DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL ’ਚ ਅੱਜ Hyderabad ਤੇ Gujarat ਆਹਮੋ-ਸਾਹਮਣੇ

ਦੋਵੇਂ ਟੀਮਾਂ ਵੱਡੀ ਜਿੱਤ ਨਾਲ ਨੈੱਟ ਰਨ-ਰੇਟ ਸੁਧਾਰਨਾ ਚਾਹੁਣਗੀਆਂ

  • fb
  • twitter
  • whatsapp
  • whatsapp
featured-img featured-img
ਅਹਿਮਦਾਬਾਦ ਵਿੱਚ ਮੈਚ ਤੋਂ ਪਹਿਲਾਂ ਅਭਿਆਸ ਕਰਦੇ ਹੋਏ ਹੈਦਰਾਬਾਦ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਆਪਣੇ ਫੈਸਲਾਕੁਨ ਗੇੜ ਵਿੱਚ ਦਾਖ਼ਲ ਹੋ ਗਈ ਹੈ ਜਿੱਥੇ ਮੰਗਲਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (ਐੱਸ ਆਰ ਐੱਚ) ਅਤੇ ਗੁਜਰਾਤ ਟਾਈਟਨਜ਼ (ਜੀ ਟੀ) ਵਿਚਾਲੇ ਮੁਕਾਬਲਾ ਹੋਵੇਗਾ। ਪਲੇਅਆਫ ਦੀ ਦੌੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੈਚ ਦੋਵਾਂ ਟੀਮਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਵੇਲੇ ਰੌਇਲ ਚੈਲੰਜਰਜ਼ ਬੰਗਲੂਰੂ, ਹੈਦਰਾਬਾਦ ਅਤੇ ਗੁਜਰਾਤ ਤਿੰਨੋਂ ਟੀਮਾਂ 14-14 ਅੰਕਾਂ ਨਾਲ ਬਰਾਬਰੀ ’ਤੇ ਹਨ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਨੈੱਟ ਰਨ-ਰੇਟ ਫੈਸਲਾਕੁਨ ਭੂਮਿਕਾ ਨਿਭਾ ਸਕਦੀ ਹੈ।

ਸ਼ੁਭਮਨ ਗਿੱਲ ਦੀ ਅਗਵਾਈ ਹੇਠ ਗੁਜਰਾਤ ਨੇ ਸ਼ੁਰੂਆਤੀ ਨਾਕਾਮੀਆਂ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। ਰਾਜਸਥਾਨ ਰੌਇਲਜ਼ ਖ਼ਿਲਾਫ਼ 77 ਦੌੜਾਂ ਦੀ ਵੱਡੀ ਜਿੱਤ ਨੇ ਟੀਮ ਦੇ ਹੌਸਲੇ ਬੁਲੰਦ ਕੀਤੇ ਹਨ। ਗੁਜਰਾਤ ਦੀ ਬੱਲੇਬਾਜ਼ੀ ਮੁੱਖ ਤੌਰ ’ਤੇ ਗਿੱਲ ਅਤੇ ਸਾਈ ਸੁਦਰਸ਼ਨ ’ਤੇ ਨਿਰਭਰ ਹੈ; ਜੋਸ ਬਟਲਰ ਅਤੇ ਵਾਸ਼ਿੰਗਟਨ ਸੁੰਦਰ ਮੱਧਕ੍ਰਮ ਨੂੰ ਮਜ਼ਬੂਤੀ ਦੇ ਰਹੇ ਹਨ। ਗੇਂਦਬਾਜ਼ੀ ਵਿੱਚ ਮੁਹੰਮਦ ਸਿਰਾਜ, ਕਗੀਸੋ ਰਬਾਡਾ ਅਤੇ ਰਾਸ਼ਿਦ ਖ਼ਾਨ ਦੀ ਤਿਕੜੀ ਵਿਰੋਧੀਆਂ ’ਤੇ ਭਾਰੀ ਪੈ ਰਹੀ ਹੈ। ਦੂਜੇ ਪਾਸੇ, ਹੈਦਰਾਬਾਦ ਦੀ ਟੀਮ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੀ ਜਾਂਦੀ ਹੈ। ਅਭਿਸ਼ੇਕ ਸ਼ਰਮਾ, ਟਰੈਵਿਸ ਹੈੱਡ, ਈਸ਼ਾਨ ਕਿਸ਼ਨ ਅਤੇ ਐੱਚ ਕਲਾਸਨ ਦੀ ਚੌਕੜੀ ਨੇ ਇਸ ਸੀਜ਼ਨ ਵਿੱਚ ਅੱਠ ਵਾਰ 200 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।

Advertisement

ਅੰਪਾਇਰ ਨਾਲ ਬਹਿਸਣ ’ਤੇ ਕੋਚ ਐਂਡੀ ਫਲਾਵਰ ਨੂੰ ਜੁਰਮਾਨਾ

Advertisement

ਰਾਏਪੁਰ: ਰੌਇਲ ਚੈਲੰਜਰਜ਼ ਬੰਗਲੂਰੂ (ਆਰ ਸੀ ਬੀ) ਦੇ ਮੁੱਖ ਕੋਚ ਐਂਡੀ ਫਲਾਵਰ ਨੂੰ ਬੀਤੇ ਦਿਨ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਦੌਰਾਨ ਚੌਥੇ ਅੰਪਾਇਰ ਨਾਲ ਬਹਿਸ ਕਰਨ ’ਤੇ ਜੁਰਮਾਨਾ ਲਾਇਆ ਗਿਆ ਹੈ। ਉਸ ਨੂੰ ਆਈ ਪੀ ਐੱਲ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੈਚ ਫੀਸ ਦਾ 15 ਫੀਸਦੀ ਹਿੱਸਾ ਜੁਰਮਾਨਾ ਭਰਨਾ ਪਵੇਗਾ। ਆਈ ਪੀ ਐੱਲ ਦੇ ਬਿਆਨ ਅਨੁਸਾਰ ਇਹ ਘਟਨਾ ਮੈਚ ਦੇ 18ਵੇਂ ਓਵਰ ਦੌਰਾਨ ਵਾਪਰੀ ਜਦੋਂ ਫਲਾਵਰ ਨੇ ਗੁੱਸੇ ਵਿੱਚ ਆ ਕੇ ਚੌਥੇ ਅੰਪਾਇਰ ਨਾਲ ਬਹਿਸ ਕੀਤੀ। ਐਂਡੀ ਫਲਾਵਰ ਨੇ ਇਹ ਸਜ਼ਾ ਸਵੀਕਾਰ ਕਰ ਲਈ ਹੈ। -ਪੀਟੀਆਈ

Advertisement
×