India Boxing Gold: ਕਾਮਨਵੈਲਥ ਗੇਮਜ਼: ਅੰਕੁਸ਼ ਪੰਘਾਲ ਨੇ ਇੰਗਲੈਂਡ ਦੇ ਡਿਮੀਜੀ ਸ਼ਿੱਟੂ ਨੂੰ ਹਰਾਇਆ; ਭਾਰਤ ਦਾ ਮੁੱਕੇਬਾਜ਼ੀ ਵਿੱਚ ਸੱਤਵਾਂ ਸੋਨ ਤਮਗਾ
Ankush Panghal Wins Commonwealth Gold:ਪੁਰਸ਼ਾਂ ਦੇ 80 ਕਿਲੋਗ੍ਰਾਮ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ
India Boxing Gold: ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾ ਦੇ 80 ਕਿਲੋਗ੍ਰਾਮ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੇ ਡਿਮੀਜੀ ਸ਼ਿੱਟੂ (Dimeji Shittu) ਨੂੰ ਹਰਾ ਕੇ ਦੇਸ਼ ਲਈ ਸੋਨ ਤਮਗਾ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਮੁੱਕੇਬਾਜ਼ੀ ਦਾ ਆਪਣਾ ਸੱਤਵਾਂ ਗੋਲਡ ਮੈਡਲ ਹਾਸਲ ਕੀਤਾ ਹੈ। ਪਹਿਲਾ ਰਾਊਂਡ ਹਾਰਨ ਤੋਂ ਬਾਅਦ ਅੰਕੁਸ਼ ਪੰਘਾਲ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋਵਾਂ ਰਾਊਂਡਾਂ ਵਿੱਚ ਆਪਣੇ ਵਿਰੋਧੀ ਖਿਡਾਰੀ ਨੂੰ ਕਰਾਰੀ ਟੱਕਰ ਦਿੰਦਿਆਂ ਮੁਕਾਬਲਾ ਆਪਣੇ ਪੱਖ ਵਿੱਚ ਕਰ ਲਿਆ। ਭਾਰਤੀ ਮੁੱਕੇਬਾਜ਼ ਦੀ ਇਸ ਬੇਮਿਸਾਲ ਕਾਰਗੁਜ਼ਾਰੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ।
ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ ਤਮਗੇ ਜਿੱਤੇ। ਸ਼ਨਿਚਰਵਾਰ ਨੂੰ ਇੱਥੇ ਸਮਾਪਤ ਹੋਈਆਂ ਖੇਡਾਂ ਵਿੱਚ ਦੇਸ਼ ਨੇ ਮੁੱਕੇਬਾਜ਼ੀ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ), ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਪ੍ਰੀਤੀ ਪਵਾਰ (54 ਕਿਲੋ), ਏਸ਼ਿਆਈ ਚੈਂਪੀਅਨ ਪ੍ਰਿਆ ਘੰਗਾਸ (60 ਕਿਲੋਗ੍ਰਾਮ), ਸਾਕਸ਼ੀ ਚੌਧਰੀ (51 ਕਿਲੋਗ੍ਰਾਮ) ਅਤੇ ਅਰੁੰਧਤੀ ਚੌਧਰੀ (70 ਕਿਲੋਗ੍ਰਾਮ) ਨੇ ਸੋਨ ਤਮਗੇ ਆਪਣੇ ਨਾਮ ਕੀਤੇ। ਇਸ ਦੇ ਨਾਲ ਹੀ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
ਪੁਰਸ਼ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵੀ ਭਾਰਤ ਦਾ ਦਬਦਬਾ ਰਿਹਾ, ਜਿੱਥੇ ਸਚਿਨ (60 ਕਿਲੋਗ੍ਰਾਮ) ਅਤੇ ਅੰਕੁਸ਼ (70 ਕਿਲੋਗ੍ਰਾਮ) ਨੇ ਸੋਨ ਤਮਗੇ ਜਿੱਤੇ, ਜਦਕਿ ਜਾਦੂਮਣੀ ਸਿੰਘ (55 ਕਿਲੋਗ੍ਰਾਮ) ਅਤੇ ਏਸ਼ਿਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਰਿੰਦਰ ਬੇਰਵਾਲ (+90 ਕਿਲੋਗ੍ਰਾਮ) ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਤੋਂ ਪਹਿਲਾਂ ਦਾ ਸਭ ਤੋਂ ਵਧੀਆ ਮੁੱਕੇਬਾਜ਼ੀ ਪ੍ਰਦਰਸ਼ਨ ਸਾਲ 2018 ਵਿੱਚ ਗੋਲਡ ਕੋਸਟ ਵਿਚ ਰਿਹਾ ਸੀ, ਜਦੋਂ ਦੇਸ਼ ਨੇ ਤਿੰਨ ਸੋਨ ਤਮਗਿਆਂ ਸਮੇਤ ਕੁੱਲ ਸੱਤ ਤਮਗੇ ਜਿੱਤੇ ਸਨ।
ਗਲਾਸਗੋ ਵਿਚ ਕਾਮਨਵੈਲਥ ਗੇਮਜ਼ ਵਿਚ ਭਾਰਤ ਨੇ ਮੁੱਕੇਬਾਜ਼ੀ ਵਰਗ ਵਿਚ ਸੋਨ ਤਗਮਿਆਂ ਦੀ ਝੜੀ ਲਾ ਦਿੱਤੀ । ਇਸ ਤੋਂ ਪਹਿਲਾਂ ਭਾਰਤ ਦੀਆਂ ਪ੍ਰੀਤੀ, ਜੈਸਮਿਨ, ਸਾਕਸ਼ੀ, ਪ੍ਰਿਆ ਤੇ ਅਰੁੰਧਤੀ ਨੇ ਅੱਜ ਆਪਣੇ ਆਪਣੇ ਵਰਗ ਵਿਚ ਵਿਰੋਧੀਆਂ ਨੂੰ ਫਾਈਨਲ ਵਿਚ ਹਰਾ ਕੇ ਸੋਨ ਤਗਮੇ ਹਾਸਲ ਕੀਤੇ।
ਅਰੁੰਧਤੀ ਚੌਧਰੀ ਨੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। ਉਸ ਨੇ ਇਸ ਮੁਕਾਬਲੇ ਵਿੱਚ ਯੂਨਾਨਿਮਸ ਡਿਸੀਜ਼ਨ 5-0 ਨਾਲ ਵੱਡੀ ਜਿੱਤ ਹਾਸਲ ਕੀਤੀ। ਮੁਕਾਬਲੇ ਦੇ ਆਖ਼ਰੀ ਦੌਰ ਦੇ ਸ਼ੁਰੂਆਤੀ 30 ਸਕਿੰਟਾਂ ਵਿੱਚ ਰੈਫਰੀ ਨੇ ਦੋਵਾਂ ਮੁੱਕੇਬਾਜ਼ਾਂ ਨੂੰ ਖੇਡ ਦੀ ਰਫ਼ਤਾਰ ਵਧਾਉਣ ਲਈ ਕਿਹਾ ਸੀ।
ਅਰੁੰਧਤੀ ਦੀ ਵਿਰੋਧੀ ਖਿਡਾਰੀ ਰੀਡ ਨੂੰ ਇਸ ਮੁਕਾਬਲੇ ਵਿੱਚ ਵਾਪਸੀ ਕਰਨ ਲਈ ਹਮਲਾਵਰ ਹੋਣਾ ਪਿਆ ਪਰ ਭਾਰਤੀ ਮੁੱਕੇਬਾਜ਼ ਨੇ ਉਸ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਆਪਣੀ ਬਿਹਤਰੀਨ ਰਣਨੀਤੀ ਦੇ ਦਮ ਉੱਤੇ ਮੁਕਾਬਲਾ ਪੂਰੀ ਤਰ੍ਹਾਂ ਆਪਣੇ ਪੱਖ ਵਿੱਚ ਕਰ ਲਿਆ।
ਇਸ ਤੋਂ ਪਹਿਲਾਂ ਭਾਰਤ ਦੀ ਪ੍ਰਿਆ ਘੰਗਾਸ ਨੇ ਭਾਰਤ ਨੂੰ ਅੱਜ ਦਸਵਾਂ ਸੋਨ ਤਗਮਾ ਜਿਤਾਇਆ। ਉਸ ਨੇ 60 ਕਿਲੋ ਵਰਗ ਵਿਚ ਕੈਨੇਡਾ ਦੀ ਮੈਰੀ ਬਥੌਲ ਨੂੰ ਹਰਾਇਆ।
ਇਸ ਤੋਂ ਪਹਿਲਾਂ ਸਾਕਸ਼ੀ ਨੇ ਇੰਗਲੈਂਡ ਦੀ ਰੂਬੀ ਵਾਈਟ ਨੂੰ 5-0 ਨਾਲ ਹਰਾਇਆ। ਭਾਰਤ ਦੇ ਤਗਮਿਆਂ ਦੀ ਗਿਣਤੀ 34 ਹੋ ਗਈ ਹੈ।
ਇਸ ਤੋਂ ਪਹਿਲਾਂ ਕਾਮਨਵੈਲਥ ਗੇਮਜ਼ ਵਿਚ ਅੱਜ ਭਾਰਤ ਨੇ ਨੌਵਾਂ ਸੋਨ ਤਗਮਾ ਹਾਸਲ ਕੀਤਾ। ਜੈਸਮਿਨ ਤੇ ਪ੍ਰੀਤੀ ਤੋਂ ਬਾਅਦ ਅੱਜ ਸਾਕਸ਼ੀ ਚੌਧਰੀ ਨੇ 51 ਕਿਲੋ ਵਰਗ ਵਿਚ ਫਾਈਨਲ ਮੁਕਾਬਲਾ ਜਿੱਤ ਕੇ ਖਿਤਾਬ ਜਿੱਤਿਆ।
ਜਾਣਕਾਰੀ ਅਨੁਸਾਰ ਸਾਕਸ਼ੀ ਨੇ ਇੰਗਲੈਂਡ ਦੀ ਰੂਬੀ ਵਾਈਟ ਨੂੰ 5-0 ਨਾਲ ਹਰਾਇਆ। ਭਾਰਤ ਨੇ ਹੁਣ ਨੌਂ ਸੋਨ ਤਗਮੇ ਜਿੱਤ ਲਏ ਹਨ ਤੇ ਉਸ ਦੇ ਤਗਮਿਆਂ ਦੀ ਗਿਣਤੀ 32 ਹੋ ਗਈ ਹੈ। ਇਸ ਤੋਂ ਇਲਾਵਾ ਭਾਰਤ ਦੇ ਛੇ ਹੋਰ ਮੁੱਕੇਬਾਜ਼ ਸੋਨ ਤਗਮੇ ਲਈ ਮੈਦਾਨ ਵਿਚ ਉਤਰਨਗੇ।
ਇਸ ਤੋਂ ਪਹਿਲਾਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੇ ਆਪਣਾ ਅੱਠਵਾਂ ਗੋਲਡ ਮੈਡਲ ਜਿੱਤ ਲਿਆ ਸੀ। ਮਹਿਲਾ ਮੁੱਕੇਬਾਜ਼ੀ ਵਿੱਚ ਜੈਸਮੀਨ ਲਾਂਬੋਰੀਆ ਨੇ 57 ਕਿਲੋਗ੍ਰਾਮ ਅਤੇ ਪ੍ਰੀਤੀ ਪਵਾਰ ਨੇ 54 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਸੋਮਨ ਰਾਣਾ ਨੇ ਪੈਰਾ ਸ਼ਾਟਪੁੱਟ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ।

