DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਐਸਾ ਕੈਸੇ ਹੋ ਸਕਤਾ ਹੈ’: ਟੀ-20 ਕਪਤਾਨੀ ਤੋਂ ਹਟਾਏ ਜਾਣ ’ਤੇ ਹੈਰਾਨ ਹੋਏ Suryakumar Yadav, ਖੋਲ੍ਹਿਆ ਦਿਲ ਦਾ ਦਰਦ

ਟੀ-20 ਵਿਸ਼ਵ ਕੱਪ ਜਿਤਾਉਣ ਦੇ ਬਾਵਜੂਦ ਟੀਮ ’ਚੋਂ ਬਾਹਰ ਕਰਨ ’ਤੇ ਜਤਾਈ ਨਿਰਾਸ਼ਾ, ਕਿਹਾ- 40-50 ਦਿਨਾਂ ਤੱਕ ਨਹੀਂ ਸਮਝ ਆਇਆ ਕਿ ਅਚਾਨਕ ਕੀ ਹੋ ਗਿਆ

  • fb
  • twitter
  • whatsapp
  • whatsapp
featured-img featured-img
ਨਵੀ ਮੁੰਬਈ ਵਿੱਚ ਕ੍ਰਿਕਟ ਮੈਚ ਦੌਰਾਨ ਭਾਰਤ ਦੇ ਸਾਬਕਾ ਟੀ-20 ਕਪਤਾਨ ਸੂਰਿਆਕੁਮਾਰ ਯਾਦਵ। ਪੀਟੀਆਈ ਫਾਈਲ
Advertisement

ਭਾਰਤੀ ਟੀ-20 ਟੀਮ ਦੇ ਪੂਰਵ ਕਪਤਾਨ ਅਤੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਆਪਣੀ ਕਪਤਾਨੀ ਖੋਹੇ ਜਾਣ ਅਤੇ ਟੀਮ ਤੋਂ ਬਾਹਰ ਕੀਤੇ ਜਾਣ ਦੇ ਫੈਸਲੇ ’ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਆਪਣੀ ਕਪਤਾਨੀ ਹੇਠ ਭਾਰਤ ਨੂੰ ਟੀ-20 ਵਿਸ਼ਵ ਕੱਪ ਜਿਤਾਉਣ ਦੇ ਬਾਵਜੂਦ ਕਪਤਾਨੀ ਤੋਂ ਹਟਾਏ ਜਾਣ ਅਤੇ ਟੀਮ 'ਚੋਂ ਬਾਹਰ ਕੀਤੇ ਜਾਣ ’ਤੇ ਉਨ੍ਹਾਂ ਡੂੰਘੀ ਹੈਰਾਨੀ ਅਤੇ ਨਿਰਾਸ਼ਾ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਯੂਕੇ (ਆਇਰਲੈਂਡ ਅਤੇ ਇੰਗਲੈਂਡ) ਦੌਰੇ ਲਈ ਸੂਰਿਆਕੁਮਾਰ ਨੂੰ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਸੀ ਅਤੇ ਆਈ.ਪੀ.ਐੱਲ. ਵਿੱਚ ਪੰਜਾਬ ਕਿੰਗਜ਼ ਦੀ ਸ਼ਾਨਦਾਰ ਕਪਤਾਨੀ ਕਰਨ ਵਾਲੇ ਸ਼੍ਰੇਅਸ ਅਈਅਰ ਨੂੰ ਟੀ-20 ਟੀਮ ਦੀ ਵਾਗਡੋਰ ਸੌਂਪੀ ਗਈ ਸੀ।

ਪੂਰਵ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਦੇ ਯੂ-ਟਿਊਬ ਚੈਨਲ ’ਤੇ ਗੱਲਬਾਤ ਕਰਦਿਆਂ 35 ਸਾਲਾ ਸੂਰਿਆਕੁਮਾਰ ਨੇ ਖੁਲਾਸਾ ਕੀਤਾ ਕਿ ਇਸ ਫੈਸਲੇ ਤੋਂ ਬਾਅਦ ਉਹ ਲਗਭਗ ਦੋ ਮਹੀਨੇ ਤੱਕ ਸਦਮੇ ਵਿੱਚ ਰਹੇ। ਉਨ੍ਹਾਂ ਕਿਹਾ, “ਮੈਂ 40-50 ਦਿਨ ਘਰ ਬੈਠਾ ਰਿਹਾ। ਮੈਂ ਕੁਝ ਨਹੀਂ ਕਰ ਰਿਹਾ ਸੀ ਅਤੇ ਪੂਰੀ ਤਰ੍ਹਾਂ ਹੈਰਾਨ ਸੀ। ਮੈਂ ਸੋਚ ਰਿਹਾ ਸੀ ਕਿ ਹੁਣ ਕੀ ਕਰਾਂ, ਖੇਡਣਾ ਵੀ ਹੈ ਜਾਂ ਨਹੀਂ? ਫਿਰ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਯਾਦ ਕਰਵਾਇਆ ਕਿ ਮੈਂ 20 ਸਾਲ ਪਹਿਲਾਂ ਇਹ ਖੇਡ ਕਿਉਂ ਸ਼ੁਰੂ ਕੀਤੀ ਸੀ, ਕਿਉਂਕਿ ਮੈਨੂੰ ਕ੍ਰਿਕਟ ਦਾ ਜਨੂਨ ਸੀ। ਉਸ ਦੀ ਗੱਲ ਨੇ ਮੇਰੇ ਅੰਦਰ ਦਾ ਜਜ਼ਬਾ ਫਿਰ ਜਗਾ ਦਿੱਤਾ।”

Advertisement

ਸੂਰਿਆਕੁਮਾਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਟੀਮ ਨੇ ਇੱਕ ਵੀ ਲੜੀ ਨਹੀਂ ਹਾਰੀ ਸੀ ਅਤੇ ਵਿਸ਼ਵ ਕੱਪ ਦੇ ਨਾਲ-ਨਾਲ ਏਸ਼ੀਆ ਕੱਪ ਵੀ ਜਿੱਤਿਆ ਸੀ। ਅਜਿਹੇ ਵਿੱਚ ਜਦੋਂ ਸਭ ਕੁਝ ਠੀਕ ਚੱਲ ਰਿਹਾ ਸੀ, ਤਾਂ ਅਚਾਨਕ ਬਦਲਾਅ ਦੀ ਲੋੜ ਕਿਉਂ ਪਈ? ਉਹ ਘਰ ਬੈਠ ਕੇ ਇਹੀ ਸੋਚਦੇ ਰਹੇ ਕਿ 'ਐਸਾ ਕੈਸੇ ਹੋ ਸਕਤਾ ਹੈ'। ਉਨ੍ਹਾਂ ਅੱਗੇ ਕਿਹਾ ਕਿ ਉਹ 2028 ਲਾਸ ਏਂਜਲਸ ਓਲੰਪਿਕ ਅਤੇ ਅਗਲੇ ਟੀ-20 ਵਿਸ਼ਵ ਕੱਪ ਤੱਕ ਟੀਮ ਨੂੰ ਅੱਗੇ ਲੈ ਕੇ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਚੋਣਕਾਰਾਂ ਦੀ ਸੋਚ ਵੱਖਰੀ ਸੀ। ਹਾਲਾਂਕਿ, ਉਨ੍ਹਾਂ ਨੇ ਇਸ ’ਤੇ ਕੋਈ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਚਿਹਰੇ ’ਤੇ ਮੁਸਕਾਨ ਬਣਾਈ ਰੱਖੀ।

Advertisement

ਨਵੇਂ ਕਪਤਾਨ ਸ਼੍ਰੇਅਸ ਅਈਅਰ ਦਾ ਸਮਰਥਨ ਕਰਦਿਆਂ ਸੂਰਿਆਕੁਮਾਰ ਨੇ ਕਿਹਾ ਕਿ ਅਈਅਰ ਇੱਕ ਬਹਤੁ ਵਧੀਆ ਖਿਡਾਰੀ, ਚੰਗਾ ਇਨਸਾਨ ਅਤੇ ਕਾਬਿਲ ਕਪਤਾਨ ਹੈ, ਇਸ ਲਈ ਉਨ੍ਹਾਂ ਦੇ ਮਨ ਵਿੱਚ ਅਈਅਰ ਨੂੰ ਕਪਤਾਨ ਬਣਾਏ ਜਾਣ ’ਤੇ ਕੋਈ ਗਿਲਾ ਨਹੀਂ ਹੈ। ਟੀ-20 ਵਿੱਚ 113 ਮੈਚਾਂ ’ਚ 3,272 ਦੌੜਾਂ ਬਣਾਉਣ ਵਾਲੇ ਇਸ ਧਾਕੜ ਬੱਲੇਬਾਜ਼ ਦੀ ਫਾਰਮ ਪਿਛਲੇ ਕੁਝ ਸਮੇਂ ਤੋਂ ਜ਼ਰੂਰ ਡਿੱਗੀ ਹੈ, ਪਰ ਉਨ੍ਹਾਂ ਸਾਫ਼ ਕੀਤਾ ਕਿ ਉਹ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਹਨ ਅਤੇ ਭਾਰਤੀ ਟੀਮ ਵਿੱਚ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹਨ।

Advertisement
×