DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ: ਸਪੇਨ ਨੇ ਭਾਰਤ ਨੂੰ 2-0 ਨਾਲ ਹਰਾਇਆ

ਅੈੱਫ ਆਈ ਅੈੱਚ ਪ੍ਰੋ ਲੀਗ ਵਿੱਚ ਭਾਰਤ ਦਾ ਮਾਡ਼ਾ ਪ੍ਰਦਰਸ਼ਨ ਜਾਰੀ

  • fb
  • twitter
  • whatsapp
  • whatsapp
featured-img featured-img
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੇ ਹੋਏ ਸਪੇਨ ਤੇ ਭਾਰਤ ਦੇ ਖਿਡਾਰੀ। -ਫੋਟੋ: ਏਐੱਨਆਈ
Advertisement

ਭਾਰਤੀ ਪੁਰਸ਼ ਹਾਕੀ ਟੀਮ ਦੀ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਵਾਪਸੀ ਦੀਆਂ ਉਮੀਦਾਂ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਸਪੇਨ ਨੇ ਉਸ ਨੂੰ 0-2 ਨਾਲ ਹਰਾ ਦਿੱਤਾ। ਟੀਮ ਦੀ ਮਾੜੀ ਲੈਅ ਲਗਾਤਾਰ ਜਾਰੀ ਹੈ। ਹੁਣ ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਹੋਬਾਰਟ ਗੇੜ ਦੇ ਦੂਜੇ ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ਨਾਲ ਹੋਵੇਗਾ। ਬੈਲਜੀਅਮ ਅਤੇ ਅਰਜਨਟੀਨਾ ਤੋਂ ਹਾਰਨ ਮਗਰੋਂ ਨਵੇਂ ਕਪਤਾਨ ਹਾਰਦਿਕ ਸਿੰਘ ਦੀ ਅਗਵਾਈ ਹੇਠ ਭਾਰਤੀ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਸੀ।

ਮੈਚ ਦੇ ਛੇਵੇਂ ਮਿੰਟ ਵਿੱਚ ਹੀ ਸਪੇਨ ਦੇ ਇਗਨਾਸੀਓ ਅਬਾਜੋ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਸ਼ੁਰੂਆਤੀ ਲੀਡ ਦਿਵਾ ਦਿੱਤੀ। ਮਗਰੋਂ ਭਾਰਤੀ ਖਿਡਾਰੀ ਅਭਿਸ਼ੇਕ ਨੇ ਬਰਾਬਰੀ ਲਈ ਜ਼ੋਰਦਾਰ ਸ਼ਾਟ ਲਾਇਆ, ਜਿਸ ਨੂੰ ਸਪੈਨਿਸ਼ ਗੋਲਕੀਪਰ ਲੁਈਸ ਕੈਲਜ਼ਾਡੋ ਨੇ ਰੋਕ ਦਿੱਤਾ। ਦੂਜੇ ਕੁਆਰਟਰ ਦੇ 24ਵੇਂ ਮਿੰਟ ਵਿੱਚ ਸਪੇਨ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਭਾਰਤੀ ਗੋਲਕੀਪਰ ਸੂਰਜ ਕਰਕੇਰਾ ਨੇ ਨਾਕਾਮ ਕਰ ਦਿੱਤਾ। ਅੱਧੇ ਸਮੇਂ ਤੱਕ ਸਪੇਨ 1-0 ਨਾਲ ਅੱਗੇ ਸੀ।

Advertisement

ਦੂਜੇ ਅੱਧ ਵਿੱਚ ਵੀ ਸਪੇਨ ਦਾ ਹਮਲਾਵਰ ਰੁਖ ਜਾਰੀ ਰਿਹਾ। 36ਵੇਂ ਮਿੰਟ ਵਿੱਚ ਇਗਨਾਸੀਓ ਕੋਬੋਸ ਨੇ ਸਰਕਲ ਦੇ ਅੰਦਰੋਂ ਗੋਲ ਕਰ ਕੇ ਲੀਡ ਦੁੱਗਣੀ ਕਰ ਦਿੱਤੀ। ਸਪੇਨ ਨੇ ਲਗਾਤਾਰ ਦਬਾਅ ਬਣਾ ਕੇ ਰੱਖਿਆ ਅਤੇ ਤੀਜੇ ਕੁਆਰਟਰ ਦੇ ਅਖੀਰ ਵਿੱਚ ਪੰਜ ਪੈਨਲਟੀ ਕਾਰਨਰ ਹਾਸਲ ਕੀਤੇ, ਹਾਲਾਂਕਿ ਭਾਰਤੀ ਡਿਫੈਂਸ ਨੇ ਹੋਰ ਗੋਲ ਨਹੀਂ ਹੋਣ ਦਿੱਤਾ।

Advertisement

Advertisement
×