ਹਾਕੀ ਵਿਸ਼ਵ ਕੱਪ: ਉਡਾਣਾਂ ਰੱਦ ਹੋਣ ਕਾਰਨ ਵਿਦੇਸ਼ੀ ਮਹਿਮਾਨ ਪ੍ਰੇਸ਼ਾਨ
ਇੱਥੇ ਚੱਲ ਰਿਹਾ ਜੂਨੀਅਰ ਹਾਕੀ ਵਿਸ਼ਵ ਕੱਪ ਦੇਖਣ ਆਏ ਵਿਦੇਸ਼ੀ ਮਹਿਮਾਨ ਅਤੇ ਖਿਡਾਰੀਆਂ ਦੇ ਪਰਿਵਾਰ ਇੰਡੀਗੋ ਏਅਰਲਾਈਨਜ਼ ਦੇ ਸੰਕਟ ਕਾਰਨ ਡਾਢੇ ਪਰੇਸ਼ਾਨ ਹਨ। ਉਡਾਣਾਂ ਰੱਦ ਹੋਣ ਅਤੇ ਦੇਰੀ ਕਾਰਨ ਕਈਆਂ ਨੇ ਤਾਜ ਮਹਿਲ ਦੇਖਣ ਸਮੇਤ ਆਪਣੇ ਸੈਰ-ਸਪਾਟੇ ਦੇ ਸਾਰੇ ਪ੍ਰੋਗਰਾਮ...
Advertisement
ਇੱਥੇ ਚੱਲ ਰਿਹਾ ਜੂਨੀਅਰ ਹਾਕੀ ਵਿਸ਼ਵ ਕੱਪ ਦੇਖਣ ਆਏ ਵਿਦੇਸ਼ੀ ਮਹਿਮਾਨ ਅਤੇ ਖਿਡਾਰੀਆਂ ਦੇ ਪਰਿਵਾਰ ਇੰਡੀਗੋ ਏਅਰਲਾਈਨਜ਼ ਦੇ ਸੰਕਟ ਕਾਰਨ ਡਾਢੇ ਪਰੇਸ਼ਾਨ ਹਨ। ਉਡਾਣਾਂ ਰੱਦ ਹੋਣ ਅਤੇ ਦੇਰੀ ਕਾਰਨ ਕਈਆਂ ਨੇ ਤਾਜ ਮਹਿਲ ਦੇਖਣ ਸਮੇਤ ਆਪਣੇ ਸੈਰ-ਸਪਾਟੇ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਆਸਟਰੇਲੀਆਈ ਖਿਡਾਰੀ ਫਾਹੀ ਨੋਆਹ ਦੀ ਮਾਂ ਕੇਟ ਨੇ ਦੱਸਿਆ ਕਿ ਉਹ ਤਾਜ ਮਹਿਲ ਦੇਖਣਾ ਚਾਹੁੰਦੀ ਸੀ, ਪਰ ਦੂਜੇ ਪਰਿਵਾਰਾਂ ਦੀ ਪ੍ਰੇਸ਼ਾਨੀ ਦੇਖ ਕੇ ਉਸ ਨੇ ਯੋਜਨਾ ਬਦਲ ਦਿੱਤੀ ਹੈ। ਬੈਲਜੀਅਮ ਤੋਂ ਆਈ ਲੌਰਾ ਨੇ ਦੱਸਿਆ ਕਿ ਉਸ ਨੇ ਹਵਾਈ ਸਫ਼ਰ ਛੱਡ ਕੇ ਹੁਣ ਸੜਕੀ ਰਸਤਾ ਚੁਣਿਆ ਹੈ। ਚਾਰ ਵਾਰ ਦੇ ਓਲੰਪੀਅਨ 87 ਸਾਲਾ ਅਵਤਾਰ ਸਿੰਘ ਸੋਹਲ ਤੇ 85 ਸਾਲਾ ਤਰਲੋਕ ਸਿੰਘ ਮੰਡੇਰ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ 12 ਘੰਟੇ ਖੱਜਲ ਹੋਣਾ ਪਿਆ। ਵਿਸ਼ਵ ਕੱਪ ਖ਼ਤਮ ਹੋਣ ਕੰਢੇ ਹੈ ਪਰ ਮਹਿਮਾਨਾਂ ਨੂੰ ਟਿਕਟਾਂ ਮਹਿੰਗੀਆਂ ਹੋਣ ਅਤੇ ਸੀਟਾਂ ਨਾ ਮਿਲਣ ਕਾਰਨ ਵਾਪਸੀ ਦੀ ਚਿੰਤਾ ਸਤਾ ਰਹੀ ਹੈ।
Advertisement
Advertisement
