DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ: ਸਪੇਨ ਹੱਥੋਂ ਸ਼ੂਟਆਊਟ ’ਚ ਹਾਰਿਆ ਭਾਰਤ

ਮਿਥੇ ਸਮੇਂ ਤੱਕ ਮੈਚ 1-1 ਨਾਲ ਬਰਾਬਰ ਰਿਹਾ

  • fb
  • twitter
  • whatsapp
  • whatsapp
featured-img featured-img
ਗੇਂਦ ’ਤੇ ਕਬਜ਼ੇ ਲਈ ਭਿੜਦੇ ਹੋਏ ਭਾਰਤ ਤੇ ਸਪੇਨ ਦੇ ਖਿਡਾਰੀ।
Advertisement

ਭਾਰਤੀ ਪੁਰਸ਼ ਹਾਕੀ ਟੀਮ ਨੂੰ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਇੱਥੇ ਖੇਡੇ ਗਏ ਮੁਕਾਬਲੇ ਵਿੱਚ ਸਪੇਨ ਨੇ ਭਾਰਤ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾ ਦਿੱਤਾ। ਮਿਥੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਸਨ। ਭਾਰਤ ਨੇ 59ਵੇਂ ਮਿੰਟ ਤੱਕ ਮਨਿੰਦਰ ਸਿੰਘ ਦੇ ਸ਼ਾਨਦਾਰ ਗੋਲ ਦੀ ਬਦੌਲਤ 1-0 ਦੀ ਲੀਡ ਬਣਾਈ ਹੋਈ ਸੀ, ਪਰ ਆਖ਼ਰੀ ਮਿੰਟ ਵਿੱਚ ਸਪੇਨ ਦੇ ਬਰੂਨੋ ਫੌਂਟ ਨੇ ਗੋਲ ਕਰ ਕੇ ਮੈਚ ਬਰਾਬਰ ਕਰ ਦਿੱਤਾ। ਮੈਚ ਦੀ ਸ਼ੁਰੂਆਤ ਵਿੱਚ ਸਪੇਨ ਨੇ ਦਬਾਅ ਬਣਾਇਆ ਪਰ ਭਾਰਤੀ ਡਿਫੈਂਸ ਲਾਈਨ ਡਟੀ ਰਹੀ। 19ਵੇਂ ਮਿੰਟ ਵਿੱਚ ਕਪਤਾਨ ਹਾਰਦਿਕ ਸਿੰਘ ਦੀ ਮਦਦ ਨਾਲ ਮਨਿੰਦਰ ਸਿੰਘ ਨੇ ਭਾਰਤ ਨੂੰ ਲੀਡ ਦਿਵਾਈ। ਸਪੇਨ ਨੇ ਕਈ ਜਵਾਬੀ ਹਮਲੇ ਕੀਤੇ ਪਰ ਭਾਰਤੀ ਗੋਲਕੀਪਰਾਂ ਮੋਹਿਤ ਅਤੇ ਸੂਰਜ ਕਰਕੇਰਾ ਨੇ ਸ਼ਾਨਦਾਰ ਬਚਾਅ ਕੀਤੇ। ਤੀਜੇ ਕੁਆਰਟਰ ਵਿੱਚ ਸਪੇਨ ਨੂੰ ਲਗਾਤਾਰ ਪੈਨਲਟੀ ਕਾਰਨਰ ਮਿਲੇ ਪਰ ਮੋਹਿਤ ਨੇ ਉਨ੍ਹਾਂ ਤੋਂ ਗੋਲ ਨਹੀਂ ਹੋਣ ਦਿੱਤਾ। ਆਖ਼ਰੀ ਕੁਆਰਟਰ ਵਿੱਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਗ੍ਰੀਨ ਕਾਰਡ ਮਿਲੇ। ਮੈਚ ਦੇ 59ਵੇਂ ਮਿੰਟ ਵਿੱਚ ਭਾਰਤੀ ਟੀਮ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਸਪੇਨ ਨੇ ਬਰਾਬਰੀ ਵਾਲਾ ਗੋਲ ਦਾਗ਼ ਦਿੱਤਾ। ਸ਼ੂਟਆਊਟ ਵਿੱਚ ਅਭਿਸ਼ੇਕ ਅਤੇ ਹਾਰਦਿਕ ਸਿੰਘ ਗੋਲ ਕਰਨ ਵਿੱਚ ਨਾਕਾਮ ਰਹੇ, ਜਿਸ ਕਾਰਨ ਭਾਰਤ ਨੂੰ ਹਾਰ ਝੱਲਣੀ ਪਈ।

Advertisement
Advertisement
×