ICC ODI World Cup 2027: ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ; ਇੱਕ ਰੋਜ਼ਾ ਵਿਸ਼ਵ ਕੱਪ 2027 ਦਾ ਸ਼ਡਿਊਲ ਜਾਰੀ
7 ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਪਹਿਲਾ ਮੈਚ ਖੇਡੇਗਾ ਭਾਰਤ; 10 ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ
Advertisement
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ ਸੀ ਸੀ) ਨੇ ਅਗਲੇ ਸਾਲ ਅਫਰੀਕੀ ਮਹਾਂਦੀਪ ਵਿੱਚ ਹੋਣ ਵਾਲੇ ਪੁਰਸ਼ਾਂ ਦੇ ਇੱਕ ਰੋਜ਼ਾ ਵਿਸ਼ਵ ਕੱਪ ਦਾ ਪ੍ਰੋਗਰਾਮ ਵੀਰਵਾਰ ਨੂੰ ਐਲਾਨ ਦਿੱਤਾ ਹੈ, ਜਿਸ ਅਨੁਸਾਰ ਭਾਰਤ ਆਪਣੇ ਮੈਚਾਂ ਦੀ ਸ਼ੁਰੂਆਤ 7 ਅਕਤੂਬਰ ਨੂੰ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ਵਿੱਚ ਮੌਜੂਦਾ ਚੈਂਪੀਅਨ ਆਸਟਰੇਲੀਆ ਖਿਲਾਫ ਖੇਡਣ ਨਾਲ ਕਰੇਗਾ।
ਇਸ ਤੋਂ ਬਾਅਦ ਭਾਰਤੀ ਟੀਮ 10 ਅਕਤੂਬਰ ਨੂੰ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ।
Advertisement
ਭਾਰਤ 14 ਅਕਤੂਬਰ ਨੂੰ ਸੈਂਚੁਰੀਅਨ (ਪ੍ਰਿਟੋਰੀਆ, ਜਿਸ ਨੂੰ ਹੁਣ ਤਸ਼ਵਾਨੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਵਿੱਚ ਅਫਗਾਨਿਸਤਾਨ ਖਿਲਾਫ਼ ਖੇਡੇਗਾ। ਇਸ ਤੋਂ ਬਾਅਦ, 17 ਅਕਤੂਬਰ ਨੂੰ ਬਲੂਮਫੋਂਟੇਨ ਵਿੱਚ ਭਾਰਤ ਦਾ ਸਾਹਮਣਾ ਇੱਕ ਕੁਆਲੀਫਾਇਰ ਟੀਮ ਨਾਲ ਹੋਵੇਗਾ ਅਤੇ ਫਿਰ 24 ਅਕਤੂਬਰ ਨੂੰ ਨਵੇਂ ਬਣੇ ਵਿਕਟੋਰੀਆ ਫਾਲਸ ਸਟੇਡੀਅਮ ਵਿੱਚ ਸਹਿ-ਮੇਜ਼ਬਾਨ ਜ਼ਿੰਬਾਬਵੇ ਖਿਲਾਫ ਮੈਚ ਖੇਡਿਆ ਜਾਵੇਗਾ।
Advertisement
ਵਿਸ਼ਵ ਕੱਪ ਦੇ ਦੋਵੇਂ ਸੈਮੀਫਾਈਨਲ ਮੈਚ ਕ੍ਰਮਵਾਰ 17 ਅਤੇ 18 ਨਵੰਬਰ ਨੂੰ ਕੇਪਟਾਊਨ ਅਤੇ ਸੈਂਚੁਰੀਅਨ ਵਿੱਚ ਖੇਡੇ ਜਾਣਗੇ, ਜਦਕਿ ਫਾਈਨਲ ਮੈਚ 21 ਨਵੰਬਰ ਨੂੰ ਵਾਂਡਰਰਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
Advertisement
×

