DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey World Cup: ਭਾਰਤ ਅਤੇ Pakistan ਵਿਚਾਲੇ ਮੁਕਾਬਲਾ ਅੱਜ

ਭਾਰਤੀ ਟੀਮ ਨੂੰ ਅਗਲੇ ਗੇਡ਼ ’ਚ ਜਾਣ ਲੲੀ ਜਿੱਤ ਜਾਂ ਡਰਾਅ ਜ਼ਰੂਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤ ਇੱਥੇ ਆਲਮੀ ਹਾਕੀ ਕੱਪ ਵਿੱਚ 19 ਅਗਸਤ ਨੂੰ ਗਰੁੱਪ ਡੀ ’ਚ ਆਪਣਾ ਆਖ਼ਰੀ ਮੈਚ ਪਾਕਿਸਤਾਨ ਵਿਰੁੱਧ ਖੇਡੇਗਾ, ਜਿੱਥੇ ਭਾਰਤ ਦੀ ਨਜ਼ਰ ਵਿਸ਼ਵ ਕੱਪ ’ਚ ਵਿਰੋਧੀ ਟੀਮ ਖ਼ਿਲਾਫ਼ ਇੱਕ ਦਹਾਕੇ ਤੋਂ ਆਪਣਾ ਜੇਤੂ ਰਿਕਾਰਡ ਬਰਕਰਾਰ ਰੱਖਣ ਸਣੇ ਦੂਜੇ ਗੇੜ ’ਚ ਜਾਣ ਲਈ ਮੈਚ ਜਿੱਤਣ ਜਾਂ ਘੱਟੋ-ਘੱਟ ਡਰਾਅ ਖੇਡਣ ’ਤੇ ਹੋਵੇਗੀ। ਭਾਰਤੀ ਪੁਰਸ਼ ਟੀਮ ਨੇ ਪਹਿਲੇ ਮੈਚ ਵਿੱਚ ਵੇਲਜ਼ ਦੀ ਟੀਮ 3-1 ਗੋਲਾਂ ਨਾਲ ਹਰਾਇਆ ਸੀ, ਦੂਜੇ ਮੈਚ ’ਚ ਟੀਮ ਨੂੰ ਇੰਗਲੈਂਡ ਤੋਂ 2-4 ਗੋਲਾਂ ਨਾਲ ਹਾਰ ਮਿਲੀ ਸੀ। ਪੂਲ-ਡੀ ’ਚ ਇੰਗਲੈਂਡ ਦੋਵੇਂ ਮੈਚ ਜਿੱਤ ਕੇ ਸਿਖਰ ’ਤੇ ਹੈ ਅਤੇ ਭਾਰਤ ਤਿੰਨ ਅੰਕਾਂ ਨਾਲ ਦੂਜੇ ਜਦਕਿ ਪਾਕਿਸਤਾਨ ਤੇ ਵੇਲਜ਼ ਇੱਕ-ਇੱਕ ਅੰਕ ਨਾਲ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ’ਤੇ ਹਨ। ਪਾਕਿਸਤਾਨ ਜੇ ਹਾਰਦਾ ਹੈ ਤਾਂ ਉਹ ਟੂਰਨਾਮੈਂਟ ’ਚੋਂ ਬਾਹਰ ਹੋ ਜਾਵੇਗਾ ਜਦਕਿ ਵੇਲਜ਼ ਨੂੰ ਅਗਲੇ ਗੇੜ ’ਚ ਜਾਣ ਲਈ ਇੰਗਲੈਂਡ ਖ਼ਿਲਾਫ਼ ਵੱਡੇ ਫ਼ਰਕ ਨਾਲ ਜਿੱਤਣਾ ਪਵੇਗਾ। ਮੌਜੂਦਾ ਲੈਅ ਦੇ ਮੱਦੇਨਜ਼ਰ ਭਾਰਤੀ ਟੀਮ ਦਾ ਪਾਕਿਸਤਾਨ ਖ਼ਿਲਾਫ਼ ਪਲੜਾ ਭਾਰੀ ਲੱਗ ਰਿਹਾ ਹੈ।

Advertisement
Advertisement
×