੁਪਰਸਟਾਰ ਬੱਲੇਬਾਜ਼ ਨੂੰ ਕੁਝ ਸਮੇਂ ਲਈ ਕ੍ਰਿਕਟ ਤੋਂ ਦੂਰ ਹੋਣਾ ਪਿਆ ਸੀ।

  • fb
  • twitter
  • whatsapp
  • whatsapp
featured-img featured-img
ਵਿਰਾਟ ਕੋਹਲੀ। ਫਾਈਲ ਫੋਟੋ
Advertisement

ਚਾਰ ਸਾਲ ਪਹਿਲਾਂ, ਜਦੋਂ ਵਿਰਾਟ ਕੋਹਲੀ ਇੰਗਲੈਂਡ ਦੇ ਦੌਰੇ 'ਤੇ ਸਨ, ਤਾਂ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਲਗਾਤਾਰ ਦੌੜਾਂ, ਰਿਕਾਰਡਾਂ ਅਤੇ ਸੈਂਕੜਿਆਂ ਦਾ ਅੰਬਾਰ ਲਗਾਉਣ ਵਾਲੇ 'ਕਿੰਗ' ਦੇ ਤਾਜ ਦੀ ਚਮਕ ਫਿੱਕੀ ਪੈਂਦੀ ਨਜ਼ਰ ਆ ਰਹੀ ਸੀ। ਲਗਾਤਾਰ ਖ਼ਰਾਬ ਸਕੋਰਾਂ ਕਾਰਨ ਇਸ ਸੁਪਰਸਟਾਰ ਬੱਲੇਬਾਜ਼ ਨੂੰ ਕੁਝ ਸਮੇਂ ਲਈ ਕ੍ਰਿਕਟ ਤੋਂ ਦੂਰ ਹੋਣਾ ਪਿਆ ਸੀ। ਸਾਲ 2022 ਦੀ ਉਸ ਪੂਰੀ ਲੜੀ ਦੌਰਾਨ, ਵਿਰਾਟ ਬੇਵੱਸ ਹੋ ਕੇ ਆਪਣੀ ਉਸ ਪੁਰਾਣੀ ਫਾਰਮ ਨੂੰ ਲੱਭਦੇ ਰਹੇ ਜੋ ਕੋਰੋਨਾ ਮਹਾਮਾਰੀ ਅਤੇ ਇਸ ਦੇ ਪ੍ਰਭਾਵਾਂ ਦੌਰਾਨ ਕਿਧਰੇ ਗੁਆਚ ਗਈ ਸੀ।

ਸਾਲ 2022 ਦੇ ਉਸ ਨਿਰਾਸ਼ਾਜਨਕ ਇੰਗਲੈਂਡ ਦੌਰੇ ਤੋਂ ਬਾਅਦ, ਵਿਰਾਟ ਨੇ ਆਪਣੇ ਆਪ ਨੂੰ ਥੋੜ੍ਹਾ ਸਮਾਂ ਦਿੱਤਾ, ਵਧਦੀ ਉਮਰ ਅਤੇ ਖ਼ਰਾਬ ਫਾਰਮ ਦੇ ਦੌਰ 'ਤੇ ਆਤਮ-ਚਿੰਤਨ ਕੀਤਾ ਅਤੇ ਫਿਰ ਬੱਲੇ ਤੋਂ ਜੰਗਾਲ ਲਾਹ ਕੇ ਇੱਕ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਸੀਮਤ ਓਵਰਾਂ (ਵਾਈਟ-ਬਾਲ) ਦੀ ਕ੍ਰਿਕਟ ਵਿੱਚ ਇੱਕ ਤੋਂ ਬਾਅਦ ਇੱਕ ਟਰਾਫੀਆਂ, ਰਿਕਾਰਡ ਅਤੇ ਸੈਂਕੜੇ ਬਣਾ ਕੇ ਆਪਣੇ ਤਾਜ ਨੂੰ ਮੁੜ ਸੋਨੇ ਵਾਂਗ ਚਮਕਾ ਦਿੱਤਾ।

Advertisement

ਹੁਣ, ਜਦੋਂ ਉਨ੍ਹਾਂ ਦੀ ਕੈਬਨਿਟ ਵਾਈਟ-ਬਾਲ ਟਰਾਫੀਆਂ ਨਾਲ ਭਰੀ ਹੋਈ ਹੈ, ਇਹ 37 ਸਾਲਾ ਬੱਲੇਬਾਜ਼ 2027 ਦੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ (ICC Cricket World Cup) 'ਤੇ ਅੱਖਾਂ ਟਿਕਾ ਕੇ ਮੁੜ ਯੂ.ਕੇ. (UK) ਪਰਤਿਆ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਰਹਿੰਦੇ 15 ਸੈਂਕੜੇ ਪੂਰੇ ਕਰਕੇ ਸਚਿਨ ਤੇਂਦੁਲਕਰ ਦੇ '100 ਸੈਂਕੜਿਆਂ' ਦੇ ਮਹਾਨ ਰਿਕਾਰਡ ਨੂੰ ਛੂਹ ਲੈਣਗੇ।

Advertisement

2022 ਦਾ ਦੌਰਾ: ਜਦੋਂ ਸਬਰ ਦਾ ਬੰਨ੍ਹ ਟੁੱਟਿਆਸਾਲ 2019 ਤੋਂ ਕੋਈ ਵੀ ਅੰਤਰਰਾਸ਼ਟਰੀ ਸੈਂਕੜਾ ਨਾ ਲਗਾ ਸਕਣ ਵਾਲੇ ਵਿਰਾਟ ਕੋਹਲੀ ਨੇ ਜੁਲਾਈ 2022 ਵਿੱਚ ਇੰਗਲੈਂਡ ਦਾ ਦੌਰਾ ਕੀਤਾ ਸੀ। ਹਾਲਾਂਕਿ ਇਸ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ 18 ਇੱਕ ਰੋਜ਼ਾ ਲੜੀਆਂ ਵਿੱਚ 7 ਅਰਧ-ਸੈਂਕੜੇ ਲਗਾਏ ਸਨ, ਪਰ ਪ੍ਰਸ਼ੰਸਕਾਂ ਅਤੇ ਮਾਹਰਾਂ ਲਈ ਇਹ ਕਾਫ਼ੀ ਨਹੀਂ ਸੀ, ਜੋ ਹਰ ਹਫ਼ਤੇ ਕੋਹਲੀ ਨੂੰ ਬੱਲਾ ਜਾਂ ਹੈਲਮੇਟ ਚੁੱਕ ਕੇ ਸੈਂਕੜੇ ਦਾ ਜਸ਼ਨ ਮਨਾਉਂਦੇ ਦੇਖਣ ਦੇ ਆਦੀ ਸਨ। ਟੀ-20 ਵਿੱਚ ਵੀ ਉਨ੍ਹਾਂ ਦੀ ਫਾਰਮ ਠੀਕ ਸੀ ਅਤੇ ਉਹ 47 ਤੋਂ ਵੱਧ ਦੀ ਔਸਤ ਨਾਲ ਖੇਡ ਰਹੇ ਸਨ।

ਪਰ ਇੰਗਲੈਂਡ ਦਾ ਦੌਰਾ ਬੇਹੱਦ ਨਿਰਾਸ਼ਾਜਨਕ ਰਿਹਾ। ਘਰੇਲੂ ਮੈਦਾਨ 'ਤੇ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਪਾਰੀਆਂ ਵਿੱਚ ਸਿਰਫ਼ 26 ਦੌੜਾਂ ਬਣਾਉਣ ਤੋਂ ਬਾਅਦ, ਇੰਗਲੈਂਡ ਵਿੱਚ ਕੋਹਲੀ ਦਾ ਸਕੋਰ ਰਿਹਾ: ਦੋ ਟੀ-20 ਮੈਚਾਂ ਵਿੱਚ 1 ਅਤੇ 11 ਦੌੜਾਂ ਅਤੇ ਦੋ ਇੱਕੋ ਰੋਜ਼ਾ ਸੀਰੀਜ਼ ਮੈਚਾਂ ਵਿੱਚ 16 ਅਤੇ 17 ਦੌੜਾਂ। ਲਗਾਤਾਰ 7 ਪਾਰੀਆਂ ਵਿੱਚ 20 ਦੌੜਾਂ ਦਾ ਅੰਕੜਾ ਵੀ ਨਾ ਛੂਹ ਸਕਣ ਅਤੇ ਸੈਂਕੜੇ ਦੇ ਸੋਕੇ ਕਾਰਨ ਹੋ ਰਹੀ ਅਲੋਚਨਾ ਦੇ ਚਲਦਿਆਂ ਵਿਰਾਟ ਨੇ ਬੱਲਾ ਪਾਸੇ ਰੱਖ ਦਿੱਤਾ ਅਤੇ ਮਾਨਸਿਕ ਸ਼ਾਂਤੀ ਲਈ ਇੱਕ ਮਹੀਨੇ ਦੀ ਬ੍ਰੇਕ ਲੈ ਲਈ।

ਏਸ਼ੀਆ ਕੱਪ 2022: ਦੌੜਾਂ ਦੀ ਭੁੱਖ ਮੁੜ ਜਾਗੀਕੋਰੋਨਾ ਕਾਲ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਵਿਰਾਟ ਸਪਿਨ ਖ਼ਿਲਾਫ਼ ਅਤੇ ਆਫ-ਸਟੰਪ ਤੋਂ ਬਾਹਰ ਜਾਂਦੀਆਂ ਗੇਂਦਾਂ 'ਤੇ ਸੰਘਰਸ਼ ਕਰਦੇ ਦਿਖੇ, ਪਰ ਏਸ਼ੀਆ ਕੱਪ 2022 ਨੇ ਉਹ ਸਭ ਕੁਝ ਬਦਲ ਦਿੱਤਾ ਜਿਸ ਦੀ ਪ੍ਰਸ਼ੰਸਕ ਉਡੀਕ ਕਰ ਰਹੇ ਸਨ। ਅਫਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣਾ 71ਵਾਂ ਅੰਤਰਰਾਸ਼ਟਰੀ ਸੈਂਕੜਾ ਜੜਿਆ। 1,000 ਤੋਂ ਵੱਧ ਦਿਨਾਂ ਦਾ ਸੋਕਾ ਖ਼ਤਮ ਹੋਣ ਤੋਂ ਬਾਅਦ, ਅਗਲੇ ਚਾਰ ਸਾਲਾਂ ਤੱਕ ਕੋਹਲੀ ਦੇ ਬੱਲੇ ਤੋਂ ਦੌੜਾਂ ਦੀ ਬਾਰਸ਼ ਹੁੰਦੀ ਰਹੀ।

ਏਸ਼ੀਆ ਕੱਪ ਤੋਂ ਬਾਅਦ: ਵੱਡੇ ਮੈਚਾਂ ਦੇ ਖਿਡਾਰੀ ਅਤੇ ਰਿਕਾਰਡਾਂ ਦੇ ਬਾਦਸ਼ਾਹਟੈਸਟ ਕ੍ਰਿਕਟ ਵਿੱਚ ਭਾਵੇਂ ਉਨ੍ਹਾਂ ਦੇ ਅੰਕੜੇ ਬਹੁਤ ਸ਼ਾਨਦਾਰ ਨਹੀਂ ਰਹੇ, ਪਰ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਵਿਰਾਟ ਦੁਨੀਆ ਦੇ ਸਰਵੋਤਮ ਬੱਲੇਬਾਜ਼ ਬਣੇ ਰਹੇ। ਏਸ਼ੀਆ ਕੱਪ 2022 ਤੋਂ ਬਾਅਦ, ਵਿਰਾਟ ਨੇ ਵਨਡੇਅਅ ਅਤੇ ਟੀ-20 ਦੇ 135 ਮੈਚਾਂ ਦੀਆਂ 132 ਪਾਰੀਆਂ ਵਿੱਚ 57.02 ਦੀ ਬੇਮਿਸਾਲ ਔਸਤ ਨਾਲ 6,045 ਦੌੜਾਂ\B ਬਣਾਈਆਂ ਹਨ, ਜਿਨ੍ਹਾਂ ਵਿੱਚ 13 ਸੈਂਕੜੇ ਅਤੇ 43 ਅਰਧ-ਸੈਂਕੜੇ ਸ਼ਾਮਿਲ ਹਨ।

ਉਨ੍ਹਾਂ ਦੀਆਂ ਕੁਝ ਪ੍ਰਮੁੱਖ ਪ੍ਰਾਪਤੀਆਂ:

ਟੀ-20 ਵਿਸ਼ਵ ਕੱਪ 2022: 6 ਪਾਰੀਆਂ ਵਿੱਚ 98.66 ਦੀ ਔਸਤ ਨਾਲ ਸਭ ਤੋਂ ਵੱਧ 296 ਦੌੜਾਂ (4 ਅਰਧ-ਸੈਂਕੜੇ)।

ਆਈ.ਪੀ.ਐੱਲ. (IPL) ਵਿੱਚ ਲਗਾਤਾਰ ਚਾਰ ਸੀਜ਼ਨ 600+ ਦੌੜਾਂ: ਅਜਿਹਾ ਕਰਨ ਵਾਲੇ ਉਹ ਪਹਿਲੇ ਖਿਡਾਰੀ ਬਣੇ। 2024 ਵਿੱਚ 741 ਦੌੜਾਂ ਬਣਾ ਕੇ 'ਓਰੇਂਜ ਕੈਪ' ਜਿੱਤੀ।

ਵਿਸ਼ਵ ਕੱਪ 2023: 11 ਪਾਰੀਆਂ ਵਿੱਚ 95.62 ਦੀ ਔਸਤ ਨਾਲ ਰਿਕਾਰਡ 765 ਦੌੜਾਂ ਬਣਾਈਆਂ ਅਤੇ 'ਪਲੇਅਰ ਆਫ਼ ਦ ਟੂਰਨਾਮੈਂਟ' ਬਣੇ। ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ਵਿੱਚ ਸਚਿਨ ਤੇਂਦੁਲਕਰ ਦੇ 49 ਵਨਡੇਅਅ ਸੈਂਕੜਿਆਂ ਦਾ ਰਿਕਾਰਡ ਤੋੜਿਆ।

ਟੀ-20 ਵਿਸ਼ਵ ਕੱਪ 2024 ਖ਼ਿਤਾਬ: ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਵਿੱਚ 76 ਦੌੜਾਂ ਦੀ ਪਾਰੀ ਖੇਡ ਕੇ 'ਪਲੇਅਰ ਆਫ਼ ਦ ਮੈਚ' ਬਣੇ।

ਆਈ.ਸੀ.ਸੀ. ਚੈਂਪੀਅਨਜ਼ ਟਰਾਫੀ (ICC Champions Trophy): 5 ਮੈਚਾਂ ਵਿੱਚ 218 ਦੌੜਾਂ ਬਣਾ ਕੇ ਖ਼ਿਤਾਬ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਵਿੱਚ ਪਾਕਿਸਤਾਨ ਖ਼ਿਲਾਫ਼ ਸੈਂਕੜਾ ਅਤੇ ਆਸਟਰੇਲੀਆ ਖ਼ਿਲਾਫ਼ ਸੈਮੀਫਾਈਨਲ ਵਿੱਚ 84 ਦੌੜਾਂ ਦੀ ਪਾਰੀ ਸ਼ਾਮਿਲ ਹੈ।

RCB ਨਾਲ ਲਗਾਤਾਰ ਦੋ IPL ਖ਼ਿਤਾਬ: ਇਸ ਸਾਲ ਉਨ੍ਹਾਂ ਨੇ 16 ਪਾਰੀਆਂ ਵਿੱਚ 165.84 ਦੀ ਸਟ੍ਰਾਈਕ ਰੇਟ ਨਾਲ 675 ਦੌੜਾਂ ਬਣਾਈਆਂ, ਜਿਸ ਵਿੱਚ ਫਾਈਨਲ ਵਿੱਚ ਖੇਡੀ ਗਈ ਨਾਬਾਦ 75 ਦੌੜਾਂ ਦੀ ਪਾਰੀ ਵੀ ਸ਼ਾਮਿਲ ਹੈ।

2027 ਵਿਸ਼ਵ ਕੱਪ 'ਤੇ ਨਜ਼ਰਾਂ ਅਤੇ ਬਾਹਰਲੇ ਮੈਚਾਂ ਦੀ ਚੁਣੌਤੀ

ਪਿਛਲੇ ਸਾਲ ਤੋਂ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਵਿਰਾਟ ਕੋਹਲੀ ਹੁਣ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ 2027 ਵਿਸ਼ਵ ਕੱਪ ਦੇ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੇ ਹਨ। ਪਿਛਲੇ ਸਾਲ ਤੋਂ ਹੁਣ ਤੱਕ ਉਨ੍ਹਾਂ ਨੇ 16 ਪਾਰੀਆਂ ਵਿੱਚ 68.53 ਦੀ ਔਸਤ ਨਾਲ 891 ਦੌੜਾਂ ਬਣਾਈਆਂ ਹਨ, ਜਿਸ ਵਿੱਚ 4 ਸੈਂਕੜੇ ਸ਼ਾਮਿਲ ਹਨ। ਆਸਟਰੇਲੀਆ ਦੌਰੇ ਤੋਂ ਬਾਅਦ ਪਿਛਲੀਆਂ 9 ਪਾਰੀਆਂ ਵਿੱਚ ਉਨ੍ਹਾਂ ਨੇ 88 ਦੀ ਔਸਤ ਨਾਲ 616 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿੱਚ 3 ਸੈਂਕੜੇ ਅਤੇ 3 ਅਰਧ-ਸੈਂਕੜੇ ਸ਼ਾਮਿਲ ਹਨ।

ਹਾਲਾਂਕਿ, ਇਸ ਦਹਾਕੇ ਵਿੱਚ ਵਿਦੇਸ਼ੀ ਧਰਤੀ (Away) 'ਤੇ ਵਨਡੇਅ ਮੈਚਾਂ ਵਿੱਚ ਕੋਹਲੀ ਦੇ ਅੰਕੜੇ ਉਨ੍ਹਾਂ ਦੇ ਮਿਆਰ ਮੁਤਾਬਕ ਥੋੜ੍ਹੇ ਸਾਧਾਰਨ ਰਹੇ ਹਨ। ਉਨ੍ਹਾਂ ਨੇ 31 ਮੈਚਾਂ ਦੀਆਂ 28 ਪਾਰੀਆਂ ਵਿੱਚ 40.12 ਦੀ ਔਸਤ ਨਾਲ 1,003 ਦੌੜਾਂ ਬਣਾਈਆਂ ਹਨ। 2022 ਏਸ਼ੀਆ ਕੱਪ ਤੋਂ ਬਾਅਦ ਵਿਦੇਸ਼ਾਂ ਵਿੱਚ ਖੇਡੀਆਂ 17 ਵਨਡੇਅ ਪਾਰੀਆਂ ਵਿੱਚ ਉਨ੍ਹਾਂ ਨੇ 43.28 ਦੀ ਔਸਤ ਨਾਲ 606 ਦੌੜਾਂ ਬਣਾਈਆਂ ਹਨ, ਜਿਸ ਵਿੱਚ 3 ਸੈਂਕੜੇ ਅਤੇ 2 ਅਰਧ-ਸੈਂਕੜੇ ਸ਼ਾਮਿਲ ਹਨ, ਪਰ ਇਸ ਦੌਰਾਨ ਕੁਝ ਘੱਟ ਸਕੋਰ ਵੀ ਦੇਖਣ ਨੂੰ ਮਿਲੇ ਹਨ। ਫਿਰ ਵੀ, ਇਸ ਵਾਰ ਉਹ ਨਿਰਾਸ਼ਾ ਛੱਡ ਕੇ 'ਕਿੰਗ' ਦੇ ਰੂਪ ਵਿੱਚ ਇੰਗਲੈਂਡ ਦੀ ਧਰਤੀ 'ਤੇ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰਨਗੇ।

Advertisement
×