DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Hockey stalwart Manpreet dropped: ਮਨਪ੍ਰੀਤ ਅਤੇ ਦੋ ਹੋਰ ਖਿਡਾਰੀ ਸੰਭਾਵੀ ਸੂਚੀ ਵਿਚੋਂ ਬਾਹਰ

ਦੱਖਣੀ ਅਫਰੀਕਾ ਵਿੱਚ ਅਨੁਸ਼ਾਸਨੀ ਮਾਮਲੇ ’ਤੇ ਕੀਤੀ ਕਾਰਵਾਈ

  • fb
  • twitter
  • whatsapp
  • whatsapp
Advertisement

ਹਾਕੀ ਇੰਡੀਆ ਦੇ ਆਉਣ ਵਾਲੇ ਐਫਆਈਐਚ ਪ੍ਰੋ ਲੀਗ ਸੀਜ਼ਨ ਲਈ ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚੋਂ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਸਮੇਤ ਤਿੰਨ ਖਿਡਾਰੀਆਂ ਨੂੰ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਸੰਬਰ ਵਿੱਚ ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਗੰਭੀਰ ਅਨੁਸ਼ਾਸਨੀ ਮਾਮਲੇ ’ਤੇ ਇਹ ਕਾਰਵਾਈ ਕੀਤੀ ਗਈ ਹੈ।

Advertisement

ਸੂਤਰਾਂ ਨੇ ਕਿਹਾ ਕਿ ਤਿੰਨ ਟੈਸਟ ਮੈਚਾਂ ਦੇ ਦੌਰੇ ਦੌਰਾਨ ਕਥਿਤ ਅਨੁਸ਼ਾਸਨਹੀਣਤਾ ਦੇ ਮੱਦੇਨਜ਼ਰ ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਆਉਣ ਵਾਲੇ ਐਫਆਈਐਚ ਪ੍ਰੋ ਲੀਗ ਸੀਜ਼ਨ ਤੋਂ ਪਹਿਲਾਂ 1 ਤੋਂ 7 ਫਰਵਰੀ ਤੱਕ ਹੋਣ ਵਾਲੇ ਕੌਮੀ ਤਿਆਰੀ ਕੈਂਪ ਲਈ 33 ਮੈਂਬਰੀ ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ।

Advertisement

ਇਸ ਦੌਰਾਨ ਭਾਰਤ ਨੇ 2 ਤੋਂ 16 ਦਸੰਬਰ ਵਿਚਕਾਰ ਟੈਸਟ ਲੜੀ ਵਿਚ ਦੋ ਮੈਚ ਹਾਰੇ ਜਦੋਂ ਕਿ ਤੀਜਾ ਮੈਚ ਡਰਾਅ ਰਿਹਾ।

ਦੱਖਣੀ ਅਫਰੀਕਾ ਦੌਰੇ ਦੌਰਾਨ ਅਨੁਸ਼ਾਸਨਹੀਣਤਾ ਦਾ ਇੱਕ ਗੰਭੀਰ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਖਿਡਾਰੀ ਟੀਮ ਮੀਟਿੰਗ ਵਿਚੋਂ ਗੈਰਹਾਜ਼ਰ ਰਿਹਾ। ਬਾਅਦ ਵਿੱਚ ਪਤਾ ਲੱਗਾ ਕਿ ਮਨਪ੍ਰੀਤ, ਦਿਲਪ੍ਰੀਤ ਅਤੇ ਪਾਠਕ ਨੇ ਕਥਿਤ ਤੌਰ ’ਤੇ ਉਸਨੂੰ ਪਾਬੰਦੀਸ਼ੁਦਾ ਪਦਾਰਥ ਖਵਾਇਆ ਸੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ।

ਹਾਕੀ ਅਧਿਕਾਰੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਟੀਮ ਵਿਚ ਅਨੁਸ਼ਾਸਨ ਸਭ ਤੋਂ ਪਹਿਲਾਂ ਹੈ ਤੇ ਅਨੁਸ਼ਾਸਨ ਭੰਗ ਕਰਨ ਤੇ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।

Advertisement
×