DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey World Cup: ਪਾਕਿ ਖ਼ਿਲਾਫ਼ India ਦੀ ਵੱਡੀ ਜਿੱਤ

5-3 ਨਾਲ ਹਰਾ ਕੇ ਦੂਜੇ ਗੇਡ਼ ਵਿੱਚ ਜਗ੍ਹਾ ਬਣਾਈ; ਹਰਮਨਪ੍ਰੀਤ ਅਤੇ ਅਭਿਸ਼ੇਕ ਨੇ ਦੋ-ਦੋ ਗੋਲ ਕੀਤੇ

  • fb
  • twitter
  • whatsapp
  • whatsapp
featured-img featured-img
ਐਮਸਟਲਵੀਨ ਵਿੱਚ ਪਾਕਿਸਤਾਨ ਖਿਲਾਫ਼ ਗਰੁੱਪ ਡੀ ਦੇ ਮੈਚ ਵਿੱਚ ਭਾਰਤੀ ਖਿਡਾਰੀ ਇਕ ਗੋਲ ਕਰਨ ਤੋਂ ਬਾਅਦ। -ਫੋਟੋ: ਪੀਟੀਆਈ
Advertisement

ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਐੱਫ ਆਈ ਐੱਚ ਵਿਸ਼ਵ ਕੱਪ ਦੇ ਪੂਲ ਡੀ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਦੂਜੇ ਪਾਸੇ ਪਾਕਿਸਤਾਨੀ ਟੀਮ ਟੂਰਨਾਮੈਂਟ ਵਿੱਚੋਂ ਤਕਰੀਬਨ ਬਾਹਰ ਹੋ ਗਈ ਹੈ। ਪਿਛਲੇ ਦਹਾਕੇ ਵਿੱਚ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਇੱਕ ਵੀ ਮੁਕਾਬਲਾ ਨਹੀਂ ਹਾਰਿਆ। ਵੈੇਗਨੇਰ ਸਟੇਡੀਅਮ ਵਿੱਚ ਖੇਡੇ ਗਏ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪੰਜਵੇਂ ਅਤੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਰਾਹੀਂ ਗੋਲ ਕੀਤੇ; ਅਭਿਸ਼ੇਕ ਨੇ 11ਵੇਂ ਅਤੇ 24ਵੇਂ ਮਿੰਟ ਵਿੱਚ ਦੋ ਫੀਲਡ ਗੋਲ ਦਾਗੇ। ਇਸ ਤੋਂ ਇਲਾਵਾ ਮੈਚ ਦੇ 34ਵੇਂ ਮਿੰਟ ਵਿੱਚ ਹਾਰਦਿਕ ਸਿੰਘ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰ ਕੇ ਸਥਿਤੀ ਹੋਰ ਮਜ਼ਬੂਤ ਕਰ ਦਿੱਤੀ।

ਪਾਕਿਸਤਾਨੀ ਟੀਮ ਵਾਪਸੀ ਦੀ ਕੋਸ਼ਿਸ਼ ਦੇ ਬਾਵਜੂਦ ਸਿਰਫ਼ ਤਿੰਨ ਗੋਲ ਕਰ ਸਕੀ। ਪਾਕਿਸਤਾਨ ਵੱਲੋਂ ਹਨਾਨ ਸ਼ਾਹਿਦ ਨੇ 22ਵੇਂ ਅਤੇ 46ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ; ਸੂਫੀਆਨ ਸ਼ੇਖ ਨੇ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ। ਪੂਲ ਡੀ ’ਚੋਂ ਭਾਰਤ ਅਤੇ ਇੰਗਲੈਂਡ ਨੇ ਦੂਜੇ ਗੇੜ ਲਈ ਕੁਆਲੀਫਾਈ ਕਰ ਲਿਆ ਹੈ। ਇੰਗਲੈਂਡ ਹੱਥੋਂ ਹਾਰਨ ਕਾਰਨ ਭਾਰਤੀ ਟੀਮ ਦੂਜੇ ਗੇੜ ਵਿੱਚ ਕੋਈ ਅੰਕ ਨਹੀਂ ਲਿਜਾ ਸਕੇਗੀ। ਉਧਰ ਅੱਠ ਸਾਲ ਬਾਅਦ ਵਿਸ਼ਵ ਕੱਪ ਖੇਡ ਰਹੀ ਪਾਕਿਸਤਾਨੀ ਟੀਮ ਲਈ ਇਹ ਕਰੋ ਜਾਂ ਮਰੋ ਵਾਲਾ ਮੈਚ ਸੀ, ਜਿਸ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Advertisement

Advertisement
Advertisement
×