ਭੁਬਨੇਸ਼ਵਰ: ਭਾਰਤ ਵੱਲੋਂ ਉੜੀਸਾ ਵਿੱਚ ਅਗਲੇ ਸਾਲ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਸਪੇਨ ਖ਼ਿਲਾਫ਼ ਹੋਣ ਵਾਲੇ ਮੈਚ ਨਾਲ ਕੀਤੀ ਜਾਵੇਗੀ। ਭਾਰਤ ਨੂੰ ਇੰਗਲੈਂਡ, ਸਪੇਨ ਤੇ ਵੇਲਜ਼ ਨਾਲ ਪੂਲ ‘ਡੀ’ ਵਿੱਚ ਰੱਖਿਆ ਗਿਆ ਹੈ। ਮੇਜ਼ਬਾਨ ਟੀਮ ਪਹਿਲਾ ਮੈਚ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ 13 ਜਨਵਰੀ ਨੂੰ ਸ਼ਾਮ ਸੱਤ ਵਜੇ ਸਪੇਨ ਖ਼ਿਲਾਫ਼ ਖੇਡੇਗੀ। -ਆਈਏਐੱਨਐੱਸ