DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਲਾਦੇਸ਼ ਦੀ ਅਪੀਲ ’ਤੇ ਆਈਸੀਸੀ ਦੀ ਕਮੇਟੀ ਨਹੀਂ ਕਰੇਗੀ ਸੁਣਵਾਈ

ਸਕਾਟਲੈਂਡ ਟੀਮ ਦੇ ਵਿਸ਼ਵ ਕੱਪ ਖੇਡਣ ਦੇ ਆਸਾਰ; ਸ਼ਨਿਚਰਵਾਰ ਨੂੰ ਲਿਆ ਜਾਵੇਗਾ ਫੈਸਲਾ

  • fb
  • twitter
  • whatsapp
  • whatsapp
Advertisement

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਵੇਂ ਆਈਸੀਸੀ ਦੀ ਵਿਵਾਦ ਨਿਪਟਾਰਾ ਕਮੇਟੀ (ਡੀਆਰਸੀ) ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਭਾਰਤ ਦੀ ਥਾਂ ਸ੍ਰੀਲੰਕਾ ਵਿੱਚ ਟੀ-20 ਵਿਸ਼ਵ ਕੱਪ ਮੈਚ ਕਰਵਾਉਣ ਬਾਰੇ ਫੈਸਲਾ ਲਵੇ ਪਰ ਬੰਗਲਾਦੇਸ਼ ਦੀ ਅਪੀਲ ’ਤੇ ਸੁਣਵਾਈ ਨਹੀਂ ਹੋਵੇਗੀ ਕਿਉਂਕਿ ਇਹ ਮਾਮਲਾ ਇਸ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।

Advertisement

ਆਈਸੀਸੀ ਨੇ ਸਕਾਟਲੈਂਡ ਨੂੰ ਸਟੈਂਡ-ਬਾਈ ’ਤੇ ਰੱਖਿਆ ਹੈ ਤੇ ਬੰਗਲਾਦੇਸ਼ ਦੇ ਨਾ ਖੇਡਣ ’ਤੇ ਸਕਾਟਲੈਂਡ ਦੀ ਟੀਮ ਇਸ ਵੰਨਗੀ ਦੇ ਵਿਸ਼ਵ ਕੱਪ ਦਾ ਹਿੱਸਾ ਹੋ ਸਕਦੀ ਹੈ।

Advertisement

ਬੰਗਲਾਦੇਸ਼ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਂ, ਬੀਸੀਬੀ ਨੇ ਆਈਸੀਸੀ ਦੇ ਡੀਆਰਸੀ ਨਾਲ ਸੰਪਰਕ ਕੀਤਾ ਹੈ। ਜੇਕਰ ਡੀਆਰਸੀ ਬੀਸੀਬੀ ਖ਼ਿਲਾਫ਼ ਫੈਸਲਾ ਸੁਣਾਉਂਦੀ ਹੈ ਤਾਂ ਇਸ ਤੋਂ ਬਾਅਦ ਇਕ ਹੀ ਸੰਸਥਾ ਰਹਿ ਜਾਂਦੀ ਹੈ ਜਿਸ ਨਾਲ ਇਸ ਮਾਮਲੇ ’ਤੇ ਸੰਪਰਕ ਕੀਤਾ ਜਾ ਸਕਦਾ ਹੈ, ਇਹ ਸੰਸਥਾ ਸਵਿਟਜ਼ਰਲੈਂਡ ਵਿੱਚ ਕੋਰਟ ਆਫ਼ ਆਰਬੀਟਰੇਸ਼ਨ ਆਫ਼ ਸਪੋਰਟਸ (ਸੀਏਐਸ) ਹੈ।

ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਅੱਜ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਸੁਤੰਤਰ ਵਿਵਾਦ ਨਿਪਟਾਰਾ ਕਮੇਟੀ (ਡੀਆਰਸੀ) ਨੂੰ ਆਉਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੇ ਮੈਚਾਂ ਨੂੰ ਭਾਰਤ ਤੋਂ ਬਾਹਰ ਤਬਦੀਲ ਕਰਨ ਬਾਰੇ ਦਖਲ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਬੰਗਲਾਦੇਸ਼ ਦੇ ਖਿਡਾਰੀਆਂ ਦੇ ਹਿੱਤ ਅਨੁਸਾਰ ਫੈਸਲਾ ਲਵੇ ਤੇ ਮੈਚ ਭਾਰਤ ਦੀ ਥਾਂ ਸ੍ਰੀਲੰਕਾ ਵਿਚ ਕਰਵਾਏ ਜਾਣ ਜੇਕਰ ਇਹ ਵਿਵਾਦ ਹੱਲ ਨਹੀਂ ਹੁੰਦਾ ਤਾਂ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਦੀ ਟੀਮ ਇਸ ਵਿਸ਼ਵ ਕੱਪ ਵਿਚ ਮੈਚ ਖੇਡੇਗੀ।

ਆਈਸੀਸੀ ਵਿਵਾਦ ਨਿਪਟਾਰਾ ਕਮੇਟੀ ਇੱਕ ਸੁਤੰਤਰ ਸਾਲਸੀ ਸੰਸਥਾ ਹੈ ਜੋ ਆਈਸੀਸੀ, ਇਸ ਦੇ ਮੈਂਬਰ ਬੋਰਡਾਂ, ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਜੁੜੇ ਵਿਵਾਦਾਂ ਨਾਲ ਨਜਿੱਠਦੀ ਹੈ।

ਇਸ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਆਪਣੇ ਖਿਡਾਰੀਆਂ ਦੀ ਸੁਰੱਖਿਆ ਕਾਰਨਾਂ ਕਰ ਕੇ ਮੈਚ ਭਾਰਤ ਤੋਂ ਬਾਹਰ ਤਬਦੀਲ ਕਰਨ ਲਈ ਕਿਹਾ ਗਿਆ ਸੀ।

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਅਤੇ ਇਸ ਦੇ ਖੇਡ ਮੰਤਰਾਲੇ ਦੇ ਸਲਾਹਕਾਰ ਅਤੇ ਭਾਰਤ ਵਿਰੋਧੀ ਕੱਟੜਪੰਥੀ ਆਸਿਫ ਨਜ਼ਰੁਲ ਨੇ ਐਲਾਨ ਕੀਤਾ ਸੀ ਕਿ ਟੀਮ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੀ ਯਾਤਰਾ ਨਹੀਂ ਕਰੇਗੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਸੀਨੀਅਰ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਬੀਸੀਸੀਆਈ ਦੇ ਹੁਕਮ ’ਤੇ ਕੋਲਕਾਤਾ ਨਾਈਟ ਰਾਈਡਰਜ਼ ਟੀਮ ਤੋਂ ਹਟਾ ਦਿੱਤਾ ਗਿਆ ਸੀ।

Advertisement
×