DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey World Cup: ਭਾਰਤੀ ਟੀਮ ਇੰਗਲੈਂਡ ਤੋਂ 2-4 ਨਾਲ ਹਾਰੀ

ਇੰਗਲੈਂਡ ਦੀ ਟੀਮ ਨੇ ਦੂਜੇ ਅੱਧ ਵਿੱਚ ਤਿੰਨ ਗੋਲ ਕੀਤੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੱਥੇ ਅੱਜ ਪੁਰਸ਼ ਹਾਕੀ ਆਲਮੀ ਕੱਪ ਦੇ ਆਪਣੇ ਦੂਜੇ ਪੂਲ ਮੈਚ ਵਿੱਚ ਭਾਰਤ ਨੂੰ ਦੂਜੇ ਅੱਧ ਵਿੱਚ ਤਿੰਨ ਗੋਲ ਹੋਣ ਕਾਰਨ ਉੱਚ ਦਰਜਾ ਪ੍ਰਾਪਤ ਇੰਗਲੈਂਡ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੂਲ ‘ਡੀ’ ਦੇ ਇਸ ਮੁਕਾਬਲੇ ਵਿੱਚ ਨਿਕੋਲਸ ਬੈਂਡੁਰਾਕ ਨੇ 13ਵੇਂ ਮਿੰਟ ਵਿੱਚ ਗੋਲ ਕਰ ਕੇ ਇੰਗਲੈਂਡ ਨੂੰ ਲੀਡ ਦਿਵਾਈ, ਪਰ ਭਾਰਤ ਨੇ ਸ਼ਾਨਦਾਰ ਵਾਪਸੀ ਕਰਦਿਆਂ ਕਪਤਾਨ ਹਰਮਨਪ੍ਰੀਤ ਸਿੰਘ (16ਵੇਂ ਮਿੰਟ) ਅਤੇ ਦਿਲਪ੍ਰੀਤ ਸਿੰਘ (24ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ 2-1 ਦੀ ਲੀਡ ਹਾਸਲ ਕਰ ਲਈ; ਹਾਲਾਂਕਿ ਇੰਗਲੈਂਡ ਦੀ ਟੀਮ ਨੇ ਦੂਜੇ ਅੱਧ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਟੂਅਰਟ ਰਸ਼ਮੇਅਰ (38ਵੇਂ ਮਿੰਟ) ਅਤੇ ਹੈਨਰੀ ਕ੍ਰੋਫਟ (42ਵੇਂ ਮਿੰਟ) ਨੇ ਤੀਜੇ ਕੁਆਰਟਰ ਵਿੱਚ ਗੋਲ ਦਾਗੇ। ਇਸ ਤੋਂ ਬਾਅਦ ਬੈਂਡੁਰਾਕ (54ਵੇਂ ਮਿੰਟ) ਨੇ ਦਿਨ ਦਾ ਆਪਣਾ ਦੂਜਾ ਗੋਲ ਕਰ ਕੇ ਇੰਗਲੈਂਡ ਨੂੰ ਭਾਰਤ ਵਿਰੁੱਧ 4-2 ਨਾਲ ਜਿੱਤ ਦਿਵਾਉਣ ਵਿੱਚ ਮਦਦ ਕੀਤੀ। ਭਾਰਤ ਨੂੰ ਦੂਜੇ ਗੇੜ ਵਿੱਚ ਪਹੁੰਚਣ ਲਈ ਬੁੱਧਵਾਰ ਨੂੰ ਆਪਣੇ ਆਖ਼ਰੀ ਪੂਲ ਮੈਚ ਵਿੱਚ ਪਾਕਿਸਤਾਨ ਜਿਸ ਦਾ ਦੋ ਮੈਚਾਂ ਵਿੱਚ ਇੱਕ ਅੰਕ ਹੈ, ਨੂੰ ਜਾਂ ਤਾਂ ਹਰਾਉਣਾ ਪਵੇਗਾ ਜਾਂ ਮੈਚ ਡਰਾਅ ਕਰਨਾ ਪਵੇਗਾ।

Advertisement
Advertisement
×