DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey World Cup 2026: ਆਲਮੀ ਕੱਪ ’ਚ ਭਾਰਤੀ ਟੀਮ ਦੇ ਪ੍ਰਦਰਸ਼ਨ ’ਤੇ ਉੱਠੇ ਸਵਾਲ

ਚੋਣ ਪ੍ਰਕਿਰਿਆ ਅਤੇ ਨਵੇਂ ਖਿਡਾਰੀਆਂ ਨੂੰ ਮੌਕਾ ਨਾ ਦੇਣ ’ਤੇ ਰੋਸ ਜਤਾਇਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਲਮੀ ਕੱਪ ’ਚ 51 ਸਾਲਾਂ ਦਾ ਖ਼ਿਤਾਬੀ ਸੋਕਾ ਖਤਮ ਕਰਨ ਦੀ ਉਮੀਦ ਨਾਲ ਗਈ ਭਾਰਤੀ ਪੁਰਸ਼ ਹਾਕੀ ਟੀਮ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ’ਚ ਨਾਕਾਮ ਰਹਿਣ ’ਤੇ ਸਾਬਕਾ ਖਿਡਾਰੀਆਂ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਨਾ ਦੇਣ ਅਤੇ ਉਸੇ ਕੋਰ ਗਰੁੱਪ ਨਾਲ ਲਗਾਤਾਰ ਖੇਡਣ ’ਤੇ ਸਵਾਲ ਚੁੱਕੇ ਹਨ। ਸਾਬਕਾ ਖਿਡਾਰੀਆਂ ਦਾ ਮੰਨਣਾ ਹੈ ਕਿ ਹੌਲੀ ਸ਼ੁਰੂਆਤ, ਮੌਕੇ ਗੁਆਉਣੇ ਅਤੇ ਰੱਖਿਆ ਕਤਾਰ ਦੀ ਕੋਤਾਹੀ ਤੋਂ ਅੱਗੇ ਇਹ ਸਮੱਸਿਆ ਹੋਰ ਵੱਡੀ ਹੈ ਅਤੇ ਇਸ ਦਾ ਹੱਲ ਕਾਫ਼ੀ ਪਹਿਲਾਂ ਕੱਢਿਆ ਜਾਣਾ ਚਾਹੀਦਾ ਸੀ। ਸਾਬਕਾ ਗੋਲਕੀਪਰ ਪੀ ਆਰ ਸ੍ਰੀਜੇਸ਼ ਨੇ ਜੂਨੀਅਰ ਖਿਡਾਰੀਆਂ ਨੂੰ ਸਮੇਂ ਸਿਰ ਮੌਕਾ ਨਾ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ, ‘‘ਸੀਨੀਅਰ ਖਿਡਾਰੀਆਂ ਮਗਰੋਂ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ। ਕੀ ਅਸੀਂ ਦੂਜੀ ਕਤਾਰ ਤਿਆਰ ਕੀਤੀ ਹੈ। ਲਾਸ ਏਂਜਲਸ ਓਲੰਪਿਕ ’ਚ ਦੋ ਸਾਲ ਹੀ ਬਚੇ ਹਨ ਅਤੇ ਉਸ ਤੋਂ ਪਹਿਲਾਂ ਲਗਪਗ 30 ਮੈਚ ਹੀ ਹੋਣਗੇ। ਕੀ ਓਲੰਪਿਕ ਲਈ ਇਸ ਤੋਂ ਖਿਡਾਰੀ ਤਿਆਰ ਹੋ ਸਕਦੇ ਹਨ। ਨਹੀਂ।’’ ਉਸ ਨੇ ਕਿਹਾ, ‘‘ਵਿਸ਼ਵ ਕੱਪ ਦੀ ਟੀਮ ਵਿੱਚ ਵੀ ਉਹੀ ਕੋਰ ਖਿਡਾਰੀ ਹਨ ਜਦਕਿ ਮਨਮੀਤ ਸਿੰਘ, ਆਮਿਰ ਅਲੀ, ਰੋਸ਼ਨ ਕੁਜੂਰ, ਤਾਲੇਮ ਪ੍ਰਿਅਬਰਤ, ​​ਰੋਹਿਤ, ਅਰਸ਼ਦੀਪ ਵਰਗੇ ਕਈ ਹੋਣਹਾਰ ਜੂਨੀਅਰ ਉਡੀਕ ਕਰ ਰਹੇ ਹਨ।’’ ਸਾਬਕਾ ਓਲੰਪੀਅਨ ਜਗਬੀਰ ਸਿੰਘ ਨੇ ਕਿਹਾ, ‘‘ਜੂਨੀਅਰ ਖਿਡਾਰੀਆਂ ਨੂੰ ਸਹੀ ਸਮੇਂ ’ਤੇ ਮੌਕੇ ਮਿਲਣੇ ਚਾਹੀਦੇ ਹਨ। ਤਿਆਰੀ ਓਲੰਪਿਕ ਤੋਂ ਓਲੰਪਿਕ ਦੀ ਹੋਣੀ ਚਾਹੀਦੀ ਹੈ। ਕੋਚਿੰਗ ਸਟਾਫ ਨੇ ਤਜਰਬੇ ਨੂੰ ਤਰਜੀਹ ਦਿੱਤੀ ਜੋ ਕੰਮ ਨਹੀਂ ਆਇਆ।’’ ਓਲੰਪਿਕ ਸੋਨ ਤਗ਼ਮਾ ਜੇਤੂ ਕਪਤਾਨ ਵਾਸੂਦੇਵਨ ਭਾਸਕਰਨ ਨੇ ਕਿਹਾ, ‘‘ਮੈਂ ਪਿਛਲੇ ਚਾਰ ਸਾਲਾਂ ’ਚ ਕਿਸੇ ਭਾਰਤੀ ਫਾਰਵਰਡ ਨੂੰ ਚੰਗਾ ਖੇਡਦੇ ਨਹੀਂ ਦੇਖਿਆ। ਅਸੀਂ ਨਵੇਂ ਖਿਡਾਰੀਆਂ ਨੂੰ ਮੌਕੇ ਨਹੀਂ ਦਿੱਤੇ। ਅਸੀਂ ਹਮਦਰਦੀ, ਪਿਛਲੇ ਰਿਕਾਰਡ ਅਤੇ ਅੰਕੜਿਆਂ ’ਤੇ ਹੀ ਟੀਮ ਚੁਣ ਲੈਂਦੇ ਹਾਂ।’’ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੇ ਕਿਹਾ ਕਿ ਭਾਰਤੀ ਹਾਕੀ ਦਾ ਅੰਦਰੂੁਨੀ ਢਾਂਚਾ ਇੰਨਾ ਕਮਜ਼ੋਰ ਹੈ ਕਿ ਹੋਣਹਾਰ ਖਿਡਾਰੀ ਨਿਕਲਦੇ ਹੀ ਨਹੀਂ। -ਪੀਟੀਆਈ

Advertisement
Advertisement
×